ਜੇਕਰ ਤੁਸੀਂ ਜੌਬ ਕਰਦੇ ਹੋ ਪਰ ਤੁਸੀਂ ਲੋਨ ਲੈਣ ਦਾ ਪਲਾਨ ਕਰ ਰਹੇ ਹੋ ਤਾਂ ਅੱਜ ਦੀ ਜਾਣਕਾਰੀ ਤੁਹਾਡੇ ਲਈ ਹੈ। ਤੁਹਾਨੂੰ ਪੀਪੀਐੱਫ ਅਕਾਊਂਟ ਯਾਨੀ ਪਬਲਿਕ ਪ੍ਰੋਵੀਡੈਂਟ ਫੰਡ ਅਕਾਊਂਟ ਜ਼ਰੀਏ ਸਸਤਾ ਲੋਨ ਮਿਲ ਸਕਦਾ ਹੈ, ਉਹ ਵੀ ਸਿਰਫ 1 ਫੀਸਦੀ ਵਿਆਜ ਦੇ ਨਾਲ। ਇਸ ਲਈ ਤੁਹਾਨੂੰ ਜਲਦੀ ਨਜ਼ਦੀਕੀ ਬੈਂਕਾਂ ਵਿਚ ਜਾ ਕੇ ਅਪਲਾਈ ਕਰਨਾ ਪਵੇਗਾ।
ਪਰ ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਤੁਸੀਂ ਪੀਪੀਐੱਫ ਖਾਤਾ ਖੋਲ੍ਹਣ ਦੇ 2 ਸਾਲਾਂ ਬਾਅਦ ਹੀ ਇਹ ਲੋਨ ਲੈਣ ਦੇ ਹੱਕਦਾਰ ਹੋਵੋਗੇ ਤੇ ਨਾਲ ਹੀ ਤੁਸੀਂ ਇਹ ਕਰਜ਼ਾ ਖਾਤਾ ਖੋਲ੍ਹਣ ਦੇ 6 ਸਾਲ ਤੱਕ ਹੀ ਲੈ ਸਕਦੇ ਹੋ। ਲੋਨ ਉਤੇ ਵਿਆਜ ਪੀਪੀਐੱਫ ਖਾਤੇ ਤੋਂ ਮਿਲਣ ਵਾਲੇ ਵਿਆਜ ਤੋਂ 1 ਫੀਸਦੀ ਹੀ ਜ਼ਿਆਦਾ ਹੈ। ਯਾਨੀ ਤੁਹਾਨੂੰ ਵੱਖਰੇ ਤੌਰ ‘ਤੇ ਸਿਰਫ 1 ਫੀਸਦੀ ਵਿਆਜ ਹੀ ਦੇਣਾ ਪਵੇਗਾ। ਤੁਸੀਂ ਪੀਪੀਐੱਫ ਖਾਤੇ ਵਿਚ ਜਮ੍ਹਾ ਰਕਮ ਦਾ 25 ਫੀਸਦੀ ਕਰਜ਼ੇ ਵਜੋਂ ਲੈ ਸਕਦੇ ਹੋ ਤੇ ਤੁਸੀਂ 3 ਸਾਲਾਂ ਦੇ ਅੰਦਰ ਇਸ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਭਾਰਤੀ ਜਲ ਸੈਨਾ ਦਾ ਵੱਡਾ ਬਚਾਅ ਅਭਿਆਨ, INS ਸੁਮਿਤਰਾ ਨੇ ਹਾਈਜੈਕ ਕੀਤੇ ਈਰਾਨੀ ਜਹਾਜ਼ ਨੂੰ ਬਚਾਇਆ ਸੁਰੱਖਿਅਤ
ਪਰ ਜੇਕਰ ਤੁਸੀਂ 3 ਸਾਲਾਂ ਦੇ ਅੰਦਰ ਲੋਨ ਲਈ ਰਕਮ ਦਾ ਭੁਗਤਾਨ ਨਹੀਂ ਕਰਦੇ ਤਾਂ ਤੁਹਾਨੂੰ ਵਾਧੂ ਰਕਮ ਅਦਾ ਕਰਨੀ ਪਵੇਗੀ। ਤੇ ਨਾਲ ਹੀ ਜੇਕਰ ਤੁਸੀਂ ਕਰਜ਼ੇ ਦੇ ਡਿਫਾਲਟ ਨਹੀਂ ਕਰਦੇ ਤਾਂਇਹ ਰਕਮ ਤੁਹਾਡੇ PPF ਖਾਤੇ ਵਿਚੋਂ ਕੱਟੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –