gold silver price drop: ਘਰੇਲੂ ਸਰਾਫਾ ਬਾਜ਼ਾਰ ‘ਚ ਬੁੱਧਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਚਡੀਐੱਫਸੀ ਸਿਕਿਓਰਿਟੀਜ਼ ਅਨੁਸਾਰ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸੋਨੇ ਦੀ ਹਾਜ਼ਰ ਕੀਮਤ ‘ਚ 631 ਰੁਪਏ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਇਸ ਗਿਰਾਵਟ ਨਾਲ ਦਿੱਲੀ ‘ਚ ਸੋਨੇ ਦਾ ਭਾਅ 51,367 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ। ਸਿਕਿਓਰਿਟੀਜ਼ ਅਨੁਸਾਰ ਰੁਪਏ ‘ਚ ਵਾਧੇ ਦੇ ਚਲਦੇ ਸੋਨੇ ਦੀ ਕੀਮਤ ‘ਚ ਇਹ ਗਿਰਾਵਟ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸੀਜ਼ਨ ‘ਚ ਮੰਗਲਵਾਰ ਨੂੰ ਸੋਨਾ 51,998 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ‘ਤੇ ਬੰਦ ਹੋਇਆ ਸੀ।
ਦੂਜੇ ਪਾਸੇ, ਵੀਰਵਾਰ ਨੂੰ ਸਰਾਫਾ ਬਾਜ਼ਾਰ ਵਿਚ ਕਮਜ਼ੋਰ ਮੰਗ ਕਾਰਨ ਸੋਨਾ 121 ਰੁਪਏ ਦੀ ਗਿਰਾਵਟ ਦੇ ਨਾਲ 50,630 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ। ਐਚਡੀਐਫਸੀ ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 50,751 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਚਾਂਦੀ ਵੀ 1,277 ਰੁਪਏ ਦੀ ਗਿਰਾਵਟ ਨਾਲ 60,098 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਇਸ ਦੀ ਬੰਦ ਕੀਮਤ 61,375 ਰੁਪਏ ਪ੍ਰਤੀ ਕਿਲੋਗ੍ਰਾਮ ਸੀ।