ਭਾਰਤ 2030 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਨਾਲ ਹੀ ਵਿੱਤੀ ਸਾਲ 2026-27 ਵਿਚ ਦੇਸ਼ ਦੀ ਜੀਡੀਪੀ ਗ੍ਰੋਥ 7 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ। ਐੱਸਐਂਡਪੀ ਗਲੋਬਲ ਰੇਟਿੰਗਸ ਨੇ ਇਹ ਗੱਲ ਕਹੀ। ਐੱਸਐਂਡ ਪੀ ਦਾ ਮੰਨਣਾ ਹੈ ਕਿ ਦੇਸ਼ ਲਈ ਵੱਡੀ ਪ੍ਰੀਖਿਆ ‘ਵਿਸ਼ਾਲ ਮੌਕਾ’ ਦਾ ਫਾਇਦਾ ਚੁੱਕ ਕੇ ਖੁਦ ਨੂੰ ਅਗਲਾ ਵੱਡਾ ਗਲੋਬਲ ਮੈਨੂਫੈਕਚਰਿੰਗ ਸੈਂਟਰ ਬਣਾਉਣ ਦੀ ਹੈ।
S&P ਦੀ ਰਿਪੋਰਟ ‘ਗਲੋਬਲ ਕ੍ਰੈਡਿਟ ਆਊਲੁੱਕ 2024 : ਨਿਊ ਰਿਸਕ, ਨਿਊ ਪਲੇਅਬੁੱਕ ਵਿਚ ਕਿਹਾ ਗਿਆ ਹੈ ਕਿ ਮਾਰਚ 2024 ਯਾਨੀ ਚਾਲੂ ਵਿੱਤੀ ਸਾਲ ਵਿਚ ਜੀਡੀਪੀ ਗ੍ਰੋਥ ਰੇਟ 6.4 ਫੀਸਦੀ ਰਹਿਣ ਦਾ ਅਨੁਮਾਨ ਹੈ। 2026 ਵਿਚ ਇਸ ਦੇ 7 ਫੀਸਦੀ ਤੱਕ ਪਹੁੰਚਣ ਦੀ ਉਮੀਦ ਹੈ। ਭਾਰਤ ਦੀ ਕੁੱਲ ਘਰੇਲੂ ਉਤਪਾਦ ਦੀ ਵਾਧਾ ਜੂਨ ਤੇ ਸਤੰਬਰ ਤਿਮਾਹੀ ਵਿਚ ਕ੍ਰਮਵਾਰ 7.8 ਤੇ 7.6 ਫੀਸਦੀ ਰਹੀ ਸੀ।
ਏਜੰਸੀ ਮੁਤਾਬਕ ਭਾਰਤ 20230 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ ਤੇ ਸਾਨੂੰ ਉਮੀਦ ਹੈ ਕਿ ਉਹ ਅਗਲੇ ਤਿੰਨ ਸਾਲਾਂ ਵਿਚ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੋਵੇਗਾ। ਸਭ ਤੋਂ ਵੱਡੀ ਪ੍ਰੀਖਿਆਇਹ ਹੈ ਕਿ ਭਾਰਤ ਅਗਲਾ ਵੱਡ ਵਿਸ਼ਵ ਵਿਨਿਰਮਾਣ ਕੇਂਦਰ ਬਣ ਸਕਦਾ ਹੈ, ਜੋ ਇਕ ਬਹੁਤ ਵੱਡਾ ਮੌਕਾ ਹੈ।
ਇਹ ਵੀ ਪੜ੍ਹੋ : ਮਾਨ ਸਰਕਾਰ ਦੀ ਪਹਿਲਕਦਮੀ, ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੁਫਤ ਵੰਡਿਆ ਗਿਆ ਸਰ੍ਹੋਂ ਦਾ ਬੀਜ
ਭਾਰਤ ਮੌਜੂਦਾ ਸਮੇਂ ਅਮਰੀਕਾ, ਚੀਨ, ਜਰਮਨੀ ਤੇ ਜਾਪਾਨ ਦੇ ਬਾਅਦ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ। ਅੰਤਰਰਾਸ਼ਟਰੀ ਮੁਦਰਾਕੋਸ਼ ਦਾ ਅਨੁਮਾਨ ਹੈ ਕਿ ਭਾਰਤ 2027-28 ਤੱਕ 5000 ਅਰਬ ਡਾਲਰ ਦੇ ਕੁੱਲ ਘਰੇਲੂ ਉਤਪਾਦ ਦੇ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ : –