ਤਿਓਹਾਰਾਂ ਦਾ ਮੌਸਮ ਹੈ। ਇਸ ਮਹੀਨੇ ਕਈ ਵੱਡੇ ਤਿਓਹਾਰ ਮਨਾਏ ਜਾ ਰਹੇ ਹਨ। ਨਵੰਬਰ ਦਾ ਮਹੀਨਾ ਮੌਸਮ ਵਿਚ ਬਦਲਾਅ ਦੇ ਨਾਲ ਹੀ ਕਈ ਸਾਰੇ ਪੁਰਬਾਂ ਦਾ ਮਹੀਨਾ ਹੁੰਦਾ ਹੈ। ਮਹੀਨੇ ਦੀ ਸ਼ੁਰੂਆਤ ਕਰਵਾ ਚੌਥ ਤੋਂ ਹੋ ਰਹੀ ਹੈ। ਕਰਵਾ ਚੌਥ ਦੇ ਬਾਅਦ 5 ਦਿਨਾ ਦੀਵਾਲੀ ਦਾ ਪਵਿੱਤਰ ਤਿਓਹਾਰ ਹੈ। ਨਾਲ ਹੀ ਛੱਠ ਪੂਜਾ ਤੇ ਗੁਰੂ ਨਾਨਕ ਜਯੰਤੀ ਹੈ।
ਰਾਸ਼ਟਰੀ ਤੇ ਧਾਰਮਿਕ ਤਿਓਹਾਰਾਂ ਕਾਰਨ ਨਵੰਬਰ ਦੇ ਮਹੀਨੇ ਵਿਚ ਕਈ ਛੁੱਟੀਆਂ ਹਨ। ਬੈਂਕ ਸਣੇ ਕਈ ਦਫਤਰ ਇਸ ਮੌਕੇ ਬੰਦ ਰਹਿਣਗੇ। ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਛੁੱਟੀਆਂ ਦਾ ਇੰਤਜ਼ਾਰ ਹੈ ਤਾਂ ਇਹ ਮਹੀਨਾ ਬਹੁਤ ਸਹੀ ਹੈ। ਨਵੰਬਰ ਮਹੀਨੇ ਵਿਚ ਮਿਲ ਰਹੀਆਂ ਛੁੱਟੀਆਂ ਦਾ ਤੁਸੀਂ ਫਾਇਦਾ ਚੁੱਕ ਸਕਦੇ ਹੋ ਤੇ ਪਰਿਵਾਰ ਤੇ ਦੋਸਤਾਂ ਨਾਲ ਚੰਗਾ ਸਮਾਂ ਬਿਤਾ ਸਕਦੇ ਹੋ।
ਨਵੰਬਰ ਮਹੀਨੇ ਵਿਚ ਬੈਂਕਾਂ ਦੀਆਂ ਕੁੱਲ 15 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ। ਰਿਜ਼ਰਵ ਬੈਂਕ ਆਫ ਇੰਡੀਆ ਦੀ ਗਾਈਡਲਾਈਨ ਮੁਤਾਬਕ ਸਾਰੇ ਬੈਂਕ ਜਨਤਕ ਛੁੱਟੀ ‘ਤੇ ਬੰਦ ਰਹਿਣਗੇ। ਸ਼ੁਰੂਆਤ ਦੀਵਾਲੀ ਦੀ ਛੁੱਟੀ ਤੋਂ ਹੋਵੇਗੀ। ਦੀਵਾਲੀ 12 ਨਵੰਬਰ ਦੀ ਹੈ ਇਸ ਦਿਨ ਐਤਵਾਰ ਹੈ। 13 ਨਵੰਬਰ ਨੂੰ ਗੋਵਰਧਨ ਪੂਜਾ ਦੀ ਛੁੱਟੀ ਹੈ। ਇਸ ਤਰ੍ਹਾਂ ਤੁਹਾਨੂੰ ਲਗਾਤਾਰ ਤਿੰਨ ਦਿਨ ਦੀ ਛੁੱਟੀ ਮਿਲ ਰਹੀ ਹੈ। 11 ਤੋਂ 13 ਨਵੰਬਰ ਤੱਕ ਛੁੱਟੀ ਹੈ।
ਇਸ ਮਹੀਨੇ ਤੁਹਾਨੂੰ ਦੋ ਵੀਕੈਂਡ ਕੰਬੋ ਮਿਲ ਰਹੇ ਹਨ। 20 ਨਵੰਬਰ ਨੂੰ ਛੱਠ ਦੀ ਛੁੱਟੀ ਹੈ।ਇਸ ਤੋਂ ਪਹਿਲਾਂ ਸ਼ਨੀਵਾਰ ਤੇ ਐਤਵਾਰ ਦਾ ਵੀਕੈਂਡ ਵੀ ਮਿਲ ਰਿਹਾ ਹੈ। 27 ਨਵੰਬਰ ਨੂੰ ਗੁਰੂ ਨਾਨਕ ਜਯੰਤੀ ਹੈ। ਛੁੱਟੀ ਦੇ ਲਿਹਾਜ਼ ਨਾਲ 25, 26 ਤੇ 27 ਨਵੰਬਰ ਨੂੰ ਲੌਂਗ ਵੀਕੈਂਡ ਮਿਲ ਰਿਹਾ ਹੈ।
- 1 ਨਵੰਬਰ 2023-ਕੰਨੜ ਰਾਜਉਤਸਵ/ਕੁਟ/ਕਰਵਾ ਚੌਥ (ਬੰਗਲੌਰ, ਸ਼ਿਮਲਾ, ਇੰਫਾਲ)
- 5 ਨਵੰਬਰ 2023-ਐਤਵਾਰ
- 10 ਨਵੰਬਰ 2023-ਵੰਗਾਲਾ ਮਹਾਉਤਸਵ (ਸ਼ਿਲਾਂਗ)
- 11 ਨਵੰਬਰ 2023- ਦੂਜਾ ਸ਼ਨੀਵਾਰ
- 12 ਨਵੰਬਰ 2023-ਐਤਵਾਰ
- 13 ਨਵੰਬਰ 2023- ਗੋਵਰਧਨ ਪੂਜਾ/ਲਕਸ਼ਮੀ ਪੂਜਾ (ਦੀਵਾਲੀ) (ਅਗਰਤਲਾ, ਗੰਗਟੋਕ, ਦੇਹਰਾਦੂਨ, ਇੰਫਾਲ, ਕਾਨਪੁਰ, ਲਖਨਊ, ਜੈਪੁਰ)
- 14 ਨਵੰਬਰ 2023-ਦੀਵਾਲੀ (ਬਾਲੀ ਪ੍ਰਤੀਪਦਾ), ਦੀਵਾਲੀ/ਬਿਕਰਮ ਸੰਵਤ ਨਵਾਂ ਸਾਲ/ਲਕਸ਼ਮੀ ਪੂਜਾ (ਅਹਿਮਦਾਬਾਦ, ਬੇਲਾਪੁਰ, ਗੰਗਟੋਕ, ਮੁੰਬਈ, ਨਾਗਪੁਰ, ਬੰਗਲੌਰ)
- 15 ਨਵੰਬਰ 2023-ਭਾਈ ਦੂਜਾ/ਚਿਤਰਗੁਪਤ ਜਯੰਤੀ/ਲਕਸ਼ਮੀ ਪੂਜਾ (ਦੀਵਾਲੀ) ਨਿੰਗੋਲ ਚਾਕੌਬਾ/ਭ੍ਰਾਤ ਦਿਤੀਆ (ਗੰਗਟੋਕ, ਇੰਫਾਲ, ਕਾਨਪੁਰ, ਕੋਲਕਾਤਾ, ਲਖਨਊ ਸ਼ਿਮਲਾ)
- 19 ਨਵੰਬਰ 0223-ਐਤਵਾਰ
- 20 ਨਵੰਬਰ 2023-ਛੱਠ (ਸਵੇਰ ਦਾ ਅਰਘ) (ਪਟਨਾ, ਰਾਂਚੀ)
- 23 ਨਵੰਬਰ 2023-ਸੇਂਗ ਕੁਤਸਨੇਮ/ਇਗਾਸ-ਬਗਵਾਲ (ਦੇਹਰਾਦੂਨ, ਸ਼ਿਲਾਂਗ)
- 25 ਨਵੰਬਰ 2023-ਚੌਥਾ ਸ਼ਨੀਵਾਰ
- 26 ਨਵੰਬਰ 2023-ਐਤਵਾਰ
- 27 ਨਵੰਬਰ 2023-ਗੁਰੂ ਨਾਨਕ ਜਯੰਤੀ/ਕਾਰਤਿਕ ਪੂਰਨਿਮਾ/ਰਹੱਸ ਪੂਰਨਿਮਾ (ਅਗਰਤਲਾ, ਆਈਜੋਲ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ-ਤੇਲੰਗਾਨਾ, ਜੈਪੁਰ, ਜੰਮੂ, ਕਾਨਪੁਰ, ਕੋਹਿਮਾ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ, ਸ਼੍ਰੀਨਗਰ)
- 30 ਨਵੰਬਰ 2023-ਕਨਕਦਾਸ ਜਯੰਤੀ (ਬੰਗਲੌਰ)
ਵੀਡੀਓ ਲਈ ਕਲਿੱਕ ਕਰੋ -: