Google Pay to remove payments: ਜੇ ਤੁਸੀਂ Google Pay ਨਾਲ ਪੈਸਿਆਂ ਦਾ ਲੈਣ-ਦੇਣ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਣ ਹੈ। ਡਿਜੀਟਲ ਪੇਮੈਂਟ ਪਲੇਟਫਾਰਮ Google Pay ਅਗਲੇ ਸਾਲ ਜਨਵਰੀ ਤੋਂ ਆਪਣੀ ਪੀਅਰ-ਟੂ-ਪੀਅਰ ਅਦਾਇਗੀ ਸਹੂਲਤ ਨੂੰ ਬੰਦ ਕਰਨ ਜਾ ਰਿਹਾ ਹੈ। ਇਸਦੇ ਬਦਲੇ ਕੰਪਨੀ ਵੱਲੋਂ ਇਸਟੈਂਟ ਮਨੀ ਟ੍ਰਾਂਸਫਰ ਭੁਗਤਾਨ ਪ੍ਰਣਾਲੀ ਸ਼ਾਮਿਲ ਕੀਤੀ ਜਾਵੇਗੀ, ਜਿਸਦੀ ਵਰਤੋਂ ਕਰਨ ਲਈ ਗਾਹਕ ਨੂੰ ਚਾਰਜ ਦੇਣਾ ਪਵੇਗਾ।
ਮੀਡੀਆ ਰਿਪੋਰਟਾਂ ਅਨੁਸਾਰ ਕੰਪਨੀ ਨੇ ਅਜੇ ਤੱਕ ਇਹਨਾਂ ਚਾਰਜ ਨੂੰ ਲੈ ਕੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਫਿਲਹਾਲ ਗਾਹਕ Google Pay ਐਪ ਅਤੇ pay.google.com ਪਲੇਟਫਾਰਮ ਦੋਵਾਂ ਰਾਹੀਂ ਟ੍ਰਾਂਜੈਕਸ਼ਨ ਕਰਦੇ ਹਨ, ਪਰ ਹੁਣ ਗੂਗਲ ਨੇ ਇੱਕ ਨੋਟਿਸ ਜਾਰੀ ਕਰ ਕੇ ਉਪਭੋਗਤਾਵਾਂ ਨੂੰ ਨੋਟੀਫਾਈ ਕੀਤਾ ਹੈ ਕਿ ਉਸਦੀ ਵੈੱਬ ਅਦਾਇਗੀ ਸੇਵਾ ਅਗਲੇ ਸਾਲ ਜਨਵਰੀ ਤੋਂ ਕੰਮ ਨਹੀਂ ਕਰੇਗੀ।
9to5Google ਦੀ ਰਿਪੋਰਟ ਅਨੁਸਾਰ 2021 ਦੀ ਸ਼ੁਰੂਆਤ ਤੋਂ ਉਪਭੋਗਤਾ pay.google.com ਪਲੇਟਫਾਰਮ ‘ਤੇ ਜਾ ਕੇ ਨਾ ਤਾਂ ਪੈਸੇ ਭੇਜ ਸਕਣਗੇ ਤੇ ਨਾ ਹੀ ਪ੍ਰਾਪਤ ਕਰਨ ਦੇ ਯੋਗ ਹੋਣਗੇ। ਪੈਸੇ ਟ੍ਰਾਂਸਫਰ ਕਰਨ ਲਈ ਉਨ੍ਹਾਂ ਨੂੰ ਗੂਗਲ ਪੇ ਐਪ ਦੀ ਵਰਤੋਂ ਕਰਨੀ ਪਵੇਗੀ। ਯਾਨੀ ਗੂਗਲ ਅਗਲੇ ਸਾਲ ਤੋਂ Pay.google.com ਦੀ ਸੁਵਿਧਾ ਬੰਦ ਕਰ ਦੇਵੇਗੀ। ਇਸਦੇ ਬਦਲੇ ਗੂਗਲ ਇੱਕ ਨਵਾਂ ਭੁਗਤਾਨ ਐਪ ਲਿਆਉਣ ਦੀ ਤਿਆਰੀ ਕਰ ਰਿਹਾ ਹੈ।
ਦਰਅਸਲ, ਭੁਗਤਾਨ ਪ੍ਰਣਾਲੀ ਵਿੱਚ ਬਦਲਾਅ ਲਈ ਪਿਛਲੇ ਦਿਨਾਂ Google ਵੱਲੋਂ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕੀਤੀਆਂ ਗਈਆਂ ਹਨ। ਇਹ ਸਾਰੀਆਂ ਵਿਸ਼ੇਸ਼ਤਾਵਾਂ ਅਮਰੀਕੀ ਐਂਡਰਾਇਡ ਅਤੇ iOS ਉਪਭੋਗਤਾਵਾਂ ਲਈ ਤਿਆਰ ਕੀਤੀਆਂ ਗਈਆਂ ਹਨ। ਕੰਪਨੀ ਵੱਲੋਂ Google Pay ਦੇ ਲੋਗੋ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਅਜਿਹੇ ਵਿੱਚ ਅਗਲੇ ਸਾਲ ਗੂਗਲ ਤੋਂ ਇੰਸਟੈਂਟ ਮਨੀ ਟ੍ਰਾਂਸਫਰ ਕਰਨ ‘ਤੇ ਚਾਰਜ ਲਿਆ ਜਾ ਸਕਦਾ ਹੈ । ਜੇ ਅਜਿਹਾ ਹੁੰਦਾ ਹੈ ਤਾਂ ਇਹ ਗਾਹਕਾਂ ਲਈ ਇੱਕ ਵੱਡਾ ਝਟਕਾ ਹੋਵੇਗਾ, ਕਿਉਂਕਿ ਅੱਜ ਦੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਗੂਗਲ ਰਾਹੀਂ ਪੈਸੇ ਦਾ ਲੈਣ-ਦੇਣ ਕਰਦੇ ਹਨ।
ਦੱਸ ਦੇਈਏ ਕਿ ਇਸ ਸਬੰਧੀ ਗੂਗਲ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਆਪਣੇ ਬੈਂਕ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਦੇ ਹੋ, ਤਾਂ ਇਹ ਇੱਕ ਤੋਂ ਤਿੰਨ ਵਪਾਰਕ ਦਿਨ ਲੈਂਦਾ ਹੈ। ਜਦੋਂ ਕਿ ਡੈਬਿਟ ਕਾਰਡ ਤੋਂ ਤੁਰੰਤ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਹਨ। ਇਸਦੇ ਲਈ 1.5% ਜਾਂ 0.31 ਡਾਲਰ ਦਾ ਚਾਰਜ ਲਗਾਇਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਗੂਗਲ ਤੋਂ ਇੰਸਟੈਂਟ ਮਨੀ ਟ੍ਰਾਂਸਫਰ ਕਰਨ ‘ਤੇ ਚਾਰਜ ਵਸੂਲਿਆ ਜਾ ਸਕਦਾ ਹੈ। ਫਿਲਹਾਲ ਗੂਗਲ ਦੀਆਂ ਸੇਵਾਵਾਂ ਮੁਫਤ ਹਨ।
ਇਹ ਵੀ ਦੇਖੋ: Bathinda ਤੋਂ ਇਹ ਕਿਸਾਨ ਜੱਥਾ ਅੱਜ ਹੀ ਜੁੱਲੀ ਬਿਸਤਰਾ ਲੈ ਕੇ ਨਿਕਲਿਆ Delhi ਵੱਲ