ਬੈਂਕ ਦੇ ਲੱਖਾਂ ਮੁਲਾਜ਼ਮਾਂ ਲਈ ਜ਼ਰੂਰੀ ਖਬਰ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਕ ਨੋਟੀਫਿਕੇਸ਼ਨ ਵਿਚ ਹੁਕਮ ਦਿੱਤਾ ਹੈ ਕਿ 31 ਮਾਰਚ 2024 ਨੂੰ ਐਤਵਾਰ ਹੋਣ ਦੇ ਬਾਵਜੂਦ ਸਾਰੇ ਬੈੰਕ ਖੁੱਲ੍ਹੇ ਰਹਿਣਗੇ ਤੇ ਬੈੰਕਾਂ ਨੂੰ ਇਸ ਬਾਰੇ ਪ੍ਰਚਾਰ ਵੀ ਕਰਨਾ ਹੋਵੇਗਾ। ਵਿੱਤੀ ਸਾਲ 2023-24 ਦਾ ਆਖਰੀ ਦਿਨ ਹੋਣ ਕਾਰਨ ਆਰਬੀਆਈ ਨੇ ਇਹ ਫੈਸਲਾ ਲਿਆ ਹੈ ਤਾਂ ਕਿ ਸਰਕਾਰ ਨੂੰ ਆਪਣੇ ਸਾਰੇ ਟ੍ਰਾਂਜੈਕਸ਼ਨ ਦਾ ਹਿਸਾਬ ਕਰਨ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ।
ਆਰਬੀਆਈ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਭਾਰਤ ਸਰਕਾਰ ਨੇ ਸਰਕਾਰੀ ਪ੍ਰਾਪਤੀਆਂ ਤੇ ਭੁਗਤਾਨ ਨਾਲ ਜੁੜੇ ਬੈਂਕਾਂ ਦੀਆਂ ਸਾਰੀਆਂ ਬ੍ਰਾਂਚਾਂ ਨੂੰ 31 ਮਾਰਚ 2024 ਨੂੰ ਟ੍ਰਾਂਜੈਕਸ਼ਨ ਲਈ ਖੁੱਲ੍ਹਾ ਰੱਖਣ ਦੀ ਅਪੀਲ ਕੀਤੀ ਹੈ ਤਾਂ ਕਿ ਵਿੱਤੀ ਸਾਲ 2023 ਵਿਚ ਪ੍ਰਾਪਤੀਆਂ ਤੇ ਭੁਗਤਾਨ ਨਾਲ ਸਬੰਧਤ ਸਾਰੇ ਟ੍ਰਾਂਜੈਕਸ਼ਨ ਦਾ ਹਿਸਾਬ ਰੱਖਿਆ ਜਾ ਸਕੇ।
ਰਿਜ਼ਰਵ ਬੈਂਕ ਨੇ ਇਸ ਨੂੰ ਦੇਖਦੇ ਹੋਏ ਆਪਣੇ ਸਾਰੇ ਏਜੰਸੀ ਬੈਂਕਾਂ ਨੂੰ ਕਿਹਾ ਹੈ ਕਿ ਉਹ ਸਰਕਾਰੀ ਬਿਜ਼ਨੈੱਸ ਨਾਲ ਜੁੜੇ ਆਪਣੇ ਸਾਰੇ ਬ੍ਰਾਂਚ ਨੂੰ 31 ਮਾਰਚ ਯਾਨੀ ਐਤਵਾਰ ਨੂੰ ਖੁੱਲ੍ਹੀ ਰੱਖੇ। ਇਸ ਲਈ ਬੈਂਕਾਂ ਨੂੰ ਇਸ ਬਾਰੇ ਸਹੀ ਪ੍ਰਚਾਰ ਕਰਨਾ ਹੋਵੇਗਾ ਕਿ 31 ਮਾਰਚ ਵਿਚ ਉਨ੍ਹਾਂ ਦੀ ਬ੍ਰਾਂਚ ਖੁੱਲ੍ਹੀ ਰਹੇਗੀ।
ਇਹ ਵੀ ਪੜ੍ਹੋ : ਦੁਨੀਆ ਭਰ ‘ਚ Facebook ਫਿਰ ਹੋਇਆ DOWN ! ਸੋਸ਼ਲ ਮੀਡੀਆ Users ਹੋ ਰਹੇ ਪ੍ਰੇਸ਼ਾਨ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮਦਨ ਵਿਭਾਗ ਨੇ ਵੀ 30 ਤੇ 31 ਮਾਰਚ ਨੂੰ ਸ਼ਨੀਵਾਰ ਤੇ ਐਤਵਾਰ ਹੋਣ ਦੇ ਬਾਵਜੂਦ ਆਪਣਾ ਦਫਤਰ ਖੁੱਲ੍ਹੇ ਰੱਖਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਵਿਭਾਗ ਨੇ ਪੈ ਰਹੀ ਗੁੱਡ ਫਰਾਈਡ ਦੀ ਛੁੱਟੀ ਵੀ ਵੀ ਕੈਂਸਲ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: