ਜੇਕਰ ਤੁਸੀਂ ਵੀ ਹਰ ਸਾਲ ਇਨਕਮ ਟੈਕਸ ਪੇਅ ਕਰਦੇ ਹੋ ਤੇ HRA ਦਾ ਵੀ ਦਾਅਵਾ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਪਿਛਲੇ ਕੁਝ ਸਾਲਾਂ ਵਿਚ ਇਨਕਮ ਟੈਕਸ ਚੋਰੀ ਕਰਨ ਵਾਲੇ ਆਮਦਨ ਟੈਕਸ ਵਿਭਾਗ ਦੇ ਰਾਡਾਰ ‘ਤੇ ਹਨ। ਹੁਣ ਵਿਭਾਗ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕੁਝ ਲੋਕਾਂ ਨੇ ਗਲਤ ਤਰੀਕੇ ਨਾਲ ਹਾਊਸ ਰੈਂਟ ਅਲਾਊਂਸ (HRA) ‘ਤੇ ਟੈਕਸ ਕਟੌਤੀ ਦਾ ਦਾਅਵਾਕੀਤਾ ਹੈ। ਇਨ੍ਹਾਂ ਵੱਲੋਂ ਪਰਮਾਨੈਂਟ ਅਕਾਊਂਟ ਨੰਬਰ (PAN) ਦਾ ਗਲਤ ਇਸਤੇਮਾਲ ਕੀਤਾ ਗਿਆ ਹੈ। ਆਸਾਨ ਸ਼ਬਦਾਂ ਵਿਚ ਇਹ ਲੋਕ ਕਿਸੇ ਤਰ੍ਹਾਂ ਦਾ ਕਿਰਾਇਆ ਦਿੱਤੇ ਬਿਨਾਂ ਹੀ ਕਿਰਾਏ ਭੱਤੇ ਦਾ ਫਾਇਦਾ ਲੈਰਹੇ ਹਨ। ਵਿਭਾਗ ਦੀ ਨਜ਼ਰ ਵਿਚ ਅਜਿਹੇ 8-10 ਹਜ਼ਾਰ ਮਾਮਲੇ ਆਏ ਹਨ। ਇਨ੍ਹਾਂ ਲੋਕਾਂ ਨੇ 10 ਲੱਖ ਰੁਪਏ ਜਾਂ ਇਸ ਤੋਂ ਵੱਧ ਕਿਰਾਏ ਦਾ ਦਾਅਵਾ ਕੀਤਾ ਸੀ।
ਇਨਕਮ ਟੈਕਸ ਵਿਭਾਗ ਦੀ ਜਾਣਕਾਰੀ ਵਿਚ ਇਸ ਤਰ੍ਹਾਂ ਦੀ ਧੋਖਾਦੇਹੀ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਵਿਅਕਤੀ ਵੱਲੋਂ ਦਿਖਾਈ ਗਈ ਇਕ ਕਰੋੜ ਰੁਪਏ ਦੀ ਕਿਰਾਏ ਦੀ ਰਸੀਦ ਫਰਜ਼ੀ ਨਿਕਲੀ। ਜਿਸ ਸ਼ਖਸ ਦੇ ਪੈਨ ‘ਤੇ ਕਿਰਾਏ ਨਾਲ ਹੋਣ ਵਾਲੀ ਆਮਦਨੀ ਦਿਖਾਈ ਗਈ ਸੀ, ਉਸ ਨੇ ਪੁੱਛਗਿਛ ਵਿਚ ਅਜਿਹੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਜਾਂਚ ਵਿਚ ਸਾਹਮਣੇ ਆਇਆ ਕਿ ਉਸ ਵਿਅਕਤੀ ਨੂੰ ਇੰਨਾ ਕਿਰਾਇਆ ਨਹੀਂ ਮਿਲਦਾ ਸੀ ਜਿੰਨਾ ਉਸ ਦੇ ਨਾਂ ‘ਤੇ ਦਿਖਾਇਆ ਜਾ ਰਿਹਾ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਇਨਕਮ ਟੈਕਸ ਵਿਭਾਗ ਨੇ ਜਾਂਚ ਕੀਤੀ। ਜਾਂਚ ਵਿਚ ਪਤਾ ਲੱਗਾ ਕਿ ਕੁਝ ਸੈਲਰੀਡ ਕਲਾਸ ਮੁਲਾਜ਼ਮ ਤੋਂ ਟੈਕਸ ਕਟੌਤੀ ਦਾ ਦਾਅਵਾ ਕਰਨ ਲਈ PAN ਦਾ ਗਸਤ ਇਸਤੇਮਾਲ ਕਰ ਰਹੇ ਸਨ।
ਇਨਕਮ ਟੈਕਸ ਵਿਭਾਗ ਵੱਲੋਂ ਅਜਿਹੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਟੈਕਸ ਕਟੌਤੀ ਦਾ ਦਾਅਵਾ ਕੀਤਾ ਹੈ। ਅਜਿਹੇ ਲੋਕਾਂ ਦਾ ਪਤਾ ਲਗਾ ਕੇ ਉਨ੍ਹਾਂ ਤੋਂ ਟੈਕਸ ਵਸੂਲੀ ਕੀਤੀ ਜਾਵੇਗੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅਜਿਹੇ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਵਿਭਾਗ ਦਾ ਪਲਾਨ ਹੈ ਜਾਂ ਨਹੀਂ। ਮਾਮਲਾ ਪੈਨ ਨਾਲ ਜੁੜੇ ਗਲਤ ਇਸਤੇਮਾਲ ਦਾ ਹੈ। ਇਸ ਤਰ੍ਹਾਂ ਦੇ ਮਾਮਲਿਆਂ ਵਿਚ ਪੈਨ ਹੋਲਡਰ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਹੈ।
ਵਿਭਾਗ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਧੋਖਾਦੇਹੀ ਕਰਨ ਦੀ ਪੂਰੀ ਜ਼ਿੰਮੇਵਾਰੀ ਮੁਲਾਜਮ਼ ਦੀ ਹੈ। ਇਸ ਲਈ ਰੋਜ਼ਗਾਰਦਾਤਾ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਭਾਵੇਂ ਬਹੁਤ ਸਾਰੇ ਲੋਕ ਕਿਰਾਏ ਦੇ ਭੁਗਤਾਨ ਲਈ ਇੱਕੋ ਪੈਨ ਦੀ ਵਰਤੋਂ ਕਰਦੇ ਹਨ। ਅਜਿਹੇ ਵਿੱਚ ਕਰਮਚਾਰੀ ਦੇ ਪੱਖ ਤੋਂ ਜਾਂਚ ਹੋਣੀ ਚਾਹੀਦੀ ਹੈ।