ਭਾਰਤੀ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਆਈ ਹੈ ਜਿਸ ਨਾਲ ਨਿਵੇਸ਼ਕਾਂ ਨੂੰ 7.46 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੈਂਸੇਕਸ 1000 ਅੰਕ ਤੋਂ ਜ਼ਿਆਦਾ ਟੁੱਟ ਗਿਆ, ਜਿਸ ਦਾ ਅਸਰ ਨਿਵੇਸ਼ਕਾਂ ਦੇ ਪੈਸੇ ‘ਤੇ ਵੀ ਪਿਆ। ਵਿਸ਼ਵ ਬਾਜ਼ਾਰਾਂ ਵਿਚ ਮੰਦੀ ਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਕਰਕੇ ਇਹ ਗਿਰਾਵਟ ਦਰਜ ਕੀਤੀ ਗਈ।
ਸੈਂਸੈਕਸ 1300 ਤੋਂ ਵੱਧ ਅੰਕ ਟੁੱਟ ਕੇ 73,276.50 ਅੰਕ ਤੱਕ ਪਹੁੰਚਿਆ । ਇਸ ਗਿਰਾਵਟ ਕਰਕੇ ਬੀਐੱਸਈ ਵਿਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 7,46,647.62 ਕਰੋੜ ਰੁਪਏ ਘੱਟ ਕੇ 3,85,63,562.91 ਕਰੋੜ ਰੁਪਏ ਹੋ ਗਿਆ।
ਇਹ ਵੀ ਪੜ੍ਹੋ : CM ਮਾਨ ਵੱਲੋਂ ਆਮ ਲੋਕਾਂ ਨੂੰ ਰਾਹਤ, ਬਿਨਾਂ NOC ਦੇ ਰਜਿਸਟਰੀਆਂ ਕਰਵਾਉਣ ਦੀ ਤਰੀਕ 31 ਅਗਸਤ ਤੱਕ ਵਧਾਈ
ਸੈਂਸੈਕਸ ਵਿਚ ਟੈੱਕ ਮਹਿੰਦਰਾ, ਇੰਡਸਇੰਡ ਬੈਂਕ, ਐੱਚਸੀਐੱਲ ਟੈੱਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਇੰਫੋਸਿਸ, ਮਹਿੰਦਰਾ ਐਂਡ ਮਹਿੰਦਰਾ ਤੇ ਟਾਈਟਨ ਦੇ ਸ਼ੇਅਰ ਵਿਚ ਸਭ ਤੋਂ ਵੱਧ ਗਿਰਾਵਟ ਆਈ। ਏਸ਼ੀਆਈ ਬਾਜ਼ਾਰਾਂ ਵਿਚ ਵੀ ਮੰਦੀ ਦੇਖਣ ਨੂੰ ਮਿਲੀ। ਸਿਓਲ, ਟੋਕਿਓ, ਸ਼ੰਘਾਈ ਤੇ ਹਾਂਗਕਾਂਗ ਦੇ ਸ਼ੇਅਰ ਬਾਜ਼ਾਰ ਭਾਰੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਫਰਵਰੀ ‘ਚ ਹੁਣ ਤੱਕ 5 ਫੀਸਦੀ ਤੱਕ ਨਿਫਟੀ ਡਿੱਗਿਆ ਹੈ ਤੇ ਲਗਾਤਾਰ 5ਵੇਂ ਮਹੀਨੇ ਗਿਰਾਵਟ ਦੇ ਨਾਲ ਨਿਫਟੀ ਬੰਦ ਹੋ ਰਿਹਾ ਹੈ।
ਰਿਲਾਇੰਸ ਸਕਿਓਰਿਟੀਜ਼ ਦੇ ਰਿਸਰਚ ਰੈੱਡ ਵਿਕਾਸ ਜੈਨ ਨੇ ਕਿਹਾ ਕਿ ਅਮਰੀਕੀ ਬਾਜ਼ਾਰ 5 ਮਹੀਨੇ ਦੇ ਹੇਠਲੇ ਪੱਧਰ ਉਤੇ ਬੰਦ ਹੋਏ। ਅਮਰੀਕੀ ਖਜ਼ਾਨੇ ਪੈਦਾਵਾਰ ਵਿਚ ਉਛਾਲ ਦੇਖਿਆ ਗਿਆ ਜੋ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਵੀ ਟੈਰਿਫ ਨੀਤੀਆਂ ਕਾਰਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
