Finance minister nirmala sitharaman says : ਕੋਰੋਨਾ ਸੰਕਰਮਣ ਦਾ ਗ੍ਰਾਫ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਰੋਜ਼ਾਨਾ ਦੋ ਲੱਖ ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ, ਇਸ ਸਾਲ ਪਹਿਲੀ ਵਾਰ, ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਹਜ਼ਾਰ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ 184,372 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 1027 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, 82,339 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇੱਥੇ 161,736 ਨਵੇਂ ਮਾਮਲੇ ਸਾਹਮਣੇ ਆਏ ਸਨ। ਪਿੱਛਲੇ ਸਾਲ 2 ਅਕਤੂਬਰ ਨੂੰ, 1069 ਸੰਕਰਮਿਤ ਲੋਕਾਂ ਦੀ ਮੌਤ ਹੋਈ ਸੀ।
ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ, ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਤਾਲਾਬੰਦੀ ਵੀ ਲਾਗੂ ਕੀਤੀ ਗਈ ਹੈ। ਪਰ ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਤਾਲਾਬੰਦੀ ਬਾਰੇ ਵੱਡੀ ਜਾਣਕਾਰੀ ਦਿੱਤੀ ਹੈ। ਵਿੱਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਦੀ ਵੱਡੇ ਪੱਧਰ ‘ਤੇ ਤਾਲਾਬੰਦੀ ਲਾਉਣ ਦੀ ਕੋਈ ਯੋਜਨਾ ਨਹੀਂ ਹੈ, ਯਾਨੀ ਪਿੱਛਲੇ ਸਾਲ ਦੀ ਤਰ੍ਹਾਂ ਇਸ ਸਾਲ ਪੂਰਾ ਦੇਸ਼ ਤਾਲਾਬੰਦ ਨਹੀਂ ਹੋਵੇਗਾ। ਇਸ ਦੀ ਬਜਾਏ, ਮਹਾਂਮਾਰੀ ਨੂੰ ਰੋਕਣ ਲਈ ਸਥਾਨਕ ਪੱਧਰ ‘ਤੇ ਨਿਯੰਤਰਣ ਪਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ। ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਡੇਵਿਡ ਮਾਲਪਾਸ ਨਾਲ ‘ਆਨ ਲਾਈਨ’ ਮੁਲਾਕਾਤ ਦੌਰਾਨ ਸੀਤਾਰਮਨ ਨੇ ਵਿਕਾਸ ਲਈ ਭਾਰਤ ਨੂੰ ਵਧੇਰੇ ਕਰਜ਼ਾ ਦੇਣ ਦੇ ਦਾਇਰੇ ਨੂੰ ਵਧਾਉਣ ਲਈ ਵਿਸ਼ਵ ਬੈਂਕ ਦੇ ਉੱਦਮ ਦੀ ਸ਼ਲਾਘਾ ਕੀਤੀ।
ਵਿੱਤ ਮੰਤਰਾਲੇ ਨੇ ਟਵਿੱਟਰ ‘ਤੇ ਲਿਖਿਆ, “ਵਿੱਤ ਮੰਤਰੀ ਨੇ ਭਾਰਤ ਦੁਆਰਾ ਚੁੱਕੇ ਕਦਮਾਂ ਨੂੰ ਸਾਂਝਾ ਕੀਤਾ, ਜਿਸ ਵਿੱਚ ਕੋਰੋਨ -19 ਨੂੰ ਫੈਲਣ ਤੋਂ ਰੋਕਣ ਲਈ ਜਾਂਚ, ਟਰੇਸ, ਇਲਾਜ, ਟੀਕਾਕਰਨ ਅਤੇ ਢੁਕਵੇਂ ਅਮਲਾਂ ਸਮੇਤ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜ-ਪੱਖੀ ਰਣਨੀਤੀ ਸ਼ਾਮਿਲ ਹੈ।” ਉਨ੍ਹਾਂ ਕਿਹਾ ਕਿ ਦੂਜੀ ਵਾਰ ਦੇਸ਼ ਵਿੱਚ ਸੰਕ੍ਰਮਣ ਦੇ ਤੇਜ਼ੀ ਨਾਲ ਫੈਲਣ ਦੇ ਬਾਵਜੂਦ ਇਹ ਸਾਡਾ ਸਪੱਸ਼ਟ ਰੁਖ ਹੈ ਕਿ ਅਸੀਂ ਵੱਡੇ ਪੱਧਰ ‘ਤੇ ਲੌਕਡਾਊਨ ਨਹੀਂ ਲਗਾਉਣ ਜਾ ਰਹੇ। ਅਸੀਂ ਆਰਥਿਕਤਾ ਨੂੰ ਪੂਰੀ ਤਰ੍ਹਾਂ ਖੜੋਤ ‘ਤੇ ਨਹੀਂ ਲਿਆਉਣਾ ਚਾਹੁੰਦੇ। ਸਥਾਨਕ ਪੱਧਰ ‘ਤੇ ਕੋਵਿਡ ਦੇ ਮਰੀਜ਼ਾਂ ਜਾਂ ਪਰਿਵਾਰ ਨੂੰ ਅਲੱਗ ਰੱਖਣ ਲਈ ਉਪਾਅ ਕੀਤੇ ਜਾਣਗੇ। ਸਥਾਨਕ ਕੰਟਰੋਲ ਉਪਾਵਾਂ ਦੇ ਜ਼ਰੀਏ ਸੰਕਟ ਨਾਲ ਨਜਿੱਠਿਆ ਜਾਵੇਗਾ, ਲੌਕਡਾਊਨ ਨਹੀਂ ਲਗਾਇਆ ਜਾਵੇਗਾ।
ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 1 ਕਰੋੜ 38 ਲੱਖ 73 ਹਜ਼ਾਰ 825 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਮਹਾਂਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ 1 ਲੱਖ 72 ਹਜ਼ਾਰ 85 ਹੋ ਗਈ ਹੈ। ਹੁਣ ਤੱਕ 1 ਕਰੋੜ 23 ਲੱਖ 36 ਹਜ਼ਾਰ 36 ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 13 ਲੱਖ 60 ਹਜ਼ਾਰ 330 ਹੋ ਗਈ ਹੈ।
ਇਹ ਵੀ ਦੇਖੋ : 111 ਵਰ੍ਹਿਆਂ ਦੇ ਫੌਜਾ ਸਿੰਘ ਨੇ ਕਿਹਾ ਮੋਦੀ ਨਾਲੋਂ ਤਾਂ ਅੰਗਰੇਜ ਚੰਗੇ ਸਨ, ਹੋਰ ਕਿ ਕਿਹਾ ਸੁਣੋ LIVE