ਗੌਤਮ ਅਡਾਨੀ ਆਪਣੇ ਸੀਮੈਂਟ ਕਾਰੋਬਾਰ ਨੂੰ ਵਧਾ ਰਹੇ ਹਨ।ਉਹ ਸੀਮੈਂਟ ਦੇ ਸੈਕਟਰ ਵਿਚ ਵੱਡੇ ਨਿਵੇਸ਼ ਦੀ ਤਿਆਰ ਕਰ ਰਹੇ ਹਨ। ਅਡਾਨੀ ਸਮੂਹ ਨੇ ਵਿੱਤੀ ਸਾਲ 2027-28 ਤੱਕ ਭਾਰਤੀ ਸੀਮੈਂਟ ਬਾਜ਼ਾਰ ਵਿਚ ਲਗਭਗ 20 ਫੀਸਦੀ ਹਿੱਸੇਦਾਰੀ ਹਾਸਲ ਕਰਨ ਦਾ ਟੀਚਾ ਤੈਅ ਕੀਤਾ ਹੈ। ਇਸ ਦਿਸ਼ਾ ਵਿਚ ਕਦਮ ਵਧਾਉਂਦੇ ਹੋਏ ਉਨ੍ਹਾਂ ਨੇ ਇਕ ਹੋਰ ਕੰਪਨੀ ਨੂੰ ਐਕਵਾਇਰ ਕੀਤਾ ਹੈ। ਅਡਾਨੀ ਗਰੁੱਪ ਦੀ ਅਬੂਜਾ ਸੀਮੈਂਟਸ ਮਾਈ ਹੋਮ ਸਮੂਹ ਦੇ ਸੀਮੈਂਟ ਗਰਾਈਡਿੰਗ ਯੂਨਿਟ ਨੂੰ ਖਰੀਦਣ ਜਾ ਰਹੀ ਹੈ। ਤਮਿਲਨਾਡੂ ਦੇ ਤੂਤੀਕੋਰੀਨ ਵਿਚ ਮਾਈ ਹੋਮ ਸਮੂਹ ਦੀ ਸੀਮੈਂਟ ਗਰਾਈਡਿੰਗ ਯੂਨਿਟ ਤੇ ਅੰਬੂਜਾ ਸੀਮੈਂਟ ਵਿਚ ਐਕਵਾਇਰ ਲਈ 413.75 ਕਰੋੜ ਰੁਪਏ ਦੀ ਡੀਲ ਹੋਈ ਹੈ।
ਅੰਬੂਜਾ ਸੀਮੈਂਟਸ ਤਮਿਲਨਾਡੂ ਵਿਚ ਮਾਈ ਹੋਮ ਸਮੂਹ ਦੀ ਸੀਮੈਂਟ ‘ਗਰਾਈਡਿੰਗ’ ਯੂਨਿਟ ਨੂੰ ਐਕਵਾਇਰ ਕਰੇਗੀ। ਅੰਬੂਜਾ ਸੀਮੈਂਟਸ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਮਾਈ ਹੋਮ ਸਮੂਹ ਦੀ ਸੀਮੈਂਟ ਗਰਾਈਡਿੰਗ ਇਕਾਈ ਦਾ ਐਕਵਾਇਰ ਕਰਨ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇਕਾਈ ਦੀ ਸਮਰੱਥਾ 1.5MTPA ਹੈ।
ਇਹ ਵੀ ਪੜ੍ਹੋ : ਬੱਸ 2 ਮਿੰਟ ਦਾ ਫਿਊਲ ਤੇ ਹਵਾ ‘ਚ ਸੀ ਜਹਾਜ਼… ਇੰਡੀਗੋ ਦੀ ਅਯੁੱਧਿਆ ਤੋਂ ਦਿੱਲੀ ਆਉਣ ਵਾਲੀ ਫਲਾਈਟ ‘ਚ ਵੱਡੀ ਲਾਪ੍ਰਵਾਹੀ
ਬਿਆਨ ਮੁਤਾਬਕ ਸਰੋਤਾਂ ਜ਼ਰੀਏ 413.75 ਕਰੋੜ ਰੁਪਏ ਦੇ ਕੁੱਲ ਕੀਮਤ ‘ਤੇ ਐਕਵਾਇਰ ਤੋਂ ਤਮਿਲਨਾਡੂ ਤੇ ਕੇਰਲ ਦੇ ਦੱਖਣੀ ਬਾਜ਼ਾਰਾਂ ਵਿਚ ਕੰਪਨੀ ਨੂੰ ਤੱਟੀ ਪਹੁੰਚ ਵਧਾਉਣ ਵਿਚ ਮਦਦ ਮਿਲੇਗੀ। ਅਡਾਨੀ ਸਮੂਹ ਦੇ ਸੀਮੈਂਟ ਕਾਰੋਬਾਰ ਦੇ ਸੀਈਓ ਅਜੇ ਕਪੂਰ ਨੇ ਕਿਹਾ ਕਿ ਬੁਨਿਆਦੀ ਢਾਂਚੇ ਤੇ ਭੂਗੌਲਿਕ ਲਾਭਾਂ ਦੇ ਇਲਾਵਾ ਅੰਬੂਜਾ ਸੀਮੈਂਟਸ ਨੂੰ ਮੌਜੂਦਾ ਡੀਲਰ ਨੈਟਵਰਕ ਵੀ ਮਿਲੇਗਾ। ਕੰਪਨੀ ਮੌਜੂਦਾ ਮੁਲਾਜ਼ਮਾਂ ਨੂੰ ਬਣਾਏ ਰੱਖੇਗੀ ਜਿਸ ਨਾਲ ਬਦਲਾਅ ਨੂੰ ਸੁਚਾਰੂ ਤੌਰ ਤੋਂ ਅੰਜਾਮ ਦੇਣ ਵਿਚ ਮਦਦ ਮਿਲੇਗੀ।