EPFO disburses Rs 868 crore: ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧਿ ਸੰਗਠਨ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਲਾਕਡਾਊਨ ਦੇ ਮੁਸ਼ਕਿਲ ਸਮੇਂ ਵਿੱਚ ਆਪਣੇ ਖਾਤਾਧਾਰਕਾਂ ਨੂੰ ਕੁਝ ਰਾਹਤ ਦਿੱਤੀ ਹੈ । ਕਰਮਚਾਰੀ ਪੈਨਸ਼ਨ ਸਕੀਮ ਅਧੀਨ ਪੈਨਸ਼ਨ ਫੰਡ ਵਿਚੋਂ ਅੰਸ਼ਕ ਵਾਪਸ ਲੈਣ ਦੀ ਸਹੂਲਤ ਦੇਣ ਤੋਂ ਬਾਅਦ ਹੁਣ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ 105 ਕਰੋੜ ਰੁਪਏ ਦੇ ਏਰੀਅਰ ਦੇ ਨਾਲ 868 ਕਰੋੜ ਰੁਪਏ ਦੀ ਪੈਨਸ਼ਨ ਜਾਰੀ ਕੀਤੀ ਹੈ ।ਇਸ ਰਾਸ਼ੀ ਦੀ ਵਰਤੋਂ EPFO ਪੈਨਸ਼ਨ ਧਾਰਕਾਂ ਨੂੰ ਵਧੀ ਹੋਈ ਪੈਨਸ਼ਨ ਦਾ ਭੁਗਤਾਨ ਕਰਨ ਲਈ ਕੀਤਾ ਜਾਵੇਗਾ । ਇਸ ਨਾਲ ਲੱਖਾਂ ਪੈਨਸ਼ਨਰਾਂ ਨੂੰ ਲਾਭ ਹੋਵੇਗਾ । ਇਹ ਸਹੂਲਤ ਉਨ੍ਹਾਂ ਲੋਕਾਂ ਲਈ ਬਹਾਲ ਕੀਤੀ ਗਈ ਹੈ ਜਿਨ੍ਹਾਂ ਨੇ 25 ਸਤੰਬਰ 2008 ਨੂੰ ਜਾਂ ਇਸ ਤੋਂ ਪਹਿਲਾਂ ਇਸ ਵਿਕਲਪ ਦੀ ਚੋਣ ਕੀਤੀ ਸੀ । ਪੈਨਸ਼ਨ ਕਮਿਊਟੇਸ਼ ਦੇ ਤਹਿਤ ਪੈਨਸ਼ਨ ਵਿੱਚ ਅਗਲੇ 15 ਸਾਲਾਂ ਤੱਕ ਇੱਕ ਤਿਹਾਈ ਦੀ ਕਟੌਤੀ ਹੁੰਦੀ ਹੈ ਅਤੇ ਘਟੀ ਹੋਈ ਰਾਸ਼ੀ ਦੇ ਦਿੱਤੀ ਜਾਂਦੀ ਹੈ ।
ਜ਼ਿਕਰਯੋਗ ਹੈ ਕਿ ਅਗਸਤ 2019 ਵਿੱਚ ਕਿਰਤ ਮੰਤਰੀ ਦੀ ਪ੍ਰਧਾਨਗੀ ਹੇਠ ਈਪੀਐਫਓ ਦਾ ਫੈਸਲਾ ਲੈਣ ਵਾਲੀ ਸਰਬੋਤਮ ਸੰਸਥਾ ਕੇਂਦਰੀ ਟਰੱਸਟ ਬੋਰਡ ਨੇ 6.3 ਲੱਖ ਪੈਨਸ਼ਨਰਾਂ ਲਈ ਕਮਿਊਟੇਸ਼ਨ ਸਹੂਲਤ ਬਹਾਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਸੀ । ਇਸ ਵਿਵਸਥਾ ਤੋਂ ਪਹਿਲਾਂ ਕਮਿਊਟੇਡ ਪੈਨਸ਼ਨ ਨੂੰ ਬਹਾਲ ਕਰਨ ਦੀ ਕੋਈ ਵਿਵਸਥਾ ਨਹੀਂ ਸੀ ਅਤੇ ਪੈਨਸ਼ਨਰਾਂ ਨੂੰ ਕਮਿਊਟੇਸ਼ਨ ਦੇ ਬਦਲੇ ਚ ਜੀਵਨ ਭਰ ਘੱਟ ਪੈਨਸ਼ਨ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਸੀ। ਮੰਤਰਾਲੇ ਨੇ ਕਿਹਾ ਹੈ ਕਿ ਇਹ ਪੈਨਸ਼ਨਰਾਂ ਦੇ ਲਾਭ ਲਈ ਕਰਮਚਾਰੀ ਪੈਨਸ਼ਨ ਸਕੀਮ 1995 ਦੇ ਤਹਿਤ ਚੁੱਕਿਆ ਗਿਆ ਇਕ ਇਤਿਹਾਸਕ ਕਦਮ ਹੈ ।
EPFO ਨੇ ਆਪਣੇ 135 ਖੇਤਰੀ ਦਫਤਰਾਂ ਰਾਹੀਂ 65 ਲੱਖ ਪੈਨਸ਼ਨਰਾਂ ਨੂੰ ਪੈਨਸ਼ਨ ਦਿੰਦੀ ਹੈ । EPFO ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕੋਵਿਡ-19 ਲਾਕਡਾਊਨ ਦੌਰਾਨ ਮਈ 2020 ਦੀ ਪੈਨਸ਼ਨ ਰਾਸ਼ੀ ਨੂੰ ਪ੍ਰੋਸੈਸ ਕੀਤਾ ਹੈ ਤਾਂ ਜੋ ਪੈਨਸ਼ਨਰਾਂ ਨੂੰ ਨਿਰਧਾਰਤ ਸ਼ਡਿਊਲ ਦੇ ਮੁਤਾਬਕ ਪੈਨਸ਼ਨ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ । ਇਸ ਤੋਂ ਪਹਿਲਾਂ ਫਰਵਰੀ ਵਿੱਚ ਕਿਰਤ ਮੰਤਰਾਲੇ ਨੇ EPS-95 ਅਧੀਨ ਪੈਨਸ਼ਨ ਸੰਚਾਰ ਪ੍ਰਣਾਲੀ ਨੂੰ ਬਹਾਲ ਕਰਨ ਦੇ EPFO ਦੇ ਫੈਸਲੇ ਨੂੰ ਲਾਗੂ ਕੀਤਾ ਸੀ। ਇਸ ਨਾਲ 6.3 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ ।
ਗਾਹਕਾਂ ਵਲੋਂ ਪੈਨਸ਼ਨ ਫੰਡ ਵਿਚੋਂ ਅੰਸ਼ਕ ਰੂਪ ਵਿੱਚ ਪੈਸੇ ਕਢਵਾਉਣ ‘ਤੇ 15 ਸਾਲਾਂ ਤੱਕ ਘੱਟ ਪੈਨਸ਼ਨ ਮਿਲਦੀ ਹੈ । ਇਸ ਪ੍ਰਬੰਧ ਨੂੰ ਪੈਨਸ਼ਨ ਕਮਿਊਟੇਸ਼ਨ ਕਿਹਾ ਜਾਂਦਾ ਹੈ । ਮੰਤਰਾਲੇ ਦੇ ਫੈਸਲੇ ਤੋਂ ਬਾਅਦ ਇਹ ਪੈਨਸ਼ਨਰ 15 ਸਾਲਾਂ ਦੇ ਪੂਰਾ ਹੋਣ ਤੋਂ ਬਾਅਦ ਪੂਰੀ ਪੈਨਸ਼ਨ ਪ੍ਰਾਪਤ ਕਰਨ ਦੇ ਵੀ ਹੱਕਦਾਰ ਹਨ । ਪਹਿਲਾਂ ਈਪੀਐਸਐਫ-95 ਦੇ ਅਧੀਨ ਮੈਂਬਰਾਂ ਨੂੰ ਆਪਣੀ ਪੈਨਸ਼ਨ ਦਾ 10 ਸਾਲਾਂ ਲਈ ਇਕ ਤਿਹਾਈ ਹਿੱਸਾ ਕੱਟਣ ਦੀ ਆਗਿਆ ਸੀ । ਪੂਰੀ ਪੈਨਸ਼ਨ 15 ਸਾਲ ਬਾਅਦ ਬਹਾਲ ਕੀਤੀ ਜਾਂਦੀ ਸੀ । ਇਹ ਸਹੂਲਤ ਅਜੇ ਵੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀਆਂ ਕੁਝ ਸ਼੍ਰੇਣੀਆਂ ਲਈ ਉਪਲਬਧ ਹੈ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਮਿਊਟੇਡ ਪੈਨਸ਼ਨ ਦੇ ਰਿਸਟੋਰੇਸ਼ਨ ਬਹਾਲ ਕਰਨ ਦਾ ਕੋਈ ਪ੍ਰਬੰਧ ਨਹੀਂ ਸੀ । ਇਸ ਕਾਰਨ ਪੈਨਸ਼ਨਰਾਂ ਨੂੰ ਆਪਣੀ ਸਾਰੀ ਉਮਰ ਘੱਟ ਪੈਨਸ਼ਨ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ । ਕਮਿਊਟੇਡ ਪੈਨਸ਼ਨ ਦੇ ਰਿਸਟੋਰੇਸ਼ਨ ਦਾ ਕਦਮ ਪੈਨਸ਼ਨਰਾਂ ਨੂੰ ਲਾਭ ਪਹੁੰਚਾਉਣ ਲਈ ਈਪੀਐਸ-95 (ਕਰਮਚਾਰੀ ਪੈਨਸ਼ਨ ਸਕੀਮ -1995) ਅਧੀਨ ਇਕ ਇਤਿਹਾਸਕ ਕਦਮ ਹੈ । ਇਸ ਦੇ ਜ਼ਰੀਏ 6.3 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਇਆ ਹੈ । ਪੈਨਸ਼ਨ ਕਮਿਊਟੇਸ਼ਨ ਦੀ ਚੋਣ ਕਰਨ ਵਾਲਿਆਂ ਲਈ ਮਹੀਨਾਵਾਰ ਪੈਨਸ਼ਨ ਚ ਅਗਲੇ 15 ਸਾਲਾਂ ਲਈ ਇਕ ਤਿਹਾਈ ਰਕਮ ਦੀ ਕਟੌਤੀ ਹੁੰਦੀ ਹੈ ਅਤੇ ਘਟੀ ਹੋਈ ਰਕਮ ਇਕਮੁਸ਼ਤ ਦੇ ਦਿੱਤੀ ਜਾਂਦੀ ਹੈ। 15 ਸਾਲਾਂ ਬਾਅਦ ਪੈਨਸ਼ਨਰ ਪੂਰੀ ਰਕਮ ਦਾ ਹੱਕਦਾਰ ਹੋ ਜਾਂਦਾ ਹੈ।