ਕੇਂਦਰ ਵੱਲੋਂ ਆਮ ਜਨਤਾ ਲਈ ਕਈ ਸਰਕਾਰੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਹੁਣ ਤੁਹਾਨੂੰ ਸਸਤੇ ਵਿਚ ਕਣਕ-ਚਾਵਲ ਦੀ ਸਹੂਲਤ ਮਿਲੇਗੀ। ਖਾਸ ਗੱਲ ਇਹ ਹੈ ਕਿ ਤੁਹਾਨੂੰ ਰੇਲਵੇ ਸਟੇਸ਼ਨ ‘ਤੇ ਸਸਤੇ ਰੇਟ ਵਿਚ ਆਟਾ ਤੇ ਚਾਵਲ ਮਿਲ ਜਾਵੇਗਾ। ਰੇਲਵੇ ਵੱਲੋਂ ਇਕ ਨਵੀਂ ਪਹਿਲ ਸ਼ੁਰੂ ਕੀਤੀ ਗਈ ਹੈ।ਜਿਸ ਵਿਚ ਤੁਹਾਨੂੰ ਸਟੇਸ਼ਨ ‘ਤੇ ਵੀ ਭਾਰਤ ਆਟਾ ਤੇ ਚਾਵਲ ਮਿਲ ਜਾਵੇਗਾ।
ਪੂਰਬ ਉੱਤਰ ਰੇਲਵੇ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਨਾਲ ਰੇਲਵੇ ਸਟੇਸ਼ਨ ਦੇ ਆਸ-ਪਾਸ ਰਹਿਣ ਵਾਲੇ ਲੋਕਾਂ, ਵੈਂਡਰ ਤੇ ਰੋਜ਼ਾਨਾ ਦੇ ਯਾਤਰੀਆਂ ਨੂੰ ਬਹੁਤ ਫਾਇਦਾ ਮਿਲੇਗਾ। ਹੁਣ ਤੋਂ ਸਟੇਸ਼ਨ ਪਰਿਸਰ ਵਿਚ ਹੀ ਰਾਸ਼ਨ ਦੀ ਵਿਕਰੀ ਕੀਤੀ ਜਾਵੇਗੀ।
ਤੁਸੀਂ ਰੇਲਵੇ ਸਟੇਸ਼ਨ ਤੋਂ ਆਟਾ ਤੇ ਚਾਵਲ ਖਰੀਦ ਸਕਦੇ ਹੋ। ਸਟੇਸ਼ਨ ਪਰਿਸਰ ਵਿਚ ਆਟਾ-ਚਾਵਲ ਦੀ ਵਿਕਰੀ ਮੋਬਾਈਲ ਵੈਨ ਦੇ ਜ਼ਰੀਏ ਕੀਤੀ ਜਾਵੇਗੀ। ਅਜੇ ਇਸ ਨੂੰ ਟ੍ਰਾਇਲ ਬੇਸਿਸ ‘ਤੇ ਕੀਤਾ ਜਾ ਰਿਹਾ ਹੈ। ਇਹ ਵਿਵਸਥਾ 3 ਮਹੀਨਿਆਂ ਲਈ ਸ਼ੁਰੂ ਕੀਤੀ ਜਾ ਰਹੀ ਹੈ। ਜੇਕਰ ਇਸ ‘ਤੇ ਚੰਗਾ ਰਿਸਪਾਂਸ ਮਿਲਦਾ ਹੈ ਤਾਂ ਇਸ ਵਿਵਸਥਾ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ CAA ਵਿਰੁੱਧ ਪਟੀਸ਼ਨਾਂ ‘ਤੇ ਕੇਂਦਰ ਨੂੰ ਨੋਟਿਸ ਜਾਰੀ, 8 ਅਪ੍ਰੈਲ ਤੱਕ ਮੰਗਿਆ ਜਵਾਬ
ਇਨ੍ਹਾਂ ਮੋਬਾਈਲ ਵੈਨ ਰੇਲਵੇ ਸਟੇਸ਼ਨਾਂ ‘ਤੇ 2 ਘੰਟੇ ਲਈ ਰੁਕੇਗੀ। ਰੇਲਵੇ ਸਟੇਸ਼ਨ ‘ਤੇ ਵੈਨ ਨੂੰ ਸਿਰਫ 2 ਘੰਟੇ ਲਈ ਰੁਕਣ ਦੀ ਮਨਜ਼ੂਰੀ ਮਿਲੀ ਹੈ। ਮੋਬਾਈਲ ਵੈਨ ਦੇ ਵਿਕ੍ਰੇਤਾ ਨੂੰ ਘੋਸ਼ਣਾ ਕਰਨ ਦੀ ਇਜਾਜ਼ਤ ਨਹੀਂ ਹੈ। ਆਪਣੇ ਪ੍ਰਚਾਰ ਲਈ ਉਹ ਸਿਰਫ ਬੈਨਰ ਲਗਾ ਸਕਦੇ ਹਨ। ਨਾਲ ਹੀ 3 ਮਹੀਨੇ ਦੀ ਵਿਕਰੀ ਲਈ ਜਿਸ ਵੀ ਏਜੰਸੀ ਨੂੰ ਸਿਲੈਕਟ ਕੀਤਾ ਜਾਵੇਗਾ, ਉਸ ਵਿਚ 3 ਮਹੀਨੇ ਦੌਰਾਨ ਕੋਈ ਵੀ ਬਦਲਾਅ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: