ਗੂਗਲ ਨੇ ਐਂਡ੍ਰਾਇਡ ਯੂਜਰਸ ਨੂੰ ਵੱਡਾ ਤੋਹਫਾ ਦਿੱਤਾ ਹੈ। ਐਂਡ੍ਰਾਇਡ ਯੂਜਰਸ ਨੂੰ ਇਕੱਠੇ ਦੋ ਐਪ ਨੂੰ ਡਾਊਨਲੋਡ ਕਰਨ ਵਿਚ ਪ੍ਰੇਸ਼ਾਨੀ ਹੁੰਦੀ ਸੀ ਜਿਸ ਨੂੰ ਹੁਣ ਗੂਗਲ ਨੇ ਦੂਰ ਕਰ ਦਿੱਤਾ ਹੈ। ਯੂਜ਼ਰਸ ਹੁਣ ਇਕੱਠੇ 2-2 ਐਪਸ ਨੂੰ ਵੀ ਡਾਊਨਲੋਡ ਕਰ ਸਕਦੇ ਹਨ। ਇਸਤੋਂ ਇਲਾਵਾ ਇਕੱਠੇ ਬਹੁਤ ਸਾਰੇ ਐਪਸ ਨੂੰ ਅਪਡੇਟ ਵੀ ਕਰ ਸਕਦੇ ਹਨ।
ਹੁਣ ਤੱਕ Google Play Store ਉਤੇ ਇਕ ਜਾਂ ਵੱਧ ਐਪ ਨੂੰ ਡਾਊਨਲੋਡ ਕਰਨ ਜਾਂ ਅਪਡੇਟ ਕਰਨ ‘ਤੇ ਇਕ ਹੀ ਐਪ ਡਾਊਨਲੋਡ ਜਾਂ ਅਪਡੇਟ ਹੁੰਦਾ ਸੀ ਤੇ ਹੋਰ ਪੈਂਡਿੰਗ ਵਿਚ ਹੁੰਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਸਾਰੇ ਸਿਲੈਕਟਡ ਐਪ ਡਾਊਨਲੋਡ ਜਾਂ ਅਪਡੇਟ ਹੋਣਗੇ।
ਇਹ ਵੀ ਪੜ੍ਹੋ : Zomato ਨੇ ਮਹਿਲਾ ਰਾਈਡਰਸ ਨੂੰ ਦਿੱਤਾ ਖਾਸ ਤੋਹਫਾ, ਲਾਂਚ ਕੀਤਾ ਗਿਆ ਨਵਾਂ ਡ੍ਰੈਸ ਕੋਡ
ਗੂਗਲ ਫਿਲਹਾਲ ਇਸ ਦੀ ਟੈਸਟਿੰਗ ਕਰ ਰਿਹਾ ਹੈ ਤੇ ਜਲਦ ਹੀ ਇਸਦਾ ਅਪਡੇਟ ਜਾਰੀ ਕੀਤਾ ਜਾ ਸਕਦਾ ਹੈ। ਨਵੇਂ ਫੀਚਰ ਨੂੰ ਗੂਗਲ ਪਲੇ-ਸਟੋਰ ਦੇ ਵਰਜ਼ਨ ਨੰਬਰ 40.0.13 ‘ਤੇ ਦੇਖਿਆ ਜਾ ਸਕਦਾ ਹੈ। ਨਵੇਂ ਅਪਡੇਟ ਦੇ ਬਾਅਦ ਯੂਜ਼ਰਸ ਨੂੰ ਅਪਡੇਟ ਆਲ ਦਾ ਆਪਸ਼ਨ ਮਿਲੇਗਾ। ਇਹ ਆਪਸ਼ਨ ਮੈਨੇਜ ਐਪਸ ਤੇ ਡਿਵਾਈਸ ਸੈਕਸ਼ਨ ਵਿਚ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: