ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਇਕ ਵਾਰ ਫਿਰ ਬਲੂਬਰਗ ਬਿਲੇਨੀਅਰ ਇੰਡੈਕਸ਼ਨ ਵਿਚ ਭਾਰਤ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਉਨ੍ਹਾਂ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਦਿੱਤਾ ਹੈ। ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਆਈ ਤੇਜ਼ੀ ਕਾਰਨ 11ਵੇਂ ਨੰਬਰ ‘ਤੇ ਪਹੁੰਚ ਗਏ ਹਨ। ਦੂਜੇ ਪਾਸੇ ਅੰਬਾਨੀ ਇਕ ਪਾਇਦਾਨ ਹੇਠਾਂ 12ਵੇਂ ਸਥਾਨ ‘ਤੇ ਹਨ।
ਗੌਤਮ ਅਡਾਨੀ ਦੀ ਨੈਟਵਰਥ ਇਸ ਸਾਲ 26.8 ਬਿਲੀਅਨ ਡਾਲਰ (ਲਗਭਗ 2.23 ਲੱਖ ਕਰੋੜ ਰੁਪਏ) ਵਧ ਕੇ 111 ਬਿਲੀਅਨ ਡਾਲਰ (ਲਗਭਗ 9.26 ਲੱਖ ਕਰੋੜ ਰੁਪਏ) ਪਹੁੰਚ ਗਈ ਹੈ ਦੂਜੇ ਪਾਸੇ ਮੁਕੇਸ਼ ਅੰਬਾਨੀ ਦੀ ਨੈਟਵਰਥ ਵਿਚ ਇਸ ਸਾਲ 12.7 ਬਿਲੀਅਨ (ਲਗਭਗ 1.05 ਲੱਖ ਕਰੋੜ ਰੁਪਏ) ਵਧ ਕੇ 109 ਬਿਲੀਅਨ ਡਾਲਰ (9.09 ਲੱਖ ਕਰੋੜ ਰੁਪਏ) ਹੋ ਗਈ ਹੈ।
ਇਹ ਵੀ ਪੜ੍ਹੋ : ਖੰਨਾ ਦੇ 5 ਪਿੰਡਾਂ ਨੇ ਕੀਤਾ ਚੋਣਾਂ ਦਾ ਬਾਈਕਾਟ, ਸੁੰਨੇ ਪਏ ਪੋਲਿੰਗ ਬੂਥ, ਦੱਸੀ ਇਹ ਵਜ੍ਹਾ
ਫਰਾਂਸੀਸੀ ਅਰਬਪਤੀ ਤੇ ਲੁਈ ਵਿਤਾ ਮੋਇਟ ਹੇਨੇਸੀ ਦੇ ਸੀਈਓ ਬਰਨਾਰਡ ਅਰਨਾਲਟ 16.93 ਲੱਖ ਕਰੋੜ ਰੁਪਏ ਦੀ ਨੈਟਵਰਥ ਨਾਲ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਹਨ। ਉਨ੍ਹਾਂ ਦੇ ਬਾਅਦ ਇਲੈਕਟ੍ਰਿਕ ਵ੍ਹੀਕਲ ਕੰਪਨੀ ਟੇਸਲਾ ਦੇ ਸੀਈਓ ਐਲੋਨ ਮਸਕ 16.93 ਲੱਖ ਕਰੋੜ ਰੁਪਏ ਦੀ ਨੈਟਵਰਥ ਨਾਲ ਦੂਜੇ ਨੰਬਰ ‘ਤੇ ਹਨ। ਦੂਜੇ ਪਾਸੇ ਅਮੇਜਨ ਦੇ ਫਾਊਂਡਰ ਜੇਫ ਬੇਜੋਸ 16.60 ਲੱਖ ਕਰੋੜ ਰੁਪਏ ਦੀ ਨੈਟਵਰਥ ਨਾਲ ਤੀਜੇ ਤੇ ਮੇਟਾ ਦੇ ਫਾਊਂਡਰ ਚੌਥੇ ਨੰਬਰ ‘ਤੇ ਹਨ।ਉਨ੍ਹਾਂ ਦੀ ਨੈਟਵਰਥ 13.85 ਲੱਖ ਕਰੋੜ ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -: