ਸਰਕਾਰ ਨੇ ਪੀ. ਐੱਫ. ਖਾਤਾਧਾਰਕ ਨੌਕਰੀਪੇਸ਼ਾਂ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਵਿੱਤੀ ਸਾਲ 2020-21 ਲਈ 23.44 ਕਰੋੜ ਈ. ਪੀ. ਐੱਫ. ਖਾਤਿਆਂ ਵਿੱਚ 8.50 ਫ਼ੀਸਦੀ ਵਿਆਜ ਦਰ ਦੇ ਹਿਸਾਬ ਨਾਲ ਵਿਆਜ ਪਾ ਦਿੱਤਾ ਹੈ, ਰਿਟਾਇਰਮੈਂਟ ਫੰਡ ਸੰਸਥਾ ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਐਲਾਨ ਕੀਤਾ।
ਦਰਅਸਲ, ਅਕਤੂਬਰ ਵਿੱਚ EPFO ਨੇ ਸਾਲ 2020-21 ਲਈ ਕਰਮਚਾਰੀ ਭਵਿੱਖ ਫੰਡ ਮੈਂਬਰਾਂ ਦੇ ਖਾਤਿਆਂ ਲਈ ਵਿਆਜ ਦਰ ਦਾ ਐਲਾਨ ਕੀਤਾ ਸੀ । “ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ ਯੋਜਨਾ, 1952 ਦੇ ਪੈਰਾ 60(1) ਦੇ ਤਹਿਤ 2020-21 ਦੇ ਹਰੇਕ ਮੈਂਬਰ ਦੇ ਖਾਤੇ ਵਿੱਚ 8.50 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਕ੍ਰੈਡਿਟ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਵਾਨਗੀ ਦਿੱਤੀ ਹੈ।
ਦੱਸ ਦੇਈਏ ਕਿ EPFO ਨੇ ਸਾਰੇ PF ਖਾਤਾ ਧਾਰਕਾਂ ਲਈ ਆਪਣੇ ਖਾਤੇ ਵਿੱਚ ਨਾਮਜ਼ਦ ਵਿਅਕਤੀ ਨੂੰ ਸ਼ਾਮਿਲ ਕਰਨਾ ਲਾਜ਼ਮੀ ਕਰ ਦਿੱਤਾ ਹੈ। ਨਾਮਜ਼ਦ ਵਿਅਕਤੀ ਨੂੰ ਸ਼ਾਮਿਲ ਕਰਨ ਦੀ ਆਖਰੀ ਤਾਰੀਖ 31 ਦਸੰਬਰ, 2021 ਨਿਰਧਾਰਤ ਕੀਤੀ ਗਈ ਹੈ। ਨਿਯਤ ਮਿਤੀ ਤੱਕ ਤੁਹਾਡੇ PF ਖਾਤੇ ਵਿੱਚ ਨਾਮਜ਼ਦ ਵਿਅਕਤੀ ਨੂੰ ਸ਼ਾਮਿਲ ਕਰਨ ਵਿੱਚ ਅਸਫਲ ਰਹਿਣ ਨਾਲ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਬੀਮੇ ਦੇ ਪੈਸੇ ਅਤੇ ਪੈਨਸ਼ਨ ਵਰਗੇ ਲਾਭਾਂ ਦਾ ਨੁਕਸਾਨ ਵੀ ਸ਼ਾਮਿਲ ਹੈ।
ਇਸ ਸਬੰਧੀ EPFO ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ EPFO ਗਾਹਕਾਂ ਨੂੰ ਆਪਣੇ ਪਰਿਵਾਰ ਦੀ ਸਮਾਜਿਕ ਸੁਰੱਖਿਆ ਲਈ ਈ-ਨਾਮਜ਼ਦਗੀ ਦੀ ਸਹੂਲਤ ਦਾ ਲਾਭ ਚੁੱਕਣਾ ਚਾਹੀਦਾ ਹੈ। ਪ੍ਰਾਵੀਡੈਂਟ ਫੰਡ, ਪੈਨਸ਼ਨ ਅਤੇ ਬੀਮਾ ਸੇਵਾਵਾਂ ਨੂੰ ਔਨਲਾਈਨ ਪ੍ਰਾਪਤ ਕਰਨ ਲਈ ਆਪਣੀ ਈ-ਨਾਮਜ਼ਦਗੀ ਫਾਈਲ ਕਰੋ । EPFO ਅਨੁਸਾਰ ਪਤੀ/ਪਤਨੀ, ਬੱਚਿਆਂ ਅਤੇ ਮਾਤਾ-ਪਿਤਾ ਦੀ ਦੇਖਭਾਲ ਕਰਨ ਅਤੇ ਔਨਲਾਈਨ ਪੀ.ਐੱਫ., ਪੈਨਸ਼ਨ ਅਤੇ ਬੀਮਾ (sic) ਰਾਹੀਂ ਉਨ੍ਹਾਂ ਦੀ ਸੁਰੱਖਿਆ ਲਈ ਗਾਹਕਾਂ ਲਈ ਨਾਮਜ਼ਦਗੀ ਦਾਖਲ ਕਰਨਾ ਬਹੁਤ ਮਹੱਤਵਪੂਰਨ ਹੈ।
ਵੀਡੀਓ ਲਈ ਕਲਿੱਕ ਕਰੋ -: