ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੋਂ ਲੋਕਾਂ ਦਾ ਮੋਹਭੰਗ ਹੁੰਦਾ ਨਜ਼ਰ ਆ ਰਿਹਾ ਹੈ। ਪਲੇਟਫਾਰਮ ਲਗਾਤਾਰ ਆਪਣੇ ਡੇਲੀ ਐਕਟਿਵ ਯੂਜਰਸ ਗੁਆ ਰਿਹਾ ਹੈ।ਐਕਸ ਦੀ ਸੀਈਓ ਲਿੰਡਾ ਯਾਕਾਰਿਨੋ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਲਿੰਡਾ ਯਾਕਾਰਿਨੋ ਨੇ ਇਕ ਇੰਟਰਵਿਊ ਦੌਰਾਨ ਕੰਪਨੀ ਦੇ ਅੰਕੜੇ ਸ਼ੇਅਰ ਕੀਤੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਐਲੋਨ ਮਸਕ ਦੇ ਐਕਸ ‘ਤੇ ਕਬਜ਼ੇ ਤੋਂ ਬਾਅਦ ਆਪਣੇ ਡੇਲੀ ਐਕਟਿਵ ਯੂਜਰਸ ਨੂੰ ਗੁਆ ਰਿਹਾ ਹੈ।
ਐਕਸ ਸੀਈਓ ਲਿੰਡਾ ਯਾਕਾਰਿਨੋ ਨੇ ਦੱਸਿਆ ਕਿ ਕੰਪਨੀ ਦੇ ਕੋਲ ਮੌਜੂਦਾ ਵਿਚ 225 ਮਿਲੀਅਨ ਡੇਲੀ ਐਕਟਿਵ ਯੂਜਰਸ ਹਨ। ਉਨ੍ਹਾਂ ਨੇ ਦੁਹਰਾਇਆ ਕਿ ਉਹ ਐਕਸ ਵਿਚ ਸਿਰਫ 12 ਹਫਤਿਆਂ ਤੋਂ ਹੀ ਹੈ। ਉਨ੍ਹਾਂ ਕਿਹਾ ਕਿ ਮਸਕ ਵੱਲੋਂ ਕੰਪਨੀ ਹਾਸਲ ਕਰਨ ਤੋਂ ਬਾਅਦ ਪਲੇਟਫਾਰਮ ਰੋਜ਼ਾਨਾ ਸਰਗਰਮ ਉਪਭੋਗਤਾਵਾਂ ਨੂੰ ਗੁਆ ਰਿਹਾ ਹੈ ਅਤੇ 11.6 ਪ੍ਰਤੀਸ਼ਤ ਉਪਭੋਗਤਾਵਾਂ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : Maruti Ertiga ਅਤੇ Scorpio ਦੀ ਹੋਈ ਛੁੱਟੀ, ਹੁਣ Toyota ਦੀ ਇਹ ਨਵੀਂ SUV ਕਰੇਗੀ ਰਾਜ
ਦੱਸ ਦੇਈਏ ਕਿ ਪਿਛਲੇ ਸਾਲ ਮਸਕ ਨੇ ਟਵੀਟਸ ਦੀ ਇਕ ਸੀਰੀਜ ਪੋਸਟ ਕੀਤੀ ਸੀ ਜਿਸ ਵਿਚ ਪਤਾ ਲੱਗਾ ਸੀ ਕਿ ਉਨ੍ਹਾਂ ਦੇ ਕਬਜ਼ੇ ਤੋਂ ਇਕ ਹਫਤੇ ਪਹਿਲਾਂ ਟਵਿੱਟਰ ‘ਤੇ 254.5 ਮਿਲੀਅਨ ਡੇਲੀ ਐਕਟਿਵ ਯੂਜਰਸ ਸਨ। ਐਕਸ ਸੀਈਓ ਮੁਤਾਬਕ ਮੌਜੂਦਾ ਵਿਚ ਐਪਸ ‘ਤੇ 225 ਮਿਲੀਅਨ ਡੇਲੀ ਐਕਟਿਵ ਯੂਜਰਸ ਹਨ। ਯਾਨੀ ਐਲੋਨ ਮਸਕ ਦੇ ਮਾਲਕ ਬਣਨ ਦੇ ਬਾਅਦ ਐਕਸ ਨੂੰ ਲਗਭਗ 30 ਮਿਲੀਅਨ ਡੇਲੀ ਐਕਟਿਵ ਯੂਜਰਸ ਦਾ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: