Income tax department site crash : ਅੱਜ ਬੁੱਧਵਾਰ ਯਾਨੀ ਕੇ 31 ਮਾਰਚ ਨੂੰ ਪੈਨ ਕਾਰਡ ਅਤੇ ਆਧਾਰ ਕਾਰਡ ਨੂੰ ਜੋੜਨ ਲਈ ਨੂੰ ਆਖਰੀ ਤਰੀਕ ਹੈ। ਇਸ ਦੇ ਕਾਰਨ ਆਮਦਨ ਟੈਕਸ ਸਾਈਟ ‘ਤੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਐਕਸੈਸ ਕਾਰਨ ਸਾਈਟ ਕਰੈਸ਼ ਹੋ ਗਈ ਹੈ। ਹੁਣ ਕੋਈ ਆਨਲਾਈਨ ਲਿੰਕ ਨਹੀਂ ਹੋ ਰਿਹਾ ਹੈ, ਤਾਂ ਪੈਨ ਆਧਾਰ ਨੂੰ ਆਫਲਾਈਨ ਲਿੰਕ ਕੀਤਾ ਜਾ ਸਕਦਾ ਹੈ। ਵਧੇਰੇ ਲੋਕਾਂ ਦੇ ਸਾਈਟ ‘ਤੇ ਐਕਸੈਸ ਦੇ ਕਾਰਨ ਆਮਦਨ ਕਰ ਵਿਭਾਗ ਦੀ ਸਾਈਟ ਦੁਪਹਿਰ 12:30 ਵਜੇ ਦੇ ਕਰੀਬ ਕਰੈਸ਼ ਹੋ ਗਈ ਸੀ। ਹਾਲਾਂਕਿ ਉਸ ਤੋਂ ਬਾਅਦ ਸਾਈਟ ਨੂੰ ਠੀਕ ਕਰ ਦਿੱਤਾ ਗਿਆ ਹੈ। ਪਰ ਫਿਰ ਵੀ ਵਿਭਾਗ ਦੀ ਸਾਈਟ ਸ਼ਾਮ ਚਾਰ ਵਜੇ ਤੱਕ ਦੁਬਾਰਾ ਕਰੈਸ਼ ਹੋ ਰਹੀ ਸੀ। ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਟਵਿੱਟਰ ‘ਤੇ ਵੀ ਸ਼ਿਕਾਇਤ ਕੀਤੀ ਅਤੇ ਪੈਨ-ਆਧਾਰ ਨੂੰ ਜੋੜਨ ਦੀ ਆਖਰੀ ਤਰੀਕ ਵਧਾਉਣ ਦੀ ਮੰਗ ਕੀਤੀ ਹੈ।
ਲੋਕਾਂ ਦੀ ਭੀੜ ਵੱਧਣ ਦਾ ਕਾਰਨ ਪੈਨ ਕਾਰਡ ਦਾ 31 ਮਾਰਚ ਤੋਂ ਬਾਅਦ ਇਨਐਕਟਿਵ ਹੋਣਾ ਹੈ, ਜੇਕਰ ਪੈਨ ਅਧਾਰ ਨਾਲ ਲਿੰਕ ਨਹੀਂ ਹੋਇਆ ਹੈ। ਇਸ ਤੋਂ ਇਲਾਵਾ ਬਾਅਦ ਵਿੱਚ ਇਸ ਨੂੰ ਲਿੰਕ ਕਰਨ ਲਈ ਇੱਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਇੱਕ ਵੱਡਾ ਕਾਰਨ ਹੈ। ਸਰਕਾਰ ਨੇ ਇਸ ਵਾਰ ਵਿੱਤ ਬਿੱਲ ਵਿੱਚ ਇਸ ਨਵੇਂ ਨਿਯਮ ਨੂੰ ਸ਼ਾਮਿਲ ਕੀਤਾ ਹੈ। ਜੇ ਤੁਹਾਨੂੰ ਆਮਦਨੀ ਟੈਕਸ ਵਾਲੀ ਸਾਈਟ ‘ਤੇ ਆਧਾਰ ਅਤੇ ਪੈਨ ਨੂੰ ਜੋੜਨ ਵਿੱਚ ਮੁਸ਼ਕਿਲ ਆ ਰਹੀ ਹੈ, ਤਾਂ ਤੁਸੀਂ ਆਪਣੇ ਮੋਬਾਈਲ ਤੋਂ ਐਸਐਮਐਸ ਭੇਜ ਕੇ ਵੀ ਇਸ ਨੂੰ ਲਿੰਕ ਕਰ ਸਕਦੇ ਹੋ।
ਇਸ ਦੇ ਲਈ, ਤੁਹਾਨੂੰ ਆਪਣੇ ਮੋਬਾਇਲ ਨੰਬਰ ਤੋਂ 567678 ਜਾਂ 56161 ਨੰਬਰ ‘ਤੇ ‘UIDAIPAN’ ਲਿਖਣ ਤੋਂ ਬਾਅਦ ਸਪੇਸ ਪਾ ਕੇ 12 ਅੰਕਾਂ ਦਾ ਆਧਾਰ ਨੰਬਰ ਉਸ ਤੋਂ ਬਾਅਦ ਸਪੇਸ ਪਾ ਕੇ 10 ਨੰਬਰ ਅਤੇ ਅੱਖਰਾਂ ਵਾਲਾ ਪੈਨ ਨੰਬਰ ਪਾ ਕੇ ਮੈਸੇਜ ਕਰਨਾ ਹੈ। ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ।