India chip based e-passport: ਨਵੀਂ ਦਿੱਲੀ: ਕੇਂਦਰ ਸਰਕਾਰ ਪਾਸਪੋਰਟ ਨੂੰ ਹੋਰ ਸੁਰੱਖਿਅਤ ਕਰਨ ਲਈ ਵੱਡੇ ਕਦਮ ਚੁੱਕਣ ਜਾ ਰਹੀ ਹੈ । ਦਰਅਸਲ, ਸਰਕਾਰ ਚਿਪ ਵਾਲੇ ਈ-ਪਾਸਪੋਰਟ ਪੇਸ਼ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਯਾਤਰਾ ਦਸਤਾਵੇਜ਼ਾਂ ਦੀ ਸੁਰੱਖਿਆ ਵਧੇਗੀ। ਦੱਸ ਦੇਈਏ ਕਿ ਪਾਸਪੋਰਟਾਂ ਬਾਰੇ ਕਈ ਤਰ੍ਹਾਂ ਦੀਆਂ ਧੋਖਾਧੜੀ ਹੁੰਦੀਆਂ ਹਨ। ਕਈ ਵਾਰ ਅਪਰਾਧੀ ਅਤੇ ਧੋਖਾਧੜੀ ਕਰਨ ਵਾਲੇ ਲੋਕ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਜਾਂਦੇ ਹਨ । ਪਰ ਹੁਣ ਅਜਿਹਾ ਨਹੀਂ ਹੋਵੇਗਾ ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਚਿਪ ਯੁਕਤ ਈ-ਪਾਸਪੋਰਟ ਪੇਸ਼ ਕੀਤੇ ਜਾਣ ਨਾਲ ਭਾਰਤੀ ਯਾਤਰਾ ਦਸਤਾਵੇਜ਼ਾਂ ਦੀ ਸੁਰੱਖਿਆ ਕਾਫ਼ੀ ਮਜਬੂਤ ਹੋਵੇਗੀ ਅਤੇ ਇਨ੍ਹਾਂ ਨੂੰ ਉਪਲੱਬਧ ਕਰਾਉਣ ਦੀ ਪ੍ਰਕਿਰਿਆ ਵਿਚ ਤੇਜੀ ਲਿਆਉਣ ਦੀ ਜ਼ਰੂਰਤ ਹੈ । ਪਾਸਪੋਰਟ ਸੇਵਾ ਦਿਵਸ ਮੌਕੇ ਆਪਣੇ ਸੰਬੋਧਨ ਵਿਚ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਇਰਾਦਾ ਹਰ ਇਕ ਲੋਕਸਭਾ ਖੇਤਰ ਵਿਚ ਇਕ ਪੋਸਟ ਆਫਿਸ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਹੈ। ਉਨ੍ਹਾਂ ਕਿਹਾ ਅਸੀਂ ਹੁਣ ਤੱਕ 448 ਲੋਕ ਸਭਾ ਖੇਤਰਾਂ ਵਿਚ ਇਹ ਉਪਲੱਬਧ ਕਰਾ ਪਾਏ ਹਾਂ। ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਰੁੱਕ ਗਈ, ਪਰ ਇਹ ਅੱਗੇ ਵਧੇਗੀ, ਕਿਉਂਕਿ ਤਾਲਾਬੰਦੀ ਦੀਆਂ ਪਾਬੰਦੀਆਂ ਵਿੱਚ ਛੋਟ ਦਿੱਤੀ ਗਈ ਹੈ।
ਇਸ ਤੋਂ ਅੱਗੇ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਅਤਿਆਧੁਨਿਕ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਚਿਪ ਯੁਕਤ ਈ-ਪਾਸਪੋਰਟ ਲਈ ਭਾਰਤੀ ਸੁਰੱਖਿਆ ਪ੍ਰੈੱਸ, ਨਾਸਿਕ ਅਤੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ਨਾਲ ਕੰਮ ਕਰ ਰਿਹਾ ਹੈ । ਉਨ੍ਹਾਂ ਕਿਹਾ ਮੈਂ ਇਸ ਗੱਲ ਨੂੰ ਲੈ ਕੇ ਭਰੋਸਾ ਹੈ ਕਿ ਈ-ਪਾਸਪੋਰਟ ਪੇਸ਼ ਕੀਤੇ ਜਾਣ ਨਾਲ ਸਾਡੇ ਯਾਤਰਾ ਦਸਤਾਵੇਜ਼ਾਂ ਦੀ ਸੁਰੱਖਿਆ ਕਾਫ਼ੀ ਮਜਬੂਤ ਹੋਵੇਗੀ। ਮੈਂ ਸੱਮਝਦਾ ਹਾਂ ਕਿ ਇਸ ਲਈ ਖਰੀਦ ਪ੍ਰਕਿਰਿਆ ਜਾਰੀ ਹੈ ਅਤੇ ਮੈਂ ਇਸ ਵਿਚ ਜਿੰਨੀ ਸੰਭਵ ਹੋ ਸਕੇ ਤੇਜੀ ਲਿਆਉਣ ਦੀ ਜ਼ਰੂਰਤ ਤੇ ਜ਼ੋਰ ਦੇਵਾਂਗਾ ।
ਜੈਸ਼ੰਕਰ ਨੇ ਕਿਹਾ ਮੇਰਾ ਇਸ ਗੱਲ ਤੇ ਜ਼ੋਰ ਹੈ ਕਿ ਪਹਿਲ ਦੇ ਆਧਾਰ ਤੇ ਈ-ਪਾਸਪੋਰਟ ਦੀ ਉਪਲਬੱਧਤਾ ਸ਼ੁਰੂ ਕਰਨਾ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਸੁਰੱਖਿਆ ਦੀਆਂ ਠੀਕ ਚਿੰਤਾਵਾਂ ਨਾਲ ਸਮਝੌਤਾ ਕੀਤੇ ਬਿਨਾਂ ਨਿਯਮਾਂ ਅਤੇ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ ਤੇ ਮੁੱਖ ਰੂਪ ਤੋਂ ਧਿਆਨ ਦੇਣਾ ਹੋਵੇਗਾ । ਉਨ੍ਹਾਂ ਕਿਹਾ ਅਸੀਂ ਖਾਸ ਤੌਰ ਤੇ ਪਿਛਲੇ 6 ਸਾਲਾਂ ਵਿਚ ਪਾਸਪੋਰਟ ਪ੍ਰਦਾਨ ਕਰਨ ਦੀਆਂ ਸੇਵਾਵਾਂ ਵਿਚ ਪੂਰਨ ਰੂਪ ਨਾਲ ਤਬਦੀਲੀ ਦੇਖੀ ਹੈ।