ਸਾਲ 2024 ਦੇ ਪਹਿਲੇ ਮਹੀਨੇ ਯਾਨੀ ਜਨਵਰੀ ਵਿਚ ਵੱਖ-ਵੱਖ ਜ਼ੋਨ ਵਿਚ ਬੈਂਕ 16 ਦਿਨ ਬੰਦ ਰਹੇ। ਇਨ੍ਹਾਂ ਵਿਚੋਂ ਜ਼ਿਆਦਾਤਰ ਛੁੱਟੀਆਂ ਹੋ ਚੁੱਕੀਆਂ ਹਨ ਤੇ ਬਾਕੀ ਛੁੱਟੀਆਂ 31 ਜਨਵਰੀ ਤੱਕ ਪੂਰੀਆਂ ਹੋ ਜਾਣਗੀਆਂ। ਅਗਲੇ ਮਹੀਨੇ ਫਰਵਰੀ ਵਿਚ ਵੀ ਕਈ ਛੁੱਟੀਆਂ ਹੋਣ ਵਾਲੀਆਂ ਹਨ। ਫਰਵਰੀ ਦੇ ਮਹੀਨੇ ਵੱਖ-ਵੱਖ ਜ਼ੋਨ ਵਿਚ ਕੁੱਲ 11 ਦਿਨ ਬੈਂਕ ਬੰਦ ਰਹਿਣਗੇ। ਜੇਕਰ ਕੁਹਾਡਾ ਫਰਵਰੀ ਵਿਚ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਛੁੱਟੀਆਂ ਦਾ ਕੈਲੇਂਡਰ ਦੇਖ ਕੇ ਆਪਣੇ ਚੀਜ਼ਾਂ ਨੂੰ ਪਹਿਲਾਂ ਹੀ ਪਲਾਨ ਕਰ ਲਓ। ਆਰਬੀਆਈ ਵੱਲੋਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ।
- 4 ਫਰਵਰੀ 2024- ਮਹੀਨੇ ਦਾ ਪਹਿਲਾ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਜਨਤਕ ਛੁੱਟੀ ਰਹੇਗੀ।
- 10 ਫਰਵਰੀ 2024 – ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
- 11 ਫਰਵਰੀ 2024- ਦੂਜੇ ਐਤਵਾਰ ਨੂੰ ਵੀ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
- 14 ਫਰਵਰੀ 2024- ਬਸੰਤ ਪੰਚਮੀ / ਸਰਸਵਤੀ ਪੂਜਾ ਦੇ ਕਾਰਨ, ਤ੍ਰਿਪੁਰਾ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਬੈਂਕਾਂ ਲਈ ਛੁੱਟੀ ਰਹੇਗੀ।
- 15 ਫਰਵਰੀ 2024-ਇਸ ਦਿਨ ਲੁਈਸ-ਨਾਗਈ-ਨੀ ਕਾਰਨ ਮਣੀਪੁਰ ਵਿੱਚ ਬੈਂਕ ਛੁੱਟੀ ਹੋਵੇਗੀ।
- 18 ਫਰਵਰੀ 2024: ਇਹ ਮਹੀਨੇ ਦਾ ਤੀਜਾ ਐਤਵਾਰ ਹੈ। ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
- 19 ਫਰਵਰੀ 2024: ਮਹਾਰਾਸ਼ਟਰ ਵਿੱਚ ਛਤਰਪਤੀ ਸ਼ਿਵਾਜੀ ਜੈਅੰਤੀ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
- 20 ਫਰਵਰੀ 2024: ਰਾਜ ਦਿਵਸ ਹੋਣ ਕਾਰਨ ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਬੈਂਕ ਛੁੱਟੀ ਰਹੇਗੀ।
- 24 ਫਰਵਰੀ 2024: ਇਸ ਦਿਨ ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
- 25 ਫਰਵਰੀ 2024: ਇਸ ਦਿਨ ਐਤਵਾਰ ਕਾਰਨ ਬੈਂਕਾਂ ਵਿੱਚ ਜਨਤਕ ਛੁੱਟੀ ਰਹੇਗੀ।
- 26 ਫਰਵਰੀ 2024: ਅਰੁਣਾਚਲ ਪ੍ਰਦੇਸ਼ ਵਿੱਚ ਇਸ ਦਿਨ ਨਯੋਕੁਮ ਕਾਰਨ ਬੈਂਕ ਛੁੱਟੀ ਰਹੇਗੀ।
ਬੈਂਕਾਂ ਦੀਆਂ ਛੁੱਟੀਆਂ ਬਾਰੇ ਜ਼ਿਆਦਾ ਜਾਣਕਾਰੀ ਲਈ ਰਿਜ਼ਰਵ ਬੈਂਕ ਆਫ ਇੰਡੀਆ ਦੀ ਆਫੀਸ਼ੀਅਨ ਵੈੱਬਸਾਈਟ https://rbi.org.in ‘ਤੇ ਜਾ ਕੇ ਲਿਸਟ ਚੈੱਕ ਕਰ ਸਕਦੇ ਹੋ। ਬੈਂਕ ਹਾਲੀਡੇ ਦੇ ਦਿਨ ਤੁਸੀਂ ਆਨਲਾਈਨ ਬੈਂਕਿੰਗ/ਨੈੱਟ ਬੈਂਕਿੰਗ ਜ਼ਰੀਏ ਘਰ ਬੈਠ ਕੇ ਆਪਣੇ ਕੰਮ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”























