ਉਦਯੋਗਾਂ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਦੇ ਬਾਵਜੂਦ ਸਰਕਾਰ ਵੱਲੋਂ ਕੁਝ ਕੱਪੜਾ ਉਤਪਾਦਾਂ ‘ਤੇ ਉੱਚ ਮਾਲ ਅਤੇ ਸੇਵਾ ਟੈਕਸ (GST) ਨੂੰ ਲਾਗੂ ਕਰਨ ਨੂੰ ਮੁਲਤਵੀ ਕਰਨ ਦੀ ਸੰਭਾਵਨਾ ਨਹੀਂ ਹੈ। ਇਹ ਫੈਸਲਾ ਜੀਐਸਟੀ ਕੌਂਸਲ ਦੀ ਪਿਛਲੀ ਮੀਟਿੰਗ ਵਿੱਚ ਲਿਆ ਗਿਆ ਸੀ।
ਦੱਸ ਦੇਈਏ ਕਿ ਜਨਵਰੀ 2022 ਤੋਂ ਰੈਡੀਮੇਡ ਕੱਪੜੇ, ਟੈਕਸਟਾਈਲ ਅਤੇ ਫੁੱਟਵੀਅਰ ਖਰੀਦਣਾ ਮਹਿੰਗਾ ਹੋ ਜਾਵੇਗਾ । ਜੀਐਸਟੀ ਕੌਂਸਲ ਨੇ ਤਿਆਰ ਵਸਤਾਂ ਜਿਵੇਂ ਕਿ ਰੈਡੀਮੇਡ ਕੱਪੜੇ, ਟੈਕਸਟਾਈਲ ਅਤੇ ਫੁਟਵੀਅਰ ‘ਤੇ ਜੀਐਸਟੀ ਦਰਾਂ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤੀਆਂ ਸਨ । ਇਹ ਵਧੀਆਂ ਹੋਈਆਂ ਦਰਾਂ ਜਨਵਰੀ 2022 ਤੋਂ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ: Omicron : ਭਾਰਤ ‘ਚ 5 ਦਿਨਾਂ ‘ਚ ਦੁੱਗਣੇ ਹੋਏ ਮਾਮਲੇ, WHO ਨੇ ਇਸ ਖ਼ਤਰੇ ਬਾਰੇ ਦਿੱਤੀ ਚੇਤਾਵਨੀ
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ 1000 ਰੁਪਏ ਤੋਂ ਵੱਧ ਕੀਮਤ ਵਾਲੇ ਕੱਪੜਿਆਂ ‘ਤੇ 5 ਫੀਸਦੀ GST ਲਗਾਈ ਜਾਂਦੀ ਸੀ। ਹੋਰ ਟੈਕਸਟਾਈਲ (ਬੁਣੇ ਕੱਪੜੇ, ਸਿੰਥੈਟਿਕ ਧਾਗੇ, ਪਾਇਲ ਫੈਬਰਿਕ, ਕੰਬਲ, ਟੈਂਟ, ਟੇਬਲ ਕਲੌਥਨ ਵਰਗੇ ਹੋਰ ਟੈਕਸਟਾਈਲ) ‘ਤੇ ਵੀ ਜੀਐਸਟੀ ਦੀ ਦਰ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਿਸੇ ਵੀ ਕੀਮਤ ਦੇ ਫੁਟਵੇਅਰ ‘ਤੇ ਲਾਗੂ ਜੀਐਸਟੀ ਦੀ ਦਰ ਵੀ ਹੁਣ 12 ਪ੍ਰਤੀਸ਼ਤ ਹੋਵੇਗੀ।
ਯਾਨੀ ਕਿ ਹੁਣ ਕਿਸੇ ਵੀ ਕੀਮਤ ਦੇ ਕੱਪੜੇ ‘ਤੇ 12 ਫੀਸਦੀ ਦੀ ਦਰ ਨਾਲ GST ਲੱਗੇਗੀ। ਪਹਿਲਾਂ ਇੱਕ ਹਜ਼ਾਰ ਰੁਪਏ ਤੱਕ ਦੀ ਕੀਮਤ ਦੇ ਕੱਪੜਿਆਂ ‘ਤੇ 5 ਫੀਸਦੀ ਦੀ ਦਰ ਨਾਲ ਜੀਐਸਟੀ ਲਗਾਈ ਜਾਂਦੀ ਸੀ, ਪਰ ਹੁਣ ਸਾਰਿਆਂ ‘ਤੇ 12 ਫੀਸਦੀ ਦੀ ਦਰ ਨਾਲ ਜੀਐਸਟੀ ਲਗਾਈ ਜਾਵੇਗੀ ਇਸ ਤੋਂ ਇਲਾਵਾ ਧਾਗਿਆਂ ‘ਤੇ ਵੀ 12 ਫੀਸਦੀ ਦੀ ਦਰ ਨਾਲ ਜੀਐੱਸਟੀ ਲਗਾਈ ਜਾਵੇਗੀ, ਜਿਸ ਕਾਰਨ ਕੱਪੜੇ ਮਹਿੰਗੇ ਹੋ ਜਾਣਗੇ। ਇਸ ਤੋਂ ਇਲਾਵਾ ਸਾਰੇ ਬੁਣੇ ਹੋਏ ਧਾਗੇ, ਸਿੰਥੈਟਿਕ ਧਾਗੇ, ਥਾਨ, ਕੰਬਲ, ਟੈਂਟ, ਟੇਬਲ ਕੱਪੜਾ, ਗਲੀਚੇ, ਤੌਲੀਆ, ਰੁਮਾਲ, ਗਲੀਚੇ ਆਦਿ ‘ਤੇ GST ਦੀ 12 ਫੀਸਦੀ ਦੀ ਦਰ ਹੀ ਲਾਗੂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: