ਟੋਲ ਦੇਣ ਲਈ ਫਾਸਟੈਗ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਇਹ ਬੇਹੱਦ ਜ਼ਰੂਰੀ ਖਬਰ ਹੈ। ਜੇਕਰ ਤੁਹਾਨੂੰ ਫਾਸਟੈਗ ਦੀ ਕੇਵਾਈਸੀ ਅਧੂਰੀ ਹੈ ਤਾਂ 31 ਜਨਵਰੀ ਦੇ ਬਾਅਦ ਤੋਂ ਉਸ ਨੂੰ ਡਿਐਕਟੀਵੇਟ ਕਰ ਦਿੱਤਾ ਜਾਵੇਗਾ।
NHAI ਨੇ ਕਿਹਾ ਕਿ ‘One Vehicle One FASTag’ ਦੀ ਮੁਹਿੰਮ ਤਹਿਤ ਫਾਸਟੈਗ ਦੇ ਬੇਹਤਰ ਐਕਸਪੀਰੀਅੰਸ ਨੂੰ ਬੜ੍ਹਾਵਾ ਦੇਣ ਦਾ ਫੈਸਲਾ ਲਿਆ ਗਿਆ ਹੈ। 31 ਜਨਵਰੀ ਤੱਕ ਜਿਹੜੇ ਫਾਸਟੈਗ ਦੀ ਕੇਵਾਈਸੀ ਪੂਰੀ ਨਹੀਂ ਹੋਵੇਗੀ, ਉਨ੍ਹਾਂ ਨੂੰ ਬਲੈਕਲਿਸਟ ਕਰ ਦਿੱਤਾ ਜਾਵੇਗਾ ਜਾਂ ਡਿਐਕਟੀਵੇਟ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਸਿੰਗਲ ਫਾਸਟੈਗ ਨੂੰ ਉਤਸ਼ਾਹਿਤ ਕਰਨ ਲਈ NHAI ਨੇ ਕਿਹਾ ਕਿ ਇਕ ਹੀ ਗੱਡੀ ‘ਤੇ ਇਕ ਤੋਂ ਵੱਧ ਫਾਸਟੈਗ ਰੱਖਣ ਵਾਲਿਆਂ ਦੇ ਅਕਾਊਂਟ ਬਲੈਕ ਲਿਸਟ ਹੋ ਜਾਣਗੇ। 31 ਜਨਵਰੀ ਤੱਕ ਫਾਸਟੈਗ ਦੀ KVC ਨੂੰ ਜ਼ਰੂਰੀ ਕਰ ਦਿੱਤਾ ਗਿਆ ਹੈ ਜਿਸ ਦੀ ਡੈੱਡਲਾਈਨ 31 ਜਨਵਰੀ 2024 ਰੱਖੀ ਗਈ ਹੈ। ਫਾਸਟੈਗ ਡਿਸਐਕਟੀਵੇਟ ਹੋਣ ਦਾ ਮਤਲਬ ਹੈ ਜੇਬ ‘ਤੇ ਡਬਲ ਦਾ ਬੋਝ। ਕੈਸ਼ ਵਿਚਟੋਲ ਟੈਕਸ ਦਾ ਭੁਗਤਾਨ ਕਰਨ ‘ਤੇ ਤੁਹਾਨੂੰ ਦੁੱਗਣਾ ਟੈਕਸ ਭਰਨਾ ਹੋਵੇਗਾ।
ਤੁਹਾਡੇ ਫਾਸਟੈਗ ਦੀ ਕੇਵਾਈਸੀ ਪੂਰੀ ਹੈ? ਜੇਕਰ ਨਹੀਂ ਤਾਂ ਬਿਨਾਂ ਦੇਰੀ ਕੀਤੇਉਸ ਨੂੰ ਪੂਰੀ ਕਰਵਾ ਲਓ। ਅਜਿਹਾ ਨਾ ਕਰਨ ‘ਤੇ ਤੁਹਾਡੀ ਜੇਬ ‘ਤੇ ਬੋਝ ਵਧੇਗਾ। ਜੇਕਰ ਤੁਸੀਂ ਆਪਣੇ ਫਾਸਟੈਗ ਦੀ ਕੇਵਾਈਸੀ ਪੂਰੀ ਨਹੀਂ ਕੀਤੀ ਤਾਂ ਤੁਹਾਡਾ ਫਾਸਟੈਗ ਡਿਸਐਕਟੀਵੇਟ ਹੋ ਜਾਵੇਗਾ। ਇੰਨਾ ਹੀ ਨਹੀਂ ਤੁਹਾਨੂੰ ਦੁੱਗਣਾ ਟੋਲ ਟੈਕਸ ਵੀ ਦੇਣਾ ਪਵੇਗਾ। NHAI ਨੇ 31 ਜਨਵਰੀ ਤੱਕ ਵਨ ਵ੍ਹੀਕਲ ਵਨ ਫਾਸਟੈਗ ਯੋਜਨਾ ਨੂੰ ਵੀ ਲਾਗੂ ਕਰਨ ਦੀ ਡੈੱਡਲਾਈਨ ਤੈਅ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਫਲਾਈਟ ‘ਚ ਫਾਈਟ ‘ਤੇ ਐਕਸ਼ਨ ‘ਚ Indigo, ਪਾਇਲਟ ‘ਤੇ ਹਮ/ਲਾ ਕਰਨ ਵਾਲੇ ਨੂੰ ‘ਨੋ ਫਲਾਈ ਲਿਸਟ’ ‘ਚ ਪਾਉਣ ਦੀ ਤਿਆਰੀ
ਕਈ ਲੋਕ ਅਜਿਹੇ ਹਨ ਜੋ ਇਕ ਵਾਹਨ ‘ਤੇ ਇਕ ਤੋਂ ਵੱਧ ਫਾਸਟੈਗ ਇਸਤੇਮਾਲ ਕਰ ਲੈਂਦੇ ਹਨ। NHAI ਨੇ ਇਸ ਨੂੰ ਗਲਤ ਕਰਾਰ ਦਿੰਦੇ ਹੋਏ ਇਸ ਨੂੰ ਫੌਰਨ ਬਦਲਣ ਨੂੰ ਕਿਹਾ ਹੈ। NHAI ਨੇ ਕਿਹਾ ਕਿ ਆਰਬੀਆਈ ਦੀਆਂ ਗਾਈਡਲਾਈਨਸ ਤਹਿਤ ਬਿਨਾਂ ਕੇਵਾਈਸੀ ਵਾਲੇ ਫਾਸਟੈਗ ਨੂੰ ਡਿਐਕਟੀਵੇਟ ਕਰ ਦਿੱਤਾ ਜਾਵੇਗਾ।