ਗੂਗਲ ਨੇ 10 ਭਾਰਤੀ ਐਪਸ ਖਿਲਾਫ 1 ਮਾਰਚ ਨੂੰ ਐਕਸ਼ਨ ਲਿਆ ਤੇ ਉਨ੍ਹਾਂ ਨੂੰ ਪਲੇਅ ਸਟੋਰ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ। ਗੂਗਲ ਦਾ ਕਹਿਣਾ ਸੀ ਕਿ ਇਹ ਐਪਸ ਸਰਵਿਸ ਫੀਸ ਦੀ ਪੇਮੈਂਟ ਨਹੀਂ ਕਰ ਰਹੇ ਸਨ। ਗੂਗਲ ਦੇ ਇਸ ਫੈਸਲੇ ‘ਤੇ ਇੰਡੀਅਨ ਐਪ ਡਿਵੈਲਪਰਸ ਨੇ ਆਪਣੀ ਨਾਰਾਜ਼ਗੀ ਜਤਾਈ ਸੀ। ਗੂਗਲ ਦੇ ਇਸ ਕਦਮ ‘ਤੇ ਸਰਕਾਰ ਦੀ ਵੀ ਪ੍ਰਤੀਕਿਰਿਆ ਆਈ ਸੀ। ਸਰਕਾਰ ਨੇ ਗੂਗਲ ਦੇ ਇਸ ਫੈਸਲੇ ਪ੍ਰਤੀ ਇਤਰਾਜ਼ ਜਤਾਇਆ ਸੀ। ਸਰਕਾਰ ਦੇ ਦਖਲ ਦੇ ਬਾਅਦ ਗੂਗਲ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ।
ਮਤਲਬ ਉਹ ਸਾਰੇ ਭਾਰਤੀ ਐਪਸ ਜਿਨ੍ਹਾਂ ਨੂੰ ਗੂਗਲ ਨੇ ਪਲੇਅ ਸਟੋਰ ਤੋਂ ਹਟਾਉਣ ਦਾ ਫੈਸਲਾ ਲਿਆ ਸੀ ਉਹ ਸਾਰੇ ਪਲੇਟਫਾਰਮ ਉਤੇ ਵਾਪਸ ਆਉਣਗੇ। ਗੂਗਲ ਪਲੇਅ ਸਟੋਰ ਤੋਂ ਹਟਾਏ ਗਏ ਐਪਸ ਵਿਚ ਮੈਟ੍ਰੋਮੋਨੀਅਲ ਸਣੇ ਕਈ ਐਪਸ ਸ਼ਾਮਲ ਸਨ।
ਗੂਗਲ ਦੇ ਇਸ ਫੈਸਲੇ ‘ਤੇ ਆਈਟੀ ਤੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਦਾ ਰਿਐਕਸ਼ਨ ਆਇਆ ਹੈ। ਉਨ੍ਹਾਂ ਕਿਹਾ ਸੀ ਕਿ ਸਟਾਰਟਅਪ ਈਕੋਸਿਸਟਮ ਭਾਰਤੀ ਅਰਥਵਿਵਸਥਾ ਦੀ ਕੁੰਜੀ ਹੈ ਅਤੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਿਸੇ ਵੱਡੀ ਤਕਨਾਲੋਜੀ ਕੰਪਨੀ ‘ਤੇ ਨਹੀਂ ਛੱਡਿਆ ਜਾ ਸਕਦਾ। ਮੰਤਰੀ ਨੇ ਕਿਹਾ ਕਿ ਵਿਵਾਦ ਨੂੰ ਸੁਲਝਾਉਣ ਲਈ ਸਰਕਾਰ ਅਗਲੇ ਹਫਤੇ ਗੂਗਲ ਅਤੇ ਪਲੇ ਸਟੋਰ ਤੋਂ ਹਟਾਏ ਗਏ ਐਪਸ ਦੇ ਡਿਵੈਲਪਰਾਂ ਨਾਲ ਮੁਲਾਕਾਤ ਕਰੇਗੀ।
ਮੋਦੀ ਸਰਕਾਰ ਨੇ ਇਸ ਮਾਮਲੇ ‘ਤੇ ਸਖਤ ਤੇਵਰ ਦਿਖਾਏ। ਸਰਕੂਰ ਨੇ ਗੂਗਲ ਤੇ ਇੰਡੀਅਨ ਐਪ ਡਿਵੈਲਪਰ ਨਾਲ ਮੀਟਿੰਗ ਕਰਨ ਦੀ ਗੱਲ ਕਹੀ ਪਰ ਮੀਟਿੰਗ ਤੋਂ ਪਹਿਲਾਂ ਹੀ ਗੂਗਲ ਨੇ ਭਾਰਤੀ ਐਪਸ ਖਿਲਾਫ ਲਿਆ ਗਿਆ ਫੈਸਲਾ ਵਾਪਸ ਲੈ ਲਿਆ। ਮਤਲਬ ਗੂਗਲ ਨੇ ਜਿਹੜੇ ਭਾਰਤੀ ਐਪਸ ਨੂੰ ਪਲੇ ਸਟੋਰ ਤੋਂ ਹਟਾਉਣ ਦਾ ਫੈਸਲਾ ਲਿਆ ਸੀ, ਹੁਣ ਉਨ੍ਹਾਂ ਨੂੰ ਨਹੀਂ ਹਟਾਏਗਾ। ਹੁਣ ਉਹ ਸਾਰੇ ਐਪਸ ਪਲੇਟਫਾਰਮ ‘ਤੇ ਵਾਪਸ ਮਿਲਣਗੇ।
ਇਹ ਵੀ ਪੜ੍ਹੋ : ਮੁਕੇਰੀਆਂ ਨੇੜੇ ਡੋਲੀ ਵਾਲੀ ਕਾਰ ਬੇਕਾਬੂ ਹੋ ਦਰੱਖਤ ਨਾਲ ਟਕਰਾਈ, ਲਾੜੇ ਸਣੇ 6 ਲੋਕ ਜ਼ਖਮੀ
ਗੂਗਲ ਨੇ Nakuri.com ਤੇ 99 acres Bharat Matrimony ਸਣੇ Shaadi.com, ਆਨਲਾਈਨ ਡੇਟਿੰਗ ਐਪਸ Truly Madly, Quack Quack, ਸਥਾਨਕ ਭਾਸ਼ਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ Stage, ਬਾਲਾਜੀ ਟੈਲੀਫਿਲਮ ਦਾ Altt ਤੇ ਆਡੀਓ ਸਟ੍ਰੀਮਿੰਗ ਤੇ ਪਾਡਕਾਸਟ ਐਪ Kuku FM ਨੂੰ ਪਲੇ ਸਟੋਰ ਤੋਂ ਹਟਾਉਣ ਦਾ ਫੈਸਲਾ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ –