ਸੋਨਾ ਖਰੀਦਣ ਵਾਲਿਆਂ ਨੂੰ ਅੱਜ ਵੱਡਾ ਝਟਕਾ ਲੱਗਿਆ ਹੈ। ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਫਿਰ ਤੋਂ ਉਛਾਲ ਆਇਆ ਹੈ। ਫਿਰ ਤੋਂ ਕੀਮਤਾਂ ਵਿਚ ਉਛਾਲ ਨੇ ਨਵਾਂ ਰਿਕਾਰਡ ਬਣਾਇਆ ਹੈ। 24 ਕੈਰੇਟ ਸੋਨਾ 93,353 ਰੁਪਏ ਪ੍ਰਤੀ ਗ੍ਰਾਮ ‘ਤੇ ਪਹੁੰਚ ਗਿਆ ਹੈ। ਇੰਨਾ ਹੀ ਨਹੀਂ ਚਾਂਦੀ ਦੀਆਂ ਕੀਮਤਾਂ ‘ਚ ਵਧੀਆਂ ਹਨ। ਇਕ ਕਿਲੋ ਚਾਂਦੀ ਦੀ ਕੀਮਤ 2,260 ਰੁਪਏ ਵਧ ਕੇ 92,929 ਪ੍ਰਤੀ ਕਿਲੋ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦਾ ਰੇਟ 90,669 ਪ੍ਰਤੀ ਕਿਲੋ ਸੀ।
ਦੱਸ ਦੇਈਏ ਕਿ ਅਮਰੀਕਾ ਦੀ ਟੈਰਿਫ ਨੀਤੀ ਕਾਰਨ ਟ੍ਰੇਡ ਵਾਰ ਦਾ ਖਤਰਾ ਵਧ ਗਿਆ ਹੈ। ਇਸ ਨਾਲ ਇਕੋਨਾਮੀ ਦੇ ਵਧਣ ਦੀ ਰਫਤਾਰ ਘੱਟ ਹੋ ਸਕਦੀ ਹੈ। ਗਲੋਬਲ ਮੰਦੀ ਦਾ ਖਦਸ਼ਾ ਵੀ ਵਧ ਗਿਆ ਹੈ। ਅਜਿਹੇ ਵਿਚ ਲੋਕ ਸੋਨੇ ਵਿਚ ਆਪਣਾ ਨਿਵੇਸ਼ ਵਧਾ ਰਹੇ ਹਨ। ਮੰਦੀ ਦੇ ਸਮੇਂ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਸਿੱਧੇ ਹੋਏ ਸਿੱਖਿਆ ਮੰਤਰੀ ਬੈਂਸ, ਕਹੀ ਇਹ ਗੱਲ
ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਰੁਪਿਆ ਕਮਜ਼ੋਰ ਹੁੰਦਾ ਹੈ ਤਾਂ ਇਸ ਨੂੰ ਇੰਪੋਰਟ ਕਰਨ ਵਿਚ ਜ਼ਿਆਦਾ ਪੈਸੇ ਖਰਚ ਹੁੰਦੇ ਹਨ। ਇਸ ਸਾਲ ਰੁਪਏ ਵਿਚ ਲਗਭਗ 4% ਦੀ ਗਿਰਾਵਟ ਆਈ ਹੈ ਜਿਸ ਨਾਲ ਸੋਨੇ ਦੀਆਂ ਕੀਮਤਾਂ ਵਿਚ ਦਬਾਅ ਵਧ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
