Fuel prices hiked: ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਸ਼ਨੀਵਾਰ ਨੂੰ ਲਗਾਤਾਰ 14ਵੇਂ ਦਿਨ ਵੀ ਵਾਧੇ ਦਾ ਸਿਲਸਿਲਾ ਜਾਰੀ ਰਿਹਾ । ਦਿੱਲੀ ਵਿੱਚ ਪੈਟਰੋਲ 51 ਪੈਸੇ ਅਤੇ ਡੀਜ਼ਲ ਵਿੱਚ 61 ਪੈਸੇ ਮਹਿੰਗਾ ਹੋ ਗਿਆ ਹੈ । ਇਸ ਵਾਧੇ ਦੇ ਨਾਲ ਹੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵੱਧ ਕੇ 78.88 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 77.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ । ਦਿੱਲੀ ਵਿੱਚ ਪੈਟਰੋਲ ਲਗਾਤਾਰ 14 ਦਿਨਾਂ ਵਿੱਚ 7.62 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ ਅਤੇ ਡੀਜ਼ਲ ਦੀ ਕੀਮਤ ਵਿੱਚ 8 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ।
ਜ਼ਿਕਰਯੋਗ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇੱਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 56 ਪੈਸੇ, 54 ਪੈਸੇ, 55 ਪੈਸੇ, 50 ਪੈਸੇ ਪ੍ਰਤੀ ਲੀਟਰ ਵਧਾ ਦਿੱਤੀਆਂ ਸਨ। ਚਾਰ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਵਿੱਚ ਕ੍ਰਮਵਾਰ 63 ਪੈਸੇ, 57 ਪੈਸੇ, 60 ਪੈਸੇ ਅਤੇ 54 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ।
ਦਰਅਸਲ, ਅੰਤਰਰਾਸ਼ਟਰੀ ਵਾਇਦਾ ਬਜ਼ਾਰ ਇੰਟਰਕੌਂਟੀਨੈਂਟਲ ਐਕਸਚੇਂਜ ਯਾਨੀ ਕਿ ਆਈਸੀਈ ‘ਤੇ ਸ਼ੁੱਕਰਵਾਰ ਨੂੰ ਅਗਸਤ ਡਿਲਿਵਰੀ ਬ੍ਰੈਂਟ ਕਰੂਡ ਦੇ ਵਾਇਦਾ ਸਮਝੌਤਾ ਵਿੱਚ ਪਿਛਲੇ ਸੈਸ਼ਨ ਦੇ ਮੁਕਾਬਲੇ 0.70% ਦੇ ਵਾਧੇ ਨਾਲ 41.80 ਡਾਲਰ ਪ੍ਰਤੀ ਬੈਰਲ’ ਤੇ ਕਾਰੋਬਾਰ ਕਰ ਰਿਹਾ ਸੀ, ਜਦੋਂਕਿ ਬ੍ਰੈਂਟ ਦੀ ਕੀਮਤ 42.01 ਪ੍ਰਤੀ ਬੈਰਲ ‘ਤੇ ਪਹੁੰਚ ਗਈ।
ਦੱਸ ਦੇਈਏ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ ਅਤੇ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਤੁਸੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਨੂੰ SMS ਦੁਆਰਾ ਵੀ ਜਾਣ ਸਕਦੇ ਹੋ। ਦਰਅਸਲ, ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਚੈੱਕ ਕਰਨ ਦੇ ਤਿੰਨ ਤਰੀਕੇ ਹਨ: ਤੁਸੀਂ ਤੇਲ ਮਾਰਕੀਟਿੰਗ ਕੰਪਨੀਆਂ ਦੇ ਪੰਪ ਲੋਕੇਟਰ ਦੀ ਮਦਦ ਨਾਲ ਕੀਮਤ ਦਾ ਪਤਾ ਲਗਾ ਸਕਦੇ ਹੋ। Fuel@IOC ਐਪ ਨੂੰ ਡਾਉਨਲੋਡ ਕਰ ਕੇ ਅਤੇ 92249 92249 ‘ਤੇ SMS ਭੇਜ ਕੇ ਕੀਮਤ ਦਾ ਪਤਾ ਲਗਾ ਸਕਦੇ ਹੋ।