ਜੇਕਰ ਤੁਸੀਂ ਨੌਕਰੀਪੇਸ਼ਾ ਹੋ ਤਾਂ ਤੁਹਾਡੀ ਸੈਲਰੀ ਵਿਚੋਂ ਕੁਝ ਹਿੱਸਾ ਕੱਟ ਕੇ ਪੀਐੱਫ ਦੇ ਖਾਤੇ ਵਿਚ ਜ਼ਰੂਰ ਜਾਂਦਾ ਹੋਵੇਗਾ। EPFO ਦੇ ਹਰ ਖਾਤਾਧਾਰਕ ਨੂੰ ਇਕ 12 ਅੰਕ ਦਾ ਯੂਨੀਵਰਸਲ ਅਕਾਊਂਟ (UAN) ਨੰਬਰ ਜਾਰੀ ਕੀਤਾ ਜਾਂਦਾ ਹੈ। ਪੀਐੱਫ ਖਾਤੇ ਨਾਲ ਜੁੜੇ ਕਿਸੇ ਵੀ ਕੰਮ ਨੂੰ ਕਰਨ ਲਈ ਤੁਹਾਨੂੰ UAN ਨੰਬਰ ਦੀ ਲੋੜ ਹੁੰਦੀ ਹੈ। ਯੂਏਐੱਨ ਦੇ ਬਿਨਾਂ ਨਾ ਈਪੀਐੱਫ ਖਾਤੇ ਨਾਲ ਜੁੜਿਆ ਕੋਈ ਕੰਮ ਹੋ ਸਕਦਾ ਹੈ ਤੇ ਨਾ ਹੀ ਬੈਲੇਂਸ ਚੈੱਕ ਹੋ ਸਕਦਾ ਹੈ ਤੇ ਨਾ ਹੀ ਅਕਾਊਂਟ ਵਿਚ ਮੋਬਾਈਲ ਨੰਬਰ ਐਡ ਹੋ ਸਕਦਾ ਹੈ।
UAN ਨੰਬਰ ਦੇ ਬਿਨਾਂ ਪਾਸਬੁੱਕ ਡਾਊਨਲੋਡ ਵੀ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਪੀਐੱਫ ਅਮਾਊਂਟ ਟਰਾਂਸਫਰ ਹੋ ਸਕਦਾ ਹੈ। ਮੁਲਾਜ਼ਮ ਭਾਵੇਂ ਹੀ ਕਿੰਨੀਆਂ ਵੀ ਨੌਕਰੀਆਂ ਬਦਲੇ, ਈਪੀਐੱਫ ਅਕਾਊਂਟ ਦਾ ਯੂਏਐੱਨ ਨੰਬਰ ਇਕ ਹੀ ਰਹਿੰਦਾ ਹੈ। ਨੌਕਰੀ ਬਦਲਣ ‘ਤੇ ਮੁਲਾਜ਼ਮ ਨੂੰ ਨਵੀਂ ਕੰਪਨੀ ਨੂੰ UAN ਦੇਣਾ ਹੁੰਦਾ ਹੈ। ਪਰ ਕਈ ਵਾਲ ਮੁਲਾਜ਼ਮ ਆਪਣਾ ਯੂਏਐੱਨ ਨੰਬਰ ਭੁੱਲ ਜਾਂਦੇ ਹਨ। ਜੇਕਰ ਤੁਸੀਂ ਵੀ ਆਪਣਾ UAN ਨੰਬਰ ਭੁੱਲ ਗਏ ਹੋ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਤੁਸੀਂ ਘਰ ਬੈਠੇ ਇਸ ਨੂੰ ਜਾਣ ਸਕਦੇ ਹੋ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ, ਪ੍ਰਸ਼ਾਸਨ ਨੇ ਦਿੱਲੀ ਤੋਂ ਪੰਜਾਬ ਅਤੇ ਚੰਡੀਗੜ੍ਹ ਆਉਣ-ਜਾਣ ਵਾਲੇ ਰਸਤੇ ਖੋਲ੍ਹੇ
ਤੁਸੀਂ ਆਪਣਾ UAN ਨੰਬਰ ਭੁੱਲ ਗਏ ਹੋ ਤਾਂ ਉਸ ਨੂੰ ਆਪਣੀ ਪਿਛਲੀ ਕੰਪਨੀ ਦੇ ਸੈਲਰੀ ਸਲਿੱਪ ਤੋਂ ਵੀ ਪਤਾ ਕਰ ਸਕਦੇ ਹੋ। ਜ਼ਿਆਦਾਤਰ ਕੰਪਨੀਆਂ ਵਿਚ ਸੈਲਰੀ ਸਲਿੱਪ ‘ਤੇ UAN ਲਿਖਿਆ ਹੁੰਦਾ ਹੈ। ਜੇਕਰ ਨਹੀਂ ਹੈ ਤਾਂ UAN ਨੰਬਰ ਨੂੰ ਤੁਸੀਂ ਆਨਲਾਈਨ ਵੀ ਪਤਾ ਕਰ ਸਕਦੇ ਹੋ। ਇਸ ਲਈ ਤੁਹਾਨੂੰ EPFO ਦੀ ਅਧਿਕਾਰਕ ਵੈੱਬਸਾਈਟ https://www.epfindia.gov.in/site_en/index.php ‘ਤੇ ਜਾਣਾ ਹੋਵੇਗਾ। ਆਨਲਾਈਨ ਤੁਸੀਂ ਯੂਏਐੱਨ ਪਤਾ ਕਰਨ ਲਈ ਤੁਹਾਡੇ ਪੀਐੱਫ ਖਾਤੇ ਵਿਚ ਮੋਬਾਈਲ ਨੰਬਰ ਐਡ ਹੋਣਾ ਚਾਹੀਦਾ ਹੈ। ਇਥੇ Know Your UAN ‘ਤੇ ਕਲਿੱਕ ਕਰੋ। ਈਪੀਐੱਫਓ ਨਾਲ ਜੁੜੇ ਮੋਬਾਈਲ ਨੰਬਰ ਨੂੰ ਪਾਓ ਤੇ ਕੈਪਚਾ ਭਰੋ। ਇਸ ਦੇ ਬਾਅਦ ਤੁਹਾਡੇ ਮੋਬਾਈਲ ‘ਤੇ ਓਟੀਪੀ ਆਏਗਾ। ਇਸ ਨੂੰ ਦਰਜ ਕਰਦੇ ਹੀ ਤੁਹਾਡੇ ਖਾਤੇ ਦੀ ਪੂਰੀ ਜਾਣਕਾਰੀ ਉਥੇ ਮਿਲ ਜਾਵੇਗੀ।