RBI ਵੱਲੋਂ ਪੀਟੀਐੱਮ ਪੇਮੈਂਟਸ ਬੈਂਕ ਖਿਲਾਫ ਸਖਤ ਕਦਮ ਚੁੱਕੇ ਜਾਣ ਦੇ ਬਾਅਦ ਪੇਮੈਂਟਸ ਬੈਂਕ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਰਿਜ਼ਰਵ ਬੈਂਕ ਦੀ ਕਾਰਵਾਈ ਦੇ ਬਾਅਦ ਪੇਟੀਐੱਮ ਪੇਮੈਂਟਸ ਬੈਂਕ ਨੂੰ EPFO ਤੋਂ ਵੀ ਝਟਕਾ ਮਿਲਿਆ ਹੀ।
EPFO ਵੱਲੋਂ ਪੇਟੀਐੱਮ ਪੇਮੈਂਟ ਬੈਂਕ ਵਿਚ ਕ੍ਰੈਡਿਟ ਕਰਨ ਤੇ ਕਲੇਮ ਸੈਟਲਮੈਂਟ ‘ਤੇ ਰੋਕ ਲਗਾ ਦਿੱਤੀ ਗਈ ਹੈ। ਈਪੀਐੱਫਓ ਵੱਲੋਂ ਕਿਹਾ ਗਿਆ ਕਿ ਪੇਟੀਐੱਮ ਪੇਮੈਂਟ ਬੈਂਕ ਅਕਾਊਂਟ ਵਿਚ ਗਾਹਕਾਂ ਦੇ ਈਪੀਐੱਫ ਖਾਤਿਆਂ ਦੀ ਜਮ੍ਹਾ ਤੇ ਕ੍ਰੈਡਿਟ ਲੈਣ-ਦੇਣ ਨੂੰ ਰੋਕ ਦਿੱਤਾ ਜਾਵੇਗਾ। ਇਸ ਖਬਰ ਦੇ ਬਾਅਦ ਉਹ ਲੋਕ ਕਾਫੀ ਪ੍ਰੇਸ਼ਾਨ ਹਨ ਜਿਨ੍ਹਾਂ ਨੇ ਆਪਣੇ ਈਪੀਐੱਫ ਅਕਾਊਂਟ ਨੂੰ ਪੇਟੀਐੱਮ ਪੇਮੈਂਟ ਬੈਂਕ ਖਾਤੇ ਨਾਲ ਲਿੰਕ ਕੀਤਾ ਹੋਇਆ ਹੈ। ਹੁਣ ਜ਼ਰੂਰੀ ਹੈ ਕਿ ਤੁਸੀਂ ਜਲਦੀ ਤੋਂ ਜਲਦੀ EPFO ਵਿਚ ਦੂਜਾ ਬੈਂਕ ਅਕਾਊਂਟ ਅਪਡੇਟ ਕਰਾ ਲਵੇ।
ਈਪੀਐੱਫ ਅਕਾਊਂਟ ਦੇ ਬੈਂਕ ਖਾਤੇ ਨਾਲ ਲਿੰਕ ਹੋਣ ਨਾਲ ਤੁਸੀਂ UAN ਜ਼ਰੀਏ ਆਸਾਨੀ ਨਾਲ ਆਪਣਾ ਪੀਐੱਫ/ਈਪੀਐੱਫ ਆਨਲਾਈਨ ਕੱਢ ਸਕਦੇ ਹਨ ਪਰ ਹੁਣ ਜੇਕਰ ਤੁਹਾਨੂੰ ਈਪੀਐੱਫ ਦਾ ਅਕਾਊਂਟ ਬਦਲਣਾ ਹੈ ਤਾਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਵੀ ਆਪਣਾ ਖਾਤਾ ਨੰਬਰ ਤੇ ਉਸ ਨਾਲ ਜੁੜੀ ਜਾਣਕਾਰੀ ਬਦਲਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ EPFO ਮੈਂਬਰ ਪੋਰਟਲ ‘ਤੇ ਲਾਗਇਨ ਕਰਨਾ ਹੋਵੇਗਾ।
- ਸਭ ਤੋਂ ਪਹਿਲਾਂ EPFO ਮੈਂਬਰ ਪੋਰਟਲ https://unifiedportal-mem.epfindia.gov.in/memberinterface/ ‘ਤੇ ਜਾਓ।
- ਹੋਮ ਪੇਜ ‘ਤੇ ਆਪਣੀ ਲਾਗ-ਇਨ ਆਈਡੀ ਤੇ ਪਾਸਵਰਡ ਦਰਜ ਕਰੋ।
- ਇਥੇ ਪਹੁੰਚਣ ਦੇ ਬਾਅਦ ਮੈਨੇਜ ਆਪਸ਼ਨ ‘ਤੇ ਕਲਿੱਕ ਕਰੋ।
- ਹੁਣ ਇਥੇ ਡ੍ਰਾਪ-ਡਾਊਨ ‘ਚ ‘KYC’ ਆਪਸ਼ਨ ਚੁਣੋ।
- ਇਥੇ ਡਾਕੂਮੈਂਟ ਸਿਲੈਕਟ ਕਰਨ ਦੇ ਬਾਅਦ ‘ਬੈਂਕ’ ਦਰਜ ਕਰੋ।
- ਬੈਂਕ ਅਕਾਊਂਟ ਨੰਬਰ ਤੇ ਉਸ ਦਾ IFSC ਕੋਡ ਦਰਜ ਕਰੋ।
- ਇਸ ਦੇ ਬਾਅਦ ਹੇਠਾਂ ਦਿੱਤੇ ਗਏ ਸੇਵ ਆਪਸ਼ਨ ‘ਤੇ ਕਲਿੱਕ ਕਰੋ।
- ਨਵੀਂ ਬੈਂਕਿੰਗ ਡਿਟੇਲਸ ਸੇਵ ਕਰਨ ਦੇ ਬਾਅਦ KVC ਨੂੰ ਅਪਰੂਵਲ ਲਈ ਪੈਂਟਿੰਗ ਸ਼ੋਅ ਕਰੇਗਾ।
- ਹੁਣ ਆਪਣੇ ਐਂਪਲਾਇਰ ਕੋਲ ਡਾਕੂਮੈਂਟ ਪਰੂਫ ਜਮ੍ਹਾ ਕਰੋ। ਜਦੋਂ ਤੁਹਾਡੇ ਐਂਪਲਾਇਰ ਵੱਲੋਂ ਸਬਮਿਟ ਕੀਤੇ ਗਏ ਡਾਕੂਮੈਂਟ ਨੂੰ ਵੈਰੀਫਾਈ ਕਰ ਦਿੱਤਾ ਜਾਵੇਗਾ ਤਾਂ ਪੈਂਡਿੰਗ ਕੇਵਾਈਸੀ ਅਪਰੂਵਲ Digitally Approved KVC ‘ਚ ਬਦਲ ਜਾਵੇਗਾ।
- ਇਕ ਵਾਰ ਜਦੋਂ ਐਂਪਲਾਇਰ ਤੁਹਾਡੇ ਜਮ੍ਹਾ ਕੀਤੇ ਗਏ ਦਸਤਾਵੇਜ਼ਾਂ ਨੂੰ ਮਨਜ਼ੂਰੀ ਦੇ ਦਿੰਦਾ ਹੈ ਤਾਂ ਤੁਹਾਨੂੰ ਕੇਵਾਈਸੀ ਦੇ ਡਿਜੀਟਲ ਅਪਰੂਵਲ ਲਈ EPFO ਤੋਂ ਇਕ ਟੈਕਸਟ ਮੈਸੇਜ ਵੀ ਮਿਲੇਗਾ।
ਇਸ ਤਰ੍ਹਾਂ ਤੁਸੀਂ ਵੀ ਆਪਣੇ EPFO ਅਕਾਊਂਟ ਨੂੰ ਆਸਾਨੀ ਨਾਲ ਦੂਜੇ ਬੈਂਕ ਅਕਾਊਂਟ ਵਿਚ ਬਦਲ ਸਕਦੇ ਹੋ। ਇਸ ਵਿਚ ਬਦਲਾਅ ਕਰਨ ਦੇ ਬਾਅਦ ਤੁਸੀਂ ਲੋੜ ਪੈਣ ‘ਤੇ ਆਸਾਨੀ ਨਾਲ ਪੈਸਾ ਕੱਢ ਸਕਦੇ ਹੋ। ਇਹ ਬਦਲਾਅ ਅਜਿਹੇ EPF ਮੈਂਬਰਾਂ ਲਈ ਜ਼ਰੂਰੀ ਹੈ ਜਿਸ ਦੇ ਈਪੀਐਫ ਤੋਂ ਪੇਟੀਐੱਮ ਪੇਮੈਂਟਸ ਬੈਂਕ ਨੂੰ ਕਨੈਕਟ ਕੀਤਾ ਗਿਆ ਸੀ।ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”