FASTag made mandatory: ਨਵੀਂ ਦਿੱਲੀ: ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਨੇ ਦੇਸ਼ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਟੋਲ ਪਲਾਜ਼ਾ ‘ਤੇ ਵਾਪਸੀ ਯਾਤਰਾ ਛੂਟ ਜਾਂ ਕੋਈ ਵੀ ਹੋਰ ਛੂਟ ਲਈ FASTag ਦੀ ਵਰਤੋਂ ਬੁੱਧਵਾਰ ਨੂੰ ਲਾਜ਼ਮੀ ਕਰ ਦਿੱਤੀ ਹੈ। ਇਸ ਸਬੰਧ ਵਿੱਚ ਸੂਚਨਾ ਜਾਰੀ ਕਰ ਦਿੱਤੀ ਗਈ ਹੈ । ਇਸ ਸੂਚਨਾ ਅਨੁਸਾਰ ਜੋ ਵੀ ਗੱਡੀ ਚਾਲਕ 24 ਘੰਟਿਆਂ ਵਿੱਚ ਵਾਪਸ ਯਾਤਰਾ ਦੀ ਛੂਟ ਜਾਂ ਕਿਸੇ ਹੋਰ ਤਰ੍ਹਾਂ ਦੀ ਛੂਟ ਲਈ ਦਾਅਵਾ ਕਰਦੇ ਹਨ ਤਾਂ ਉਨ੍ਹਾਂ ਦੀਆ ਗੱਡੀਆਂ ‘ਤੇ ਇੱਕ ਕਾਨੂੰਨੀ ‘FASTag’ ਲਗਾਉਣਾ ਜਰੂਰੀ ਹੈ। ਯਾਨੀ ਹੁਣ ਜੇਕਰ ਤੁਸੀਂ ਭੁਗਤਾਨ ਕਰਕੇ ਟੋਲ ਟੈਕਸ ਦਿੰਦੇ ਹੋ ਤਾਂ ਤੁਹਾਨੂੰ 24 ਘੰਟਿਆਂ ਵਿੱਚ ਵਾਪਸ ਪਰਤਣ ‘ਤੇ ਟੋਲ ਟੈਕਸ ਵਿਚ ਮਿਲਣ ਵਾਲੀ ਛੋਟ ਨਹੀਂ ਮਿਲੇਗੀ।
ਇਹ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਾ ‘ਤੇ ਡਿਜੀਟਲ ਭੁਗਤਾਨ ਦੀ ਵਰਤੋਂ ਨੂੰ ਵਧਾਵਾ ਦੇਣ ਦੀ ਦਿਸ਼ਾ ਵਿੱਚ ਇੱਕ ਹੋਰ ਅਹਿਮ ਕਦਮ ਹੈ। ਇਸ ਤਰ੍ਹਾਂ ਦੀ ਛੋਟ ਪ੍ਰਾਪਤ ਕਰਨ ਲਈ ਫੀਸ ਦਾ ਭੁਗਤਾਨ ਸਿਰਫ਼ ਪ੍ਰੀ-ਪੇਡ ਤਰੀਕਿਆਂ, ਸਮਾਰਟ ਕਾਰਡ ਜਾਂ ਫਾਸਟੈਗ ਆਦਿ ਰਾਹੀਂ ਕੀਤਾ ਜਾਵੇਗਾ।
ਇਸ ਤਰ੍ਹਾਂ ਮਿਲੇਗਾ ਫਾਇਦਾ
ਉਪਰੋਕਤ ਸੋਧ ਨਾਲ ਇਹ ਵੀ ਸੰਭਵ ਹੋਵੇਗਾ ਕਿ ਜਿਨ੍ਹਾਂ ਮਾਮਲਿਆਂ ਵਿੱਚ 24 ਘੰਟੇ ਦੇ ਅੰਦਰ ਵਾਪਸੀ ਯਾਤਰਾ ਲਈ ਛੂਟ ਉਪਲੱਬਧ ਹੈ, ਉਨ੍ਹਾਂ ਵਿੱਚ ਪਹਿਲਾਂ ਦੀ ਰਸੀਦ ਜਾਂ ਸੂਚਨਾ ਦੀ ਕੋਈ ਲੋੜ ਨਹੀਂ ਹੋਵੇਗੀ ਅਤੇ ਸਬੰਧਤ ਨਾਗਰਿਕ ਨੂੰ ਛੋਟ ਆਪਣੇ ਆਪ ਮਿਲ ਜਾਵੇਗੀ । ਇਸ ਦੇ ਲਈ ਜ਼ਰੂਰੀ ਹੋਵੇਗਾ ਕਿ ਵਾਪਸੀ ਯਾਤਰਾ 24 ਘੰਟੇ ਦੇ ਅੰਦਰ ਨਿਸ਼ਚਿਤ ਰੂਪ ਨਾਲ ਹੋ ਜਾਵੇ ਅਤੇ ਸਬੰਧਤ ਵਾਹਨ ‘ਤੇ ਇੱਕ ਕੰਮ ਕਰਨ ਵਾਲਾ ਕਾਨੂੰਨੀ ਫਾਸਟੈਗ ਲੱਗਿਆ ਹੋਵੇ।
ਕੀ ਹੈ FASTag?
ਦਰਅਸਲ, FASTag ਟੋਲ ਵਸੂਲੀ ਲਈ ਪ੍ਰੀਪੇਡ ਰਿਚਾਰਜਯੋਗ ਟੈਗ ਹੁੰਦੇ ਹਨ, ਜਿਸ ਨਾਲ ਟੋਲ ਟੈਕਸ ਦੇ ਸਵੈਚਲਿਤ ਭੁਗਤਾਨ ਹੁੰਦਾ ਹੈ। ਇਨ੍ਹਾਂ ਨੂੰ ਗੱਡੀ ਦੀ ਵਿੰਡਸਕਰੀਨ ‘ਤੇ ਚਿਪਕਾਇਆ ਜਾਂਦਾ ਹੈ। ਫਾਸਟੈਗ ਦੀ ਮਦਦ ਨਾਲ ਤੁਹਾਨੂੰ ਟੋਲ ਟੈਕਸ ਲਈ ਟੋਲ ਪਲਾਜ਼ਾ ‘ਤੇ ਆਪਣੀ ਵਾਹਨ ਨੂੰ ਨਹੀਂ ਰੋਕਣਾ ਪਵੇਗਾ। ਜਿਵੇਂ ਹੀ ਗੱਡੀ ਟੋਲ ਪਲਾਜ਼ਾ ਨੂੰ ਪਾਰ ਕਰ ਲੈਂਦੀ ਹੈ, ਵਾਹਨ ਦੀ ਵਿੰਡਸਕਰੀਨ ‘ਤੇ ਚਿਪਕਾਏ ਗਏ FASTag ਲਿੰਕਡ ਬੈਂਕ ਖਾਤੇ / ਪ੍ਰੀਪੇਡ ਵਾਲਿਟ ਤੋਂ ਟੋਲ ਚਾਰਜਸ ਆਪਣੇ ਆਪ ਕੱਟ ਲਏ ਜਾਣਗੇ। FASTtag ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਤਕਨਾਲੋਜੀ ‘ਤੇ ਕੰਮ ਕਰਦਾ ਹੈ।