Car Insurance Rules: ਬੀਮਾ ਪਾਲਿਸੀ ਦੇ ਨਿਯਮਾਂ ‘ਚ ਵੱਡੇ ਬਦਲਾਅ 1 ਅਗਸਤ ਕਰਨ ਦੀ ਤਿਆਰੀ ਕਰ ਲਈ ਗਈ ਹੈ, ਜਿਸ ਤੋਂ ਬਾਅਦ ਗਾਹਕਾਂ ਨੂੰ ਵੱਡਾ ਫਾਇਦਾ ਮਿਲੇਗਾ ਅਤੇ ਘੱਟ ਕੀਮਤ ਚੁਕਾਉਣੀ ਪਵੇਗੀ। ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਆਫ ਇੰਡੀਆ (ਆਈਆਰਡੀਏ) ਵੱਲੋਂ ਕਾਫੀ ਸਮੇਂ ਤੋਂ ਬੀਮਾ ਪੈਕੇਜ ਯੋਜਨਾਵਾਂ ਨੂੰ ਖਤਮ ਕਰ ਦੇਣ ਦਾ ਐਲਾਨ ਕਰ ਦਿੱਤਾ ਸੀ ਜਿਸਦੇ ਤਹਿਤ ਮੋਟਰ ਵਾਹਨ ਬੀਮਾ ਦੇ ਨਿਯਮ ਬੰਦ ਕਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਮੋਟਰ ਥਰਡ ਪਾਰਟੀ ਅਤੇ ਨੁਕਸਾਨ ਦੇ ਬੀਮੇ ‘ਚ ਵੱਡੇ ਬਦਲਾਅ ਹੋਣ ਤੋਂ ਬਾਅਦ IRDA ਅਨੁਸਾਰ ਕਾਰ ਖਰੀਦਣ ‘ਤੇ 3 ਸਾਲ ਤੇ ਦੋ ਪਹੀਆ ਵਾਹਨ (ਸਕੂਟਰ, ਇਲੈਕਟ੍ਰਿਕ ਸਕੂਟਰ ਜਾਂ ਮੋਟਰਸਾਈਕਲ) ਦੀ ਖਰੀਦ ‘ਤੇ ਹੁਣ ਤੁਹਾਨੂੰ 5 ਸਾਲ ਦਾ ਥਰਡ ਪਾਰਟੀ ਕਵਰ ਲੈਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਇਸ ਸਬੰਧੀ ਆਈਆਰਡੀਏ ਨੇ ਦੱਸਿਆ ਕਿ ਓਨ ਡੈਮੇਜ ਅਤੇ ਲੋਂਗ ਟਰਮ ਪੈਕੇਜ ਥਰਡ ਪਾਰਟੀ ਇਨਸ਼ਿਉਰੇਂਸ ਕਾਰਨ ਆਮ ਤੌਰ ਵਾਹਨਾਂ ਦੀ ਕੀਮਤ ‘ਚ ਬਹੁਤ ਵਾਧਾ ਦੇਖਿਆ ਜਾਂਦਾ ਹੈ ਅਤੇ ਗ੍ਰਾਹਕਾਂ ‘ਤੇ ਇਸ ਬੋਝ ਨੂੰ ਘਟਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।