Diesel sees hike: ਨਵੀਂ ਦਿੱਲੀ: ਹਫਤੇ ਦੇ ਪਹਿਲੇ ਸੋਮਵਾਰ ਨੂੰ ਡੀਜ਼ਲ ਦੇ ਭਾਅ ਇਕ ਦਿਨ ਦੇ ਠਹਿਰਾ ਤੋਂ ਬਾਅਦ ਫਿਰ ਵੱਧ ਗਏ ਹਨ । ਤੇਲ ਮਾਰਕੀਟਿੰਗ ਕੰਪਨੀਆਂ (OMC) ਨੇ ਸੋਮਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ 12 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ । ਹਾਲਾਂਕਿ, ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਇਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ ਲੀਟਰ ਡੀਜ਼ਲ ਦੀ ਕੀਮਤ 81.64 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ । ਇਸ ਦੇ ਨਾਲ ਹੀ ਇੱਕ ਲੀਟਰ ਪੈਟਰੋਲ ਦੀ ਕੀਮਤ 80.43 ਰੁਪਏ ‘ਤੇ ਸਥਿਰ ਹੈ ।
ਇਸੇ ਤਰ੍ਹਾਂ ਮੁੰਬਈ ਵਿੱਚ ਪੈਟਰੋਲ 87.19 ਰੁਪਏ ਅਤੇ ਡੀਜ਼ਲ 79.83 ਰੁਪਏ, ਚੇੱਨਈ ਵਿੱਚ ਪੈਟਰੋਲ 83.63 ਰੁਪਏ ਅਤੇ ਡੀਜ਼ਲ 78.60 ਰੁਪਏ, ਕੋਲਕਾਤਾ ਵਿੱਚ ਪੈਟਰੋਲ 82.10 ਰੁਪਏ ਅਤੇ ਡੀਜ਼ਲ 76.77 ਰੁਪਏ ਅਤੇ ਨੋਇਡਾ ਵਿੱਚ 81.08 ਰੁਪਏ ਅਤੇ ਡੀਜ਼ਲ 73.56 ਰੁਪਏ ਹੈ।
ਗੌਰਤਲਬ ਹੈ ਕਿ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਮਹਿੰਗਾਈ ਦਾ ਸਿੱਧਾ ਸਬੰਧ ਹੈ। ਲਗਾਤਾਰ ਡੀਜ਼ਲ ਦੀਆ ਕੀਮਤਾਂ ਵਿੱਚ ਵਾਧੇ ਕਾਰਨ ਆਵਾਜਾਈ ਯਾਨੀ ਕਿ ਟਰੱਕਾਂ ਦੀ ਢੋਆ-ਢੁਆਈ ਵਧਦੀ ਜਾ ਰਹੀ ਹੈ ਅਤੇ ਇਸ ਕਾਰਨ ਪਿਛਲੇ ਦਿਨਾਂ ਵਿੱਚ ਰੋਜ਼ਾਨਾ ਜਰੂਰਤ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ । ਇਸ ਤੋਂ ਇਲਾਵਾ ਸਬਜ਼ੀਆਂ, ਫਲਾਂ ਆਦਿ ਦੀਆਂ ਕੀਮਤਾਂ ਵਿਚ ਵਾਧਾ ਹੋਣ ਦੀ ਉਮੀਦ ਹੈ। ਪਿਛਲੇ ਹਫ਼ਤੇ ਵੀ ਤੇਲ ਕੰਪਨੀਆਂ ਨੇ ਕਈ ਵਾਰ ਡੀਜ਼ਲ ਦੀ ਕੀਮਤ ਵਿੱਚ ਵਾਧਾ ਕੀਤਾ ਸੀ। ਹਾਲਾਂਕਿ ਕੰਪਨੀਆਂ ਕੁਝ ਦਿਨਾਂ ਲਈ ਪੈਟਰੋਲ ਦੀ ਕੀਮਤ ਨਾ ਵਧਾ ਕੇ ਰਾਹਤ ਦੇ ਰਹੀਆਂ ਹਨ । ਡੀਜ਼ਲ ਦੀ ਕੀਮਤ ਦਿੱਲੀ ਵਿੱਚ ਸਭ ਤੋਂ ਵੱਧ ਹੈ ਅਤੇ ਡੀਜ਼ਲ ਦੀ ਕੀਮਤ ਇੱਥੇ ਪੈਟਰੋਲ ਨਾਲੋਂ ਵਧੇਰੇ ਹੈ।
ਦੱਸ ਦੇਈਏ ਕਿ ਲਾਕਡਾਊਨ ਦੌਰਾਨ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਟੈਕਸ ਵਧਾ ਦਿੱਤਾ ਸੀ। ਉੱਥੇ ਹੀ ਦੂਜੇ ਪਾਸੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਇਸ ‘ਤੇ ਵੈਟ ਵਿੱਚ ਕਾਫ਼ੀ ਵਾਧਾ ਕੀਤਾ ਸੀ। ਇਸ ਕਾਰਨ ਦਿੱਲੀ ਵਿੱਚ ਡੀਜ਼ਲ ਦਾ ਰੇਟ ਇੱਕ ਇਤਿਹਾਸਕ ਸਿਖਰ ‘ਤੇ ਪਹੁੰਚ ਗਿਆ ਹੈ।