1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਹੋਣ ਵਾਲਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਨਗੇ। ਬਜਟ ਤੋਂ ਪਹਿਲਾਂ ਸਰਕਾਰ ਹਰ ਸਾਲ ਇਕੋਨਾਮਿਕ ਸਰਵੇ ਜਾਰੀ ਕਰਦੀ ਹੈ ਪਰ ਇਸ ਸਾਲ ਅਜਿਹਾ ਨਹੀਂ ਹੋਵੇਗਾ। ਹਰ ਵਾਰ ਬਜਟ ਪੇਸ਼ ਹੋਣ ਤੋਂ ਪਹਿਲਾਂ ਇਕੋਨਾਮਿਕ ਸਰਵੇ ਪੇਸ਼ ਕੀਤਾ ਜਾਂਦਾ ਹੈ ਪਰ ਇਸ ਵਾਰ ਸਰਕਾਰ ਨੇ ਇਸ ਵਿਚ ਬਦਲਾਅ ਕੀਤਾ ਹੈ। ਹਰ ਬਜਟ ਤੋਂ ਪਹਿਲਾਂ ਜਾਰੀ ਹੋਣ ਵਾਲਾ ਇਕੋਨਾਮਿਕ ਸਰਵੇ ਇਸ ਵਾਰ ਜਾਰੀ ਨਹੀਂ ਕੀਤਾ ਜਾਵੇਗਾ ਤੇ ਸਿੱਧੇ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ।
ਬਜਟ ਤੋਂ ਪਹਿਲਾਂ ਇਕੋਨਾਮਿਕ ਸਰਵੇ ਪੇਸ਼ ਨਾ ਕੀਤੇ ਜਾਣ ਦੇ ਪਿੱਛੇ ਦੀ ਵਜ੍ਹਾ ਚੁਣਾਵੀ ਸਾਲ ਹੈ। ਦਰਅਸਲ ਅੰਤਰਿਮ ਬਜਟ ਤੋਂ ਪਹਿਲਾਂ ਇਕੋਨਾਮਿਕ ਸਰਵੇ ਨਹੀਂ ਪੇਸ਼ ਕੀਤਾ ਜਾਂਦਾ ਹੈ। ਚੁਣਾਵੀ ਸਾਲ ਹੋਣ ਕਾਰਨ ਇਸ ਵਾਰ ਅੰਤਰਿਮ ਬਜਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰਾਲੇ ਮੁਤਾਬਕ ਇਕੋਨਾਮਿਕ ਸਰਵੇ ਆਮ ਚੋਣਾਂ ਦੇ ਬਾਅਦ ਪੇਸ਼ ਹੋਣ ਵਾਲੇ ਪੂਰਨ ਬਜਟ ਦੇ ਪਹਿਲਾਂ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ‘ਚ ਵੱਡੀ ਵਾਰ/ਦਾਤ, ਸ਼ੋਅਰੂਮ ‘ਚ ਕੰਮ ਕਰਨ ਵਾਲੇ ਕਰਿੰਦੇ ਨੂੰ ਮਾਲਕ ਨੇ ਮਾਰੀ ਗੋ.ਲੀ, ਮੌਕੇ ‘ਤੇ ਮੌ.ਤ
ਇਕੋਨਾਮਿਕ ਸਰਵੇ ਦੀ ਬਜਾਏ ਸਰਕਾਰ ਨੇ 29 ਜਨਵਰੀ ਨੂੰ ‘ਦਿ ਇੰਡੀਅਨ ਇਕੋਨਾਮੀ : ਏ ਰਿਵਿਊ ਨਾਂ ਦੀ ਇਕ ਆਰਥਿਕ ਰਿਪੋਰਟ ਜਾਰੀ ਕੀਤੀ ਹੈ। ਦੇਸ਼ ਦੀ ਆਰਥਿਕ ਸਿਹਤ ਦੀ ਰਿਪੋਰਟ ਜਾਰੀ ਕਰਦੇ ਹੋਏ ਵਿੱਤ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਹ ਇਕੋਨਾਮਿਕ ਸਰਵੇ ਨਹੀਂ ਹੈ। ਇਸ ਰਿਪੋਰਟ ਵਿਚ ਭਾਰਤ ਦੇ ਜੀਡੀਪੀ ਗ੍ਰੋਥ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਰਿਵਿਊ ਰਿਪੋਰਟ ਵਿਚ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕੰਮਾਂ ਦਾ ਲੇਖਾ-ਜੋਖਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਦੇਸ਼ ਦੀ ਅਰਥਵਿਵਸਥਾ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਆਉਣ ਵਾਲੇ ਸਾਲਾਂ ਵਿਚ ਇਕੋਨਾਮੀ 7 ਫੀਸਦੀ ਦੀ ਰਫਤਾਰ ਨਾਲ ਵਧੇਗੀ ਅਤੇ ਅਗਲੇ 6-7 ਸਾਲ ਵਿਚ ਭਾਰਤ ਦੀ ਅਰਥਵਿਵਸਥਾ 7 ਟ੍ਰਿਲੀਅਨ ਡਾਲਰ ਦੀ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –