ਪਹਿਲਾਂ NHAI ਨੇ ਕੇਵਾਈਸੀ ਅਪਡੇਟ ਕਰਨ ਲਈ 29 ਫਰਵਰੀ ਤੱਕ ਦਾ ਸਮਾਂ ਤੈਅ ਕੀਤਾ ਸੀ ਜਿਸ ਮੁਤਾਬਕ ਜੇਕਰ ਕਿਸੇ ਵਿਅਕਤੀ ਨੇ ਆਪਣੇ ਫਾਸਟੈਗ ਨੂੰ ਅਪਡੇਟ ਨਹੀਂ ਕਰਾਇਆ ਹੁੰਦਾ ਤਾਂ ਫਾਸਟੈਗ ਬਲੈਕਲਿਸਟ ਵਿਚ ਹੋ ਸਕਦਾ ਸੀ ਪਰ ਹੁਣ ਗਾਹਕਾਂ ਨੂੰ ਹੋਰ ਵੱਧ ਸਮਾਂ ਮਿਲਿਆ ਹੈ। NHAI ਨੇ ਇਸ ਤਰੀਕ ਨੂੰ ਅੱਗੇ ਵਧਾ ਦਿੱਤਾ ਹੈ।
NHAI ਨੇ ਫਾਸਟੈਗ KVC ਨੂੰ ਅਪਡੇਟ ਕਰਨ ਦੀ ਆਖਰੀ ਤਰੀਕ ਇਕ ਮਹੀਨੇ ਲਈ ਵਧਾ ਦਿੱਤੀ ਗਈ ਹੈ। ਹੁਣ ਤੁਸਂ 31 ਮਾਰਚ ਤੱਕ ਫਾਸਟੈਗ ਦੀ ਕੇਵਾਈਸੀ ਅਪਡੇਟ ਕਰਾ ਸਕਦੇ ਹੋ। ਪਹਿਲਾਂ ਇਹ ਡੈੱਡਲਾਈਨ 29 ਫਰਵਰੀ ਸੀ। ਜੋ ਲੋਕ FASTag ਕੇਵਾਈਸੀ ਡਿਟੇਲ ਅਪਡੇਟੇਡ ਨਹੀਂ ਕਰਨਗੇ ਉਨ੍ਹਾਂ ਦਾ ਫਾਸਟੈਗ 31 ਮਾਰਚ ਦੇ ਬਾਅਦ ਤੋਂ ਬਲੈਕਲਿਸਟ ਹੋ ਸਕਦਾ ਹੈ। ਵਨ ਵ੍ਹੀਕਲ, ਵਨ ਫਾਸਟੈਗ ਪਹਿਲ ਤਹਿਤ ਹੁਣ ਇਕ ਗੱਡੀ ਲਈ ਇਕ ਫਾਸਟੈਗ ਰਹੇਗਾ। ਇਸ ਫਾਸਟੈਗ ਦਾ ਇਸਤੇਮਾਲ ਕਿਸੇ ਹੋਰ ਗੱਡੀ ਲਈ ਨਹੀਂ ਕੀਤਾ ਜਾ ਸਕੇਗਾ।
ਇਲੈਕਟ੍ਰਾਨਿਕ ਟੋਲ ਉਗਰਾਹੀ ਪ੍ਰਣਾਲੀ ਦੀ ਕੁਸ਼ਲਤਾ ਨੂੰ ਵਧਾਉਣ ਅਤੇ ਟੋਲ ਪਲਾਜ਼ਿਆਂ ‘ਤੇ ਵਾਹਨਾਂ ਦੀ ਨਿਰਵਿਘਨ ਆਵਾਜਾਈ ਨੂੰ ਸਮਰੱਥ ਬਣਾਉਣ ਲਈ, NHAI ਨੇ ‘ਇੱਕ ਵਾਹਨ, ਇੱਕ ਫਾਸਟੈਗ’ ਪਹਿਲਕਦਮੀ ਨੂੰ ਲਾਗੂ ਕੀਤਾ ਹੈ। ਜਿਸਦਾ ਉਦੇਸ਼ ਇੱਕ ਤੋਂ ਵੱਧ ਵਾਹਨਾਂ ਲਈ ਇੱਕੋ ਫਾਸਟੈਗ ਦੀ ਵਰਤੋਂ ਜਾਂ ਇੱਕ ਵਿਸ਼ੇਸ਼ ਵਾਹਨ ਨਾਲ ਕਈ ਫਾਸਟੈਗ ਨੂੰ ਜੋੜਨ ਨੂੰ ਨਿਰਾਸ਼ ਕਰਨਾ ਹੈ। ਕੇਵਾਈਸੀ ਵੇਰਵਿਆਂ ਨੂੰ ਅਪਡੇਟ ਕਰਨ ਲਈ, ਵਾਹਨ ਮਾਲਕ ਨੂੰ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋ ਦੇਣੀ ਹੋਵੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ CM ਮਾਨ ਤੇ ਕੇਜਰੀਵਾਲ ਅੱਜ ਕਰਨਗੇ ਵਪਾਰੀਆਂ ਨਾਲ ਮੁਲਾਕਾਤ, ਮੌਕੇ ‘ਤੇ ਹੋਵੇਗਾ ਸਮੱਸਿਆਵਾਂ ਦਾ ਹੱਲ
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸਾਰੀਆਂ ਗੱਡੀਆਂ ਲਈ FASTags ਜ਼ਰੂਰੀ ਕਰ ਦਿੱਤਾ ਹੈ। ਬਿਨਾਂ ਫਾਸਟੈਗ ਲੱਗੇ ਵਾਹਨਾਂ ਨੂੰ ਦੁੱਗਣਾ ਟੋਲ ਟੈਕਸ ਦੇਣਾ ਪੈਂਦਾ ਹੈ। ਫਾਸਟੈਗ ਇਕ ਇਲੈਕਟ੍ਰਾਨਿਕ ਟੋਲ ਕਲੈਕਸ਼ਨ ਸਿਸਟਮ ਹੈ ਜੋ ਸਾਰੇ ਟੋਲ ਪਲਾਜ਼ਾ ‘ਤੇ ਟੋਲ ਟੈਕਸ ਦੇ ਪੇਮੈਂਟ ਪ੍ਰੋਸੈਸ ਨੂੰ ਆਸਾਨ ਬਣਾਉਂਦੀ ਹੈ।
ਵੀਡੀਓ ਲਈ ਕਲਿੱਕ ਕਰੋ –