ਦੇਸ਼ ਦੇ ਰਿਟਾਇਰਮੈਂਟ ਫੰਡ ਬਾਡੀ EPFO ਨੇ ਸਾਲ 2023-24 ਲਈ ਵਿਆਜ ਦਰ ਤੈਅ ਕਰ ਦਿੱਤੀ ਹੈ। ਇਹ ਵਿਆਜ ਦਰ 8.25 ਫੀਸਦੀ ਰਹੇਗੀ ਤੇ ਇਹ ਬੀਤੇ ਤਿੰਨ ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ। ਮਾਰਚ 2023 ਵਿਚ ਈਪੀਐੱਫਓ ਵਿਚ ਸਰਕਾਰ ਨੇ 2022-23 ਲਈ ਵਿਆਜ ਦਰ 8.15 ਫੀਸਦੀ ਤੈਅ ਕੀਤੀ ਸੀ ਤੇ 2021-22 ਲਈ ਇਹ 8.10 ਫੀਸਦੀ ਸੀ।
EPFO ਵਿਚ ਫੈਸਲਾ ਲੈਣ ਵਾਲੀ ਸੈਂਟਰਲ ਬੋਰਡ ਆਫ ਟਰੱਸਟੀਜ਼ (ਸੀਬੀਟੀ) ਨੇ ਅੱਜ ਹੋਈ ਬੈਠਕ ਵਿਚ ਪੀਐੱਫ ਲਈ 2023-24 ਵਿਚ ਵਿਆਜ ਦਰ 8.25 ਫੀਸਦੀ ਕਰਨ ਦਾ ਫੈਸਲਾ ਲਿਆ ਹੈ। ਸੀਬੀਟੀ ਨੇ ਮਾਰਚ 2021 ਵਿਚ ਈਪੀਐੱਫ ‘ਤੇ ਵਿਆਜ ਦਰ 8.5 ਫੀਸਦੀ ਤੱਕ ਤੈਅ ਕੀਤੀ ਸੀ।
ਇਹ ਵੀ ਪੜ੍ਹੋ : ਰਾਮ ਮੰਦਰ ਚਰਚਾ ਦੌਰਾਨ ਸ਼ਾਹ ਬੋਲੋ-‘ਜੋ ਰਾਮ ਤੋਂ ਇਲਾਵਾ ਭਾਰਤ ਦੀ ਕਲਪਨਾ ਕਰਦੇ ਹਨ, ਉਹ ਭਾਰਤ ਨੂੰ ਨਹੀਂ ਜਾਣਦੇ’
ਜਨਵਰੀ ਵਿੱਚ, ਈਪੀਐਫਓ ਨੇ ਜਨਮ ਮਿਤੀ ਲਈ ਆਧਾਰ ਕਾਰਡ ਨੂੰ ਸਵੀਕਾਰਯੋਗ ਦਸਤਾਵੇਜ਼ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਰਮਚਾਰੀ ਭਵਿੱਖ ਨਿਧੀ ਵੀਹ ਜਾਂ ਇਸ ਤੋਂ ਵੱਧ ਕਰਮਚਾਰੀਆਂ ਵਾਲੀਆਂ ਸੰਸਥਾਵਾਂ ਵਿੱਚ ਤਨਖਾਹਦਾਰ ਕਰਮਚਾਰੀਆਂ ਲਈ ਇੱਕ ਲਾਜ਼ਮੀ ਯੋਗਦਾਨ ਹੈ। ਇਸ ਤਹਿਤ ਮੁਲਾਜ਼ਮ ਦੇ ਵੇਤਨ ਵਿਚ ਮਾਸਿਕ ਆਧਾਰ ‘ਤੇ 12 ਫੀਸਦੀ ਹਿੱਸਾ ਈਪੀਐੱਫ ਖਾਤੇ ਵਿਚ ਪਾਇਆ ਜਾਂਦਾ ਹੈ ਤੇ ਓਨਾ ਹੀ ਯੋਗਦਾਨ ਮਾਲਕ ਦੁਆਰਾ ਦਿੱਤਾ ਗਿਆ। ਰੁਜ਼ਗਾਰਦਾਤਾ ਦੇ ਹਿੱਸੇ ਵਿੱਚੋਂ, 3.67 ਪ੍ਰਤੀਸ਼ਤ EPF ਖਾਤੇ ਵਿੱਚ ਜਮ੍ਹਾਂ ਹੈ ਅਤੇ ਬਾਕੀ 8.33 ਪ੍ਰਤੀਸ਼ਤ ਕਰਮਚਾਰੀ ਪੈਨਸ਼ਨ ਯੋਜਨਾ (ਈਪੀਐਸ) ਵਿੱਚ ਜਮ੍ਹਾਂ ਹੈ।
ਵੀਡੀਓ ਲਈ ਕਲਿੱਕ ਕਰੋ –