ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਛਾਲ ਦਾ ਸਿਲਸਿਲਾ ਜਾਰੀ ਹੈ। ਅੱਜ ਵੀ ਸੋਨਾ ਤੇ ਚਾਂਦੀ ਉਪਰੀ ਪੱਧਰ ‘ਤੇ ਹੀ ਬਣੇ ਹੋਏ ਹਨ। ਸੋਨੇ ਦੀਆਂ ਕੀਮਤਾਂ 60 ਹਜ਼ਾਰ ਦੇ ਉੱਪਰ ਬਣੀਆਂ ਹੋਈਆਂ ਹਨ ਤੇ ਚਾਂਦੀ 75 ਹਜ਼ਾਰ ਦੇ ਉੱਪਰ ਕਾਰੋਬਾਰ ਕਰ ਰਹੀ ਹੈ। ਮਲਟੀ ਕਮੋਡਿਟੀ ਐਕਸਚੇਂਜ ‘ਤੇ ਅੱਜ ਸੋਨਾ 61 ਹਜ਼ਾਰ ਦੇ ਆਸਪਾਸ ਜਾ ਰਿਹਾ ਹੈ। ਸੋਨੇ ਵਿੱਚ ਅੱਜ ਸਭ ਤੋਂ ਉੱਪਰੀ ਪੱਧਰ 60 ਹਜ਼ਾਰ 950 ਦੇਖਿਆ ਜਾ ਰਿਹਾ ਹੈ। ਇਸ ਸਮੇਂ ਸੋਨੇ ਦੀਆਂ ਕੀਮਤਾਂ ਦੇਖੀਆਂ ਜਾਣ ਤਾਂ 60, 775 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਵਿੱਚ ਇਸ ਸਮੇਂ 270 ਰੁਪਏ ਦਾ ਵਾਧਾ ਦੇਖਿਆ ਜਾ ਰਿਹਾ ਹੈ।
ਉੱਥੇ ਹੀ ਚਾਂਦੀ ਵਿੱਚ ਅੱਜ ਇੱਕ ਸਮੇਂ 700 ਰੁਪਏ ਤੋਂ ਵੀ ਜ਼ਿਆਦਾ ਦਾ ਉਛਾਲ ਦੇਖਿਆ ਗਿਆ ਸੀ ਤੇ ਇਸ ਸਮੇਂ ਚਾਂਦੀ 651 ਰੁਪਏ ਦੀ ਉਛਾਲ ਦੇ ਨਾਲ 75,691 ਰੁਪਏ ਪ੍ਰਤੀ ਕਿਲੋ ਦੇ ਲੈਵਲ ‘ਤੇ ਦੇਖੀ ਜਾ ਰਹੀ ਹੈ। ਚਾਂਦੀ ਵਿੱਚ ਅੱਜ 75,578 ਰੂਓਆਏ ਦਾ ਉੱਪਰੀ ਲੈਵਲ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ: ਵਧਦੀ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ ‘ਚ ਇਸ ਦਿਨ ਫਿਰ ਮੀਂਹ ਪੈਣ ਦੇ ਆਸਾਰ
ਦੱਸ ਦੇਈਏ ਕਿ ਦਿੱਲੀ ਵਿੱਚ 24 ਕੈਰੇਟ ਸ਼ੁੱਧਤਾ ਵਾਲਾ ਸੋਨਾ ਅੱਜ 550 ਰੁਪਏ ਦੇ ਉਛਾਲ ਦੇ ਨਾਲ 61,460 ਰੁਪਏ ਪ੍ਰਤੀ 10 ਗ੍ਰਾਮ, ਚੇੱਨਈ ਵਿੱਚ 540 ਰੁਪਏ ਦੇ ਉਛਾਲ ਨਾਲ 61,960 ਰੁਪਏ ਪ੍ਰਤੀ 10 ਗ੍ਰਾਮ, ਮੁੰਬਈ ਵਿੱਚ 550 ਰੁਪਏ ਦੀ ਉਛਾਲ ਨਾਲ 61,310 ਰੁਪਏ ਪ੍ਰਤੀ 10 ਗ੍ਰਾਮ ਅਤੇ ਕੋਲਕਾਤਾ ਵਿੱਚ 550 ਰੁਪਏ ਦੇ ਉਛਾਲ ਨਾਲ 61, 310 ਰੁਪਏ ਪ੍ਰਤੀ 10 ਗ੍ਰਾਮ ‘ਤੇ ਮਿਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: