EPFO ਨੇ ਪੀਐੱਫ ਫੰਡ ਨਿਕਾਸਨੀ ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ ਜੋ ਖਾਸ ਤੌਰ ‘ਤੇ ਉਨ੍ਹਾਂ ਨੌਕਰੀਪੇਸ਼ਾ ਲੋਕਾਂ ਲਈ ਰਾਹਤ ਭਰੀ ਖਬਰ ਹੈ ਜੋ ਪਹਿਲੀ ਵਾਰ ਆਪਣਾ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਹੁਣ ਮੁਲਾਜ਼ਮ ਆਪਣੇ ਪੀਐੱਫ ਅਕਾਊਂਟ ਤੋਂ ਘਰ ਦੀ ਡਾਊਨ ਪੇਮੈਂਟ ਲਈ ਪੈਸੇ ਕਢਾ ਸਕਣਗੇ। ਇਸ ਕਦਮ ਨਾਲ ਨਾ ਸਿਰਫ ਲੱਖਾਂ ਮੁਲਾਜ਼ਮਾਂ ਨੂੰ ਆਪਣੇ ਘਰ ਦਾ ਸੁਪਨਾ ਪੂਰਾ ਕਰਨ ਵਿਚ ਮਦਦ ਮਿਲੇਗੀ ਸਗੋਂ ਰੀਅਲ ਅਸਟੇਟ ਤੇ ਹਾਊਸਿੰਗ ਸੈਕਟਰ ਨੂੰ ਵੀ ਮਜ਼ਬੂਤੀ ਮਿਲ ਸਕਦੀ ਹੈ।
ਰਿਪੋਰਟ ਮੁਤਾਬਕ ਇਹ ਫੈਸਲਾ ਘਰ ਖਰੀਦਣ ਦੇ ਪ੍ਰੋਸੈਸ ਨੂੰ ਆਸਾਨ ਬਣਾਏਗਾ ਪਰ ਇਸ ਦੇ ਨਾਲ ਇਹ ਵੀ ਸਲਾਹ ਦਿੱਤੀ ਜਾ ਰਹੀ ਹੈ ਕਿ ਰਿਟਾਇਰਮੈਂਟ ਫੰਡ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਪੀਐੱਫ ਤੋਂ ਪੈਸੇ ਕੱਢਦੇ ਸਮੇਂ ਸੋਚ ਸਮਝ ਕੇ ਫੈਸਲਾ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਭਵਿੱਖ ਦੀ ਆਰਥਿਕ ਸੁਰੱਖਿਆ ‘ਤੇ ਅਸਰ ਨਾ ਪਵੇ। ਕੁੱਲ ਮਿਲਾ ਕੇ ਇਹ ਬਦਲਾਅ ਇਕ ਪਾਜ਼ੀਟਿਵ ਕਦਮ ਮੰਨਿਆ ਜਾ ਰਿਹਾ ਹੈ ਜੋ ਨੌਕਰੀਪੇਸ਼ਾ ਲੋਕਾਂ ਨੂੰ ਘਰ ਖਰੀਦਣ ਵਿਚ ਵੱਡੀ ਮਦਦ ਪਹੁੰਚਾ ਸਕਦਾ ਹੈ।
ਹੁਣ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਪੀਐੱਫ ਖਾਤੇ ਤੋਂ ਪੈਸਾ ਕਢਾਉਣਾ ਪਹਿਲਾਂ ਤੋਂ ਆਸਾਨ ਹੋ ਗਿਆ ਹੈ। EPFO ਨੇ ਆਪਣੇ ਨਿਯਮਾਂ ਵਿਚ ਬਦਲਾਅ ਕਰਦੇ ਹੋਏ ਵੱਡਾ ਕਦਮ ਚੁੱਕਿਆ ਹੈ। ਨਵੇਂ ਨਿਯਮਾਂ ਤਹਿਤ ਹੁਣ EPFO ਮੈਂਬਰ, ਜਿਨ੍ਹਾਂ ਦਾ ਖਾਤਾ ਘੱਟੋ-ਘੱਟ 3 ਸਾਲ ਪੁਰਾਣਾ ਹੈ, ਆਪਣੇ ਪੀਐੱਫ ਬੈਲੇਂਸ ਦਾ 90 ਫੀਸਦੀ ਤੱਕ ਕਢਵਾ ਸਕਦੇ ਹਨ। ਇਹ ਰਕਮ ਘਰ ਦੀ ਡਾਊਨ ਪੇਮੈਂਟ, ਹੋਮ ਲੋਨ ਦੀ EMI ਭਰਨ ਜਾਂ ਨਵਾਂ ਘਰ ਬਣਵਾਉਣ ਲਈ ਵਰਤੀ ਜਾ ਸਕਦੀ ਹੈ।
ਪਹਿਲਾਂ ਇਹ ਸਹੂਲਤ ਸਿਰਫ ਉਦੋਂ ਮਿਲਦੀ ਸੀ ਜਦੋਂ ਖਾਤਾ ਘੱਟੋ-ਘੱਟ 5 ਸਾਲ ਪੁਰਾਣਾ ਹੋਵੇ। ਨਾਲ ਹੀ ਨਿਕਾਸੀ ਦੀ ਸੀਮਾ ਵੀ ਤੈਅ ਸੀ 36 ਮਹੀਨੇ ਦੇ ਕੁੱਲ ਯੋਗਦਾਨ ਤੇ ਪ੍ਰਾਪਰਟੀ ਦੀ ਲਾਗਤ ਵਿਚੋਂ ਜੋ ਵੀ ਘੱਟ ਹੋਵੇ, ਓਨਾ ਹੀ ਪੈਸਾ ਕਢਵਾਇਆ ਜਾ ਸਕਦਾ ਸੀ। ਇਸ ਤੋਂ ਇਲਾਵਾ ਜੇਕਰ ਕੋਈ ਮੈਂਬਰ ਕਿਸੇ ਹਾਊਸਿੰਗ ਸਕੀਮ ਵਿਚ ਸ਼ਾਮਲ ਹੁੰਦਾ ਸੀ ਤਾਂ ਉਹ ਪੀਐੱਫ ਤੋਂ ਪੈਸਾ ਨਹੀਂ ਕਢ ਸਕਦਾ ਸੀ।
ਇਹ ਬਦਲਾਅ ਉਨ੍ਹਾਂ ਲੋਕਾਂ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਜੋ ਲੰਬੇ ਸਮੇਂ ਤੋਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਪਰ ਡਾਊਨ ਪੇਮੈਂਟ ਲਈ ਫੰਡ ਦੀ ਕਮੀ ਮਹਿਸੂਸ ਕਰ ਰਹੇ ਸਨ। EPFO ਨੇ ਹੁਣੇ ਜਿਹੇ ਪੀਐੱਫ ਨਿਕਾਸੀ ਨਾਲ ਜੁੜੇ ਕਈ ਅਹਿਮ ਬਦਲਾਅ ਕੀਤੇ ਹਨ ਜੋ ਮੁਲਾਜ਼ਮਾਂ ਲਈ ਰਾਹਤ ਭਰੇ ਤੇ ਫਾਇਦੇਮੰਦ ਸਾਬਤ ਹੋ ਸਕਦੇ ਹਨ। ਹੁਣ ਸਿਰਫ ਘਰ ਖਰੀਦਣ ਜਾਂ ਬਣਾਉਣ ਲਈ ਹੀ ਨਹੀਂ ਸਗੋਂ ਹੋਰ ਜ਼ਰੂਰੀ ਜ਼ਰੂਰਤਾਂ ਲਈ ਵੀ ਪੀਐੱਫ ਤੋਂ ਪੈਸਾ ਕਢਵਾਉਣਾ ਪਹਿਲਾਂ ਤੋਂ ਕਿਤੇ ਆਸਾਨ ਹੋ ਗਿਆ ਹੈ।
ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਹੁਣ ਪੀਐੱਫ ਤੋਂ 1 ਲੱਖ ਤੱਕ ਦੀ ਰਕਮ ਯੂਪੀਆਈ ਜਾਂ ਏਟੀਐੱਮ ਜ਼ਰੀਏ ਤੁਰੰਤ ਕਢਾਈ ਜਾ ਸਕੇਗੀ। ਇਹ ਸਹੂਲਤ ਖਾਸ ਤੌਰ ‘ਤੇ ਐਮਰਜੈਂਸੀ ਹਾਲਾਤਾਂ ਵਿਚ ਮਦਦਗਾਰ ਸਾਬਤ ਹੋਵੇਗੀ ਜਿਵੇਂ ਮੈਡੀਕਲ ਲੋੜ ਜਾਂ ਅਚਾਨਕ ਪੈਸਿਆਂ ਦੀ ਲੋੜ ਪੈਣਾ। ਇਸ ਤੋਂ ਇਲਾਵਾ EPFO ਨੇ ਆਟੋ ਸੈਟਲੇਮੈਂਟ ਲਿਮਟ ਨੂੰ ਵੀ ਵਧਾ ਦਿੱਤਾ ਹੈ। ਪਹਿਲਾਂ ਜਿਥੇ 1 ਲੱਖ ਤੱਕ ਦੇ ਕਲੇਮ ਆਪਣੇ ਆਪ ਪ੍ਰੋਸੈਸ ਹੋ ਜਾਂਦੇ ਸਨ, ਹੁਣ ਇਹ ਸੀਮਾ ਵਧ ਕੇ 5 ਲੱਖ ਕਰ ਦਿੱਤੀ ਗਈ ਹੈ ਯਾਨੀ ਇੰਨੀ ਰਕਮ ਤੱਕ ਦੀ ਨਿਕਾਸੀ ਵਿਚ ਹੁਣ ਮੈਨੂਅਲ ਜਾਂਚ ਦੀ ਲੋੜ ਨਹੀਂ ਪਵੇਗੀ ਤੇ ਪੈਸੇ ਜਲਦੀ ਮਿਲਣਗੇ।
ਕਲੇਮ ਪ੍ਰੋਸੈਸ ਨੂੰ ਵੀ ਪਹਿਲਾਂ ਤੋਂ ਆਸਾਨ ਬਣਾਇਆ ਗਿਆ ਹੈ। ਪਹਿਲਾਂ ਦਾਅਵਿਆਂ ਦੀ ਜਾਂਚ 27 ਪੁਆਇੰਟਸ ‘ਤੇ ਹੁੰਦੀ ਸੀ ਹੁਣ ਇਹ ਘਟਾ ਕੇ 18 ਕਰ ਦਿੱਤੇ ਗਏ ਹਨ। ਇਸ ਦਾ ਅਸਰ ਇਹ ਹੋਇਆ ਕਿ 95 ਫੀਸਦੀ ਕਲੇਮ ਹੁਣ ਸਿਰਫ 3-4 ਦਿਨ ਵਿਚ ਨਿਪਟਾਏ ਜਾ ਰਹੇ ਹਨ, ਜੋ ਪਹਿਲਾਂ ਦੀ ਤੁਲਨਾ ਵਿਚ ਕਾਫੀ ਤੇਜ਼ ਹਨ। ਮੈਡੀਕਲ ਖਰਚ, ਬੱਚਿਆਂ ਦੀ ਪੜ੍ਹਾਈ ਜਾਂ ਵਿਆਹ ਵਰਗੇ ਖਰਚਿਆਂ ਲਈ ਹੁਣ ਪੀਐੱਫ ਤੋਂ ਪੈਸੇ ਕਢਵਾਉਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਅਜਿਹੇ ਸਮੇਂ ਵਿਚ ਜਦੋਂ ਖਰਚ ਜ਼ਰੂਰੀ ਹੋਵੇ, ਮੁਲਾਜ਼ਮਾਂ ਨੂੰ ਪੈਸੇ ਲਈ ਜ਼ਿਆਦਾ ਭੱਜ-ਦੌੜ ਨਹੀਂ ਕਰਨੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ -:
























