Fastag mandatory on toll plaza: 1 ਜਨਵਰੀ ਤੋਂ ਸਾਰੇ ਚਾਰੇ ਪਹੀਆ ਵਾਹਨ ਚਾਲਕਾਂ ਲਈ Fastag ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ । ਡਿਜੀਟਲਾਈਜ਼ੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਸਾਰੇ ਟੋਲ ਪਲਾਜ਼ਿਆਂ ‘ਤੇ ਨਕਦ ਲੈਣ-ਦੇਣ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ।
NHAI ਦੇ ਪ੍ਰਾਜੈਕਟ ਡਾਇਰੈਕਟਰ ਐਨਐਨ ਗਿਰੀ ਨੇ ਦੱਸਿਆ ਕਿ ਕੇਂਦਰ ਸਰਕਾਰ 31 ਦਸੰਬਰ ਤੱਕ 100 ਪ੍ਰਤੀਸ਼ਤ ਕਰਨਾ ਚਾਹੁੰਦੀ ਹੈ । ਅਜਿਹੀ ਸਥਿਤੀ ਵਿੱਚ ਜੇ ਵਾਹਨ ਮਾਲਕ ਨੇ ਆਪਣੇ ਵਾਹਨ ‘ਤੇ ਫਾਸਟੈਗ ਨਹੀਂ ਲਗਵਾਇਆ ਤਾਂ ਹਾਈਵੇ ‘ਤੇ 1 ਜਨਵਰੀ ਤੋਂ ਅਸੁਵਿਧਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ 15 ਨਵੰਬਰ ਨੂੰ ਕੇਂਦਰ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ । ਜਿਸ ਤੋਂ ਬਾਅਦ ਲਖਨਊ ਦੇ ਇਟੌਂਜਾ ਅਤੇ ਦਖਿਨਾ ਟੋਲ ਪਲਾਜ਼ਾ ‘ਤੇ 1 ਜਨਵਰੀ ਤੋਂ ਸਾਰੇ ਚਾਰੇ ਪਹੀਆ ਵਾਹਨਾਂ ‘ਤੇ ਫਾਸਟੈਗ ਲਾਜ਼ਮੀ ਬਣਾਇਆ ਗਿਆ ਹੈ । ਮੌਜੂਦਾ ਸਮੇਂ ਵਿੱਚ ਦੋਵੇਂ ਟੋਲ ਪਲਾਜ਼ਿਆਂ ‘ਤੇ ਦੋ ਕੈਸ਼ ਲੇਨ ਵੀ ਹਨ।
ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਨੁਸਾਰ ਫਾਸਟੈਗ ਈ-ਕਾਮਰਸ ਵੈਬਸਾਈਟ Amazon, Flipkart, Snapdeal ਅਤੇ PayTm ‘ਤੇ ਉਪਲਬਧ ਹੈ। ਇਸ ਤੋਂ ਇਲਾਵਾ ਤੁਸੀਂ ਫਾਸਟੈਗ ਨੂੰ ਬੈਂਕਾਂ ਅਤੇ ਪੈਟਰੋਲ ਪੰਪਾਂ ਤੋਂ ਵੀ ਖਰੀਦ ਸਕਦੇ ਹੋ। ਬੈਂਕ ਤੋਂ ਫਾਸਟੈਗ ਖਰੀਦਣ ਵੇਲੇ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਿਸ ਬੈਂਕ ਵਿੱਚ ਤੁਹਾਡਾ ਖਾਤਾ ਹੈ, ਤੁਸੀਂ ਉਸੇ ਬੈਂਕ ਤੋਂ ਫਾਸਟੈਗ ਖਰੀਦੋ।
Fastag ਲਈ ਜਰੂਰੀ ਦਸਤਾਵੇਜ
ਫਾਸਟੈਗ ਖਰੀਦਣ ਲਈ ਤੁਹਾਨੂੰ ਡ੍ਰਾਇਵਿੰਗ ਲਾਇਸੈਂਸ ਦੀ ਫੋਟੋ ਕਾਪੀ ਅਤੇ ਆਪਣੀ ਗੱਡੀ ਦੀ ਰਜਿਸਟਰੇਸ਼ਨ ਚਾਹੀਦੀ ਹੈ। ਇਸ ਦੇ ਨਾਲ ਹੀ ਤੁਸੀਂ ਫੋਟੋ ਆਈਡੀ ਦੇ ਤੌਰ ‘ਤੇ ਆਧਾਰ ਕਾਰਡ ਅਤੇ ਪਾਸਪੋਰਟ ਜਾਂ ਪੈਨ ਕਾਰਡ ਦੀ ਵਰਤੋਂ ਵੀ ਕਰ ਸਕਦੇ ਹੋ।
ਕਿੰਨੇ ‘ਚ ਮਿਲੇਗਾ Fastag
NHAI ਅਨੁਸਾਰ ਤੁਸੀਂ ਫਾਸਟੈਗ ਕਿਸੇ ਵੀ ਬੈਂਕ ਤੋਂ 200 ਰੁਪਏ ਵਿੱਚ ਖਰੀਦ ਸਕਦੇ ਹੋ। ਉੱਥੇ ਹੀ ਤੁਸੀਂ ਫਾਸਟੈਗ ਨੂੰ ਘੱਟੋ-ਘੱਟ 100 ਰੁਪਏ ਨਾਲ ਰੀਚਾਰਜ ਕਰਵਾ ਸਕਦੇ ਹੋ। ਸਰਕਾਰ ਨੇ ਬੈਂਕ ਅਤੇ ਭੁਗਤਾਨ ਵਾਲੇਟ ਨੂੰ ਰੀਚਾਰਜ ‘ਤੇ ਆਪਣੇ ਵੱਲੋਂ ਕੁਝ ਵਾਧੂ ਚਾਰਜ ਲਗਾਉਣ ਦੀ ਆਗਿਆ ਦੇ ਦਿੱਤੀ ਹੈ।