Government extends deadline: ਸਰਕਾਰ ਨੇ FASTag ਦੀ ਡੈੱਡਲਾਈਨ ਨੂੰ ਲੈ ਕੇ ਗੱਡੀਆਂ ਦੇ ਮਾਲਕਾਂ ਨੂੰ ਕੁਝ ਰਾਹਤ ਦਿੱਤੀ ਹੈ । ਹੁਣ ਦੇਸ਼ ਭਰ ਵਿੱਚ ਚਾਰੇ ਪਹੀਆ ਵਾਹਨਾਂ ਲਈ ਫਾਸਟੈਗ ਦੀ ਡੈੱਡਲਾਈਨ 15 ਫਰਵਰੀ 2021 ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ NHAI ਵੱਲੋਂ ਇਹ ਕਿਹਾ ਗਿਆ ਸੀ ਕਿ 1 ਜਨਵਰੀ ਤੋਂ ਨਕਦ ਟੋਲ ਵਸੂਲੀ ਬੰਦ ਹੋ ਜਾਵੇਗੀ । ਪਰ ਹੁਣ ਇਸ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਹੈ।
FASTag ਨੂੰ 1 ਦਸੰਬਰ 2017 ਤੋਂ ਬਾਅਦ ਨਵੀਆਂ ਚਾਰ ਪਹੀਆ ਗੱਡੀਆਂ ਲਈ ਰਜਿਸਟਰੇਸ਼ਨ ਦੇ ਸਮੇ ਤੋਂ ਹੀ ਲਾਜ਼ਮੀ ਕਰ ਦਿੱਤਾ ਗਿਆ ਸੀ। ਇਸ ਪੂਰੇ ਫੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਨੇ ਕੇਂਦਰੀ ਮੋਟਰ ਵਾਹਨ ਐਕਟ-1989 ਵਿੱਚ ਸੋਧ ਕੀਤੀ ਸੀ । ਹੁਣ ਤੱਕ 2.20 ਕਰੋੜ ਤੋਂ ਵੱਧ ਫਾਸਟੈਗ ਨਿਰਧਾਰਤ ਕੀਤੇ ਗਏ ਹਨ। ਮਾਹਿਰਾਂ ਮੰਨਣਾ ਹੈ ਕਿ ਕੋਵਿਡ-19 ਕਾਰਨ ਲੋਕ ਕੰਟੈਕਟ ਲੈਸ ਟ੍ਰਾਂਜ਼ੈਕਸ਼ਨ ਨੂੰ ਵਧੇਰੇ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ 24 ਦਸੰਬਰ ਨੂੰ ਦੇਸ਼ ਭਰ ਵਿੱਚ ਫਾਸਟੈਗ ਦਾ ਬੰਪਰ ਟ੍ਰਾਂਜੈਕਸ਼ਨ ਹੋਇਆ । ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਦੱਸਿਆ ਕਿ ਨੈਸ਼ਨਲ ਇਲੈਕਟ੍ਰਾਨਿਕ ਟੌਲ ਕੁਲੈਕਸ਼ਨ (NETC) ਪ੍ਰੋਗਰਾਮ ਦੇ ਤਹਿਤ ਇਹ ਪਹਿਲਾ ਮੌਕਾ ਸੀ ਜਦੋਂ ਇੱਕ ਦਿਨ ਵਿੱਚ ਫਾਸਟੈਗ ਨਾਲ 80 ਕਰੋੜ ਰੁਪਏ ਤੋਂ ਵੱਧ ਦਾ ਟੋਲ ਕੁਲੈਕਸ਼ਨ ਹੋਇਆ ਸੀ।
ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਅਨੁਸਾਰ ਫਾਸਟੈਗ ਈ-ਕਾਮਰਸ ਵੈਬਸਾਈਟ Amazon, Flipkart, Snapdeal ਅਤੇ PayTM ‘ਤੇ ਉਪਲਬਧ ਹੈ। ਫਾਸਟੈਗ ਬੈਂਕਾਂ ਅਤੇ ਪੈਟਰੋਲ ਪੰਪਾਂ ਤੋਂ ਵੀ ਖਰੀਦਿਆ ਜਾ ਸਕਦਾ ਹੈ। ਬੈਂਕ ਤੋਂ ਫਾਸਟੈਗ ਲੈਂਦੇ ਸਮੇਂ ਇਹ ਯਾਦ ਰੱਖੋ ਕਿ ਫਾਸਟੈਗ ਉਸ ਬੈਂਕ ਤੋਂ ਖਰੀਦੋ ਜਿੱਥੇ ਤੁਹਾਡਾ ਖਾਤਾ ਹੈ। NHAI ਅਨੁਸਾਰ ਤੁਸੀਂ ਕਿਸੇ ਵੀ ਬੈਂਕ ਤੋਂ ਫਾਸਟੈਗ 200 ਰੁਪਏ ਵਿੱਚ ਖਰੀਦ ਸਕਦੇ ਹੋ। ਤੁਸੀਂ ਫਾਸਟੈਗ ਨੂੰ ਘੱਟੋ-ਘੱਟ 100 ਰੁਪਏ ਨਾਲ ਰੀਚਾਰਜ ਕਰ ਸਕਦੇ ਹੋ। ਸਰਕਾਰ ਨੇ ਬੈਂਕ ਤੋਂ ਰਿਚਾਰਜ ਅਤੇ ਭੁਗਤਾਨ ਵਾਲੇਟ ‘ਤੇ ਆਪਣੇ ਵੱਲੋਂ ਕੁਝ ਵਾਧੂ ਚਾਰਜ ਵਸੂਲਣ ਦੀ ਆਗਿਆ ਦੇ ਦਿੱਤੀ ਹੈ।
ਇਹ ਵੀ ਦੇਖੋ: ਪੁਲਿਸ ਵਾਲੇ ਵੀ ਆ ਗਏ ਕਿਸਾਨੀ ਅੰਦੋਲਨ ਦੇ ਹੱਕ ‘ਚ, ਸੁਣੋ ਕਿਵੇਂ ਪਾਈਆਂ ਮੋਦੀ ਨੂੰ ਲਾਹਨਤਾਂ…