ਦੇਸ਼ ਦੇ ਸਰਕਾਰੀ ਬੈਂਕ PNB ਪੰਜਾਬ ਨੈਸ਼ਨਲ ਬੈਂਕ ਵਿਚ ਖਾਤਾ ਰੱਖਣ ਵਾਲੇ ਗਾਹਕਾਂ ਲਈ ਜ਼ਰੂਰੀ ਖਬਰ ਹੈ। ਜੇਕਰ ਤੁਹਾਡਾ ਵੀ ਦੇਸ਼ ਦੇ ਇਸ ਸਰਕਾਰੀ ਬੈਂਕ ਵਿਚ ਅਕਾਊਂਟ ਹੈ ਤਾਂ ਤੁਹਾਡੇ ਲਈ 19 ਮਾਰਚ ਦੀ ਤਰੀਕ ਖਾਸ ਹੈ। ਪੀਐੱਨਬੀ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਆਰਬੀਆਈ ਦੀ ਗਾਈਡਲਾਈਨ ਮੁਤਾਬਕ ਸਾਰੇ ਗਾਹਕਾਂ ਨੂੰ ਆਪਣੀ ਕੇਵਾਈਸੀ ਨਾਲ ਜੁੜੀ ਜਾਣਕਾਰੀਆਂ ਅਪਡੇਟ ਕਰਨਾ ਜ਼ਰੂਰੀ ਹੈ।
ਜੇਕਰ ਕਿਸੇ ਵੀ ਖਾਤਾਧਾਰਕ ਨੇ ਆਪਣੀ ਕੇਵਾਈਸੀ ਨਾਲ ਜੁੜੀ ਜਾਣਕਾਰੀ 19 ਮਾਰਚ ਤੱਕ ਅਪਡੇਟ ਨਹੀਂ ਕੀਤੀ ਤਾਂ ਉਨ੍ਹਾਂ ਦੇ ਅਕਾਊਂਟ ਨਾਲ ਜੁੜੀਆਂ ਸਰਵਿਸਿਜ਼ ‘ਤੇ ਅਸਰ ਪੈ ਸਕਦਾ ਹੈ ਤੇ ਨਾਲ ਹੀ ਉਨ੍ਹਾਂ ਦਾ ਖਾਤਾ ਫ੍ਰੀਜ ਵੀ ਹੋ ਸਕਦਾ ਹੈ। ਬੈਂਕ ਵੱਲੋਂ ਮਿਲੀ ਜਾਣਕਾਰੀ ਮੁਤਾਬਕ 19 ਮਾਰਚ ਦੀ ਡੈੱਡਲਾਈਨ ਉਨ੍ਹਾਂ ਗਾਹਕਾਂ ਲਈ ਹੈ ਜਿਨ੍ਹਾਂ ਨੇ ਆਪਣੇ ਅਕਾਊਂਟ ਦੀ ਕੇਵਾਈਸੀ 31 ਦਸੰਬਰ 2023 ਤੱਕ ਅਪਡੇਟ ਨਹੀਂ ਕੀਤੀ ਸੀ। ਬੈਂਕ ਵੱਲੋਂ ਗਾਹਕਾਂ ਨੂੰ ਲਗਾਤਾਰ ਕੇਵਾਈਸੀ ਅਪਡੇਟ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ।
KVC ਅਪਡੇਟ ਕਰਨ ਲਈ ਪੀਐੱਨਬੀ ਗਾਹਕਾਂ ਨੂੰ ਆਪਣਾ ਆਈਡੀ, ਪਤਾ ਪਰੂਫ, ਫੋਟੋਗ੍ਰਾਫ, ਪੈਨ ਕਾਰਡ, ਇਨਕਮ ਨਾਲ ਜੁੜਿਆ ਪਰੂਫ, ਮੋਬਾਈਲ ਨੰਬਰ ਆਦਿ ਦੀ ਜਾਣਕਾਰੀ ਆਪਣੀ ਬ੍ਰਾਂਚ ਵਿਚ ਜਾ ਕੇ ਦੇਣੀ ਹੋਵੇਗੀ। ਗਾਹਕ ਬ੍ਰਾਂਚ ਵਿਚ ਸਿੱਧੂ ਜਾ ਕੇ ਜਾਂ ਫਿਰ ਪੀਐੱਨਬੀ ਐਪ ਜਾਂ ਫਿਰ ਇੰਟਰਨੈੱਟ ਬੈਂਕਿੰਗ ਜ਼ਰੀਏ ਵੀ ਕੇਵਾਈਸੀ ਅਪਡੇਟ ਕਰ ਸਕਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਕਾਰ ਪਾਰਕਿੰਗ ਨੂੰ ਲੈ ਕੇ ਚੱਲੀਆਂ ਗੋ.ਲੀਆਂ, ਜ਼ਖਮੀ NRI ਹਸਪਤਾਲ ਭਰਤੀ
ਜੇਕਰ ਤੁਸੀਂ 19 ਮਾਰਚ ਤੱਕ ਆਪਣੇ ਅਕਾਊਂਟ ਦੀ ਕੇਵਾਈਸੀ ਅਪਡੇਟ ਨਹੀਂ ਕਰਦੇ ਹੋ ਤਾਂ ਤੁਹਾਡੇ ਖਾਤੇ ‘ਤੇ ਰੋਕ ਲੱਗ ਸਕਦੀ ਹੈ। ਇਸ ਦੇ ਬਾਅਦ ਵਿਚ ਅਕਾਊਂਟ ਨੂੰ ਐਕਟੀਵੇਟ ਕਰਾਉਣ ਲਈ ਤੁਹਾਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡੀ ਕੇਵਾਈਸੀ ਅਪਡੇਟ ਰਹੇਗੀ ਤਾਂ ਗਾਹਕਾਂ ਕੋਲ ਸਹੀ ਜਾਣਕਾਰੀ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: