Impact of farmers protest: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 28 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸ ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਅੰਬਾਨੀ-ਅਡਾਨੀ ਦੇ ਬ੍ਰਾਂਡਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ। ਕਿਸਾਨ ਅੰਦੋਲਨ ਦੇ ਮੱਦੇਨਜ਼ਰ ਲੋਕਾਂ ਵੱਲੋਂ Jio ਦੇ ਸਿਮ ਦਾ ਵੀ ਬਾਈਕਾਟ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਅੰਬਾਨੀ-ਅਡਾਨੀ ਦੀ ਸਹੂਲਤ ਲਈ ਇਹ ਕਾਨੂੰਨ ਲਾਗੂ ਕੀਤੇ ਗਏ ਹਨ ਤਾਂ ਜੋ ਉਹ ਉਹ ਸਾਡੀਆਂ ਜ਼ਮੀਨਾਂ ਹੜੱਪ ਸਕਣ।
ਇਸੇ ਵਿਚਾਲੇ ਲੋਕਾਂ ਵੱਲੋਂ ਕੀਤੇ ਜਾ ਰਹੇ ਬਾਈਕਾਟ ਕਾਰਨ Jio ਨੂੰ ਬਹੁਤ ਘਾਟਾ ਪਿਆ ਹੈ। ਉੱਥੇ ਹੀ ਹੋਰ ਟੈਲੀਕਾਮ ਕੰਪਨੀਆਂ ਵੱਲੋਂ ਇਸਦਾ ਪੂਰਾ ਫਾਇਦਾ ਚੁੱਕਿਆ ਜਾ ਰਿਹਾ ਹੈ। Jio ਦੇ ਬਾਈਕਾਟ ਦੇ ਨਾਲ Airtel ਇੱਕ ਵਾਰ ਫਿਰ ਦੇਸ਼ ਦੀ ਪ੍ਰਮੁੱਖ ਟੈਲੀਕਮਿਊਨੀਕੇਸ਼ਨ ਕੰਪਨੀ ਬਣ ਕੇ ਉੱਭਰੀ ਹੈ। Airtel ਨੇ ਗਾਹਕਾਂ ਨੂੰ ਜੋੜਨ ਦੇ ਮਾਮਲੇ ਵਿੱਚ ਲਗਾਤਾਰ ਤੀਜੇ ਮਹੀਨੇ ਰਿਲਾਇੰਸ Jio ਨੂੰ ਪਛਾੜ ਦਿੱਤਾ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ (ਇੰਡੀਆ) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਏਅਰਟੈਲ ਨੇ ਫਿਰ ਵੱਧ ਤੋਂ ਵੱਧ ਗਾਹਕਾਂ ਨੂੰ ਜੋੜਿਆ ਹੈ।
ਅੰਕੜਿਆਂ ਦੇ ਅਨੁਸਾਰ ਏਅਰਟੈਲ ਨੇ ਪਿਛਲੇ ਅਕਤੂਬਰ ਵਿੱਚ ਆਪਣੀ ਕੰਪਨੀ ਵਿੱਚ 37 ਲੱਖ ਵਾਇਰਲੈੱਸ ਗਾਹਕਾਂ ਨੂੰ ਆਪਣੀ ਕੰਪਨੀ ਨਾਲ ਜੋੜਿਆ ਹੈ, ਜੋ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਲਗਭਗ 1.12% ਵੱਧ ਹੈ। ਉੱਥੇ ਹੀ ਗਾਹਕਾਂ ਨੂੰ ਜੋੜਨ ਦੇ ਮਾਮਲੇ ਵਿੱਚ Jio ਦੂਜੇ ਨੰਬਰ ‘ਤੇ ਰਿਹਾ। ਕੰਪਨੀ ਨੇ ਇਸ ਮਿਆਦ ਦੌਰਾਨ 22 ਲੱਖ ਗਾਹਕਾਂ ਨੂੰ ਜੋੜਿਆ।
ਹਾਲਾਂਕਿ ਏਅਰਟੈਲ ਨੇ ਨਵੇਂ ਗਾਹਕਾਂ ਨੂੰ ਜੋੜਨ ਦੇ ਮਾਮਲੇ ਵਿੱਚ ਰਿਲਾਇੰਸ Jio ਨੂੰ ਪਛਾੜ ਦਿੱਤਾ ਹੈ। ਦੱਸ ਦੇਈਏ ਕਿ Jio ਦੇ ਇਸ ਸਮੇਂ ਦੇਸ਼ ਭਰ ਵਿੱਚ 406.36 ਮਿਲੀਅਨ ਗਾਹਕ ਹਨ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ 330.29 ਮਿਲੀਅਨ ਗਾਹਕਾਂ ਦੇ ਨਾਲ ਏਅਰਟੈਲ ਅਤੇ ਤੀਜੇ ਸਥਾਨ ‘ਤੇ 292.84 ਮਿਲੀਅਨ ਗਾਹਕਾਂ ਦੇ ਨਾਲ ਵੋਡਾਫੋਨ ਆਈਡੀਆ ਹੈ।
ਇਹ ਵੀ ਦੇਖੋ: 40 ਸਾਲ ਪੁਰਾਣੇ ਟਰੈਕਟਰ ‘ਤੇ ਸਵਾਰ ਹੋ ਕੇ ਪਾਤੜਾਂ ਤੋਂ ਦਿੱਲੀ ਧਰਨੇ ‘ਚ ਪਹੁੰਚਿਆ ਕਿਸਾਨ, LIVE ਤਸਵੀਰਾਂ