ਹਵਾਬਾਜ਼ੀ ਰੈਗੂਲੇਟਰੀ ਬਾਡੀ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (DGCA) ਨੇ ਇੰਡੀਗੋ ਏਅਰਲਾਈਨਜ਼ ਦੇ ਪਾਇਲਟ ਦਾ ਲਾਇਸੈਂਸ ਤਿੰਨ ਮਹੀਨਿਆਂ ਲਈ ਅਤੇ ਕੋ-ਪਾਇਲਟ ਦਾ ਲਾਇਸੈਂਸ ਇੱਕ ਮਹੀਨੇ ਲਈ ਰੱਦ ਕਰ ਦਿੱਤਾ ਹੈ। ਦੱਸ ਦੇਈਏ ਕਿ 15 ਜੂਨ ਨੂੰ ਇੰਡੀਗੋ ਫਲਾਈਟ ਅਹਿਮਦਾਬਾਦ ਵਿੱਚ ਲੈਂਡਿੰਗ ਦੌਰਾਨ ਟੇਲ ਸਟ੍ਰਾਈਕ ਦਾ ਸ਼ਿਕਾਰ ਹੋ ਗਈ ਸੀ । ਜੇਕਰ ਟੇਕ ਆਫ ਜਾਂ ਲੈਂਡਿੰਗ ਦੌਰਾਨ ਜਹਾਜ਼ ਦਾ ਪਿਛਲਾ ਹਿੱਸਾ ਰਨਵੇਅ ਨਾਲ ਟਕਰਾਉਂਦਾ ਹੈ ਤਾਂ ਇਸ ਨੂੰ ਟੇਲ ਸਟ੍ਰਾਈਕ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਇੰਡੀਗੋ ਨੇ ਵੀ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਸਨ।
ਇਸ ਹਾਦਸੇ ਤੋਂ ਬਾਅਦ DGCA ਨੇ ਪਾਇਲਟ ਅਤੇ ਕੋ-ਪਾਇਲਟ ਨੂੰ ਡੀ-ਰੋਸਟਰ ਕਰਨ ਦੇ ਆਦੇਸ਼ ਜਾਰੀ ਕੀਤੇ ਸਨ । ਬੈਂਗਲੁਰੂ ਤੋਂ ਚੱਲ ਰਹੀ ਇੰਡੀਗੋ ਦੀ ਫਲਾਈਟ 6E6595 ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਲੈਂਡ ਕਰਵਾਇਆ ਗਿਆ ਸੀ । ਇੰਡੀਗੋ ਵੱਲੋਂ ਜਾਰੀ ਬਿਆਨ ਮੁਤਾਬਕ ਲੈਂਡਿੰਗ ਦੌਰਾਨ ਫਲਾਈਟ ਟੇਲ ਸਟ੍ਰਾਈਕ ਦਾ ਸ਼ਿਕਾਰ ਹੋ ਗਈ ਸੀ। ਹਾਲਾਂਕਿ, ਵਿਸਤ੍ਰਿਤ ਮੁਲਾਂਕਣ ਅਤੇ ਮੁਰੰਮਤ ਲਈ ਇਸ ਨੂੰ ਅਹਿਮਦਾਬਾਦ ਵਿੱਚ ਗਰਾਉਂਡੇਡ ਐਲਾਨਿਆ ਗਿਆ ਸੀ। ਇਸ ਹਾਦਸੇ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਇੰਡੀਗੋ ਨੇ ਐਮਰਜੈਂਸੀ ਲੈਂਡਿੰਗ ਨੂੰ ਲੈ ਕੇ ਵਿਸਥਾਰਤ ਜਾਂਚ ਦੇ ਆਦੇਸ਼ ਜਾਰੀ ਕੀਤੇ ਸਨ।
ਇਹ ਵੀ ਪੜ੍ਹੋ: ਪੰਜਾਬ ਦੇ 3 ਜ਼ਿਲਿਆਂ ‘ਚ ਮੀਂਹ ਦਾ ਅਲਰਟ, ਫਾਜ਼ਿਲਕਾ ਦੇ 22 ਪਿੰਡ ਅਜੇ ਵੀ ਹੜ੍ਹ ਦੀ ਲਪੇਟ ‘ਚ
ਦੱਸ ਦੇਈਏ ਕਿ ਅਹਿਮਦਾਬਾਦ ਤੋਂ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀ ਅਜਿਹੀ ਹੀ ਘਟਨਾ ਵਾਪਰੀ ਸੀ । 11 ਜੂਨ 2023 ਨੂੰ ਇੰਡੀਗੋ ਦਾ ਏਅਰਬੱਸ ਜਹਾਜ਼ A321 ਕੋਲਕਾਤਾ ਤੋਂ ਦਿੱਲੀ ਲਈ ਉਡਾਣ ਭਰ ਰਿਹਾ ਸੀ । ਦਿੱਲੀ ਵਿੱਚ ਲੈਂਡਿੰਗ ਦੇ ਸਮੇਂ ਜਹਾਜ਼ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾ ਗਿਆ। ਇਸ ਤੋਂ ਬਾਅਦ DGCA ਨੇ ਇੰਡੀਗੋ ਦੇ ਕਾਕਪਿਟ ਕ੍ਰੁ ਨੂੰ ਉਡਾਣਾਂ ਸੰਚਾਲਿਤ ਨਾ ਕਰਨ ਦੇ ਆਦੇਸ਼ ਦਿੱਤੇ ਸਨ । ਦਿੱਲੀ ਤੋਂ ਇਲਾਵਾ ਨਾਗਪੁਰ ਵਿੱਚ ਵੀ ਇੰਡੀਗੋ ਦੀ ਫਲਾਈਟ ਟੇਲ ਸਟ੍ਰਾਈਕ ਦਾ ਸ਼ਿਕਾਰ ਹੋਈ ਸੀ ।
ਵੀਡੀਓ ਲਈ ਕਲਿੱਕ ਕਰੋ -: