ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਨੂੰ ਰਿਲਾਇੰਸ ਰਿਟੇਲ ਦੀ ਵਾਗਡੋਰ ਸੌਂਪੀ ਜਾ ਰਹੀ ਹੈ । ਉਹ ਰਿਟੇਲ ਕਾਰੋਬਾਰ ਦੀ ਚੇਅਰਮੈਨ ਹੋਵੇਗੀ । ਇੱਕ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ । ਦੋ ਦਿਨ ਪਹਿਲਾਂ 27 ਜੂਨ ਨੂੰ Jio ਦੀ ਬੋਰਡ ਮੀਟਿੰਗ ਵਿੱਚ ਆਕਾਸ਼ ਅੰਬਾਨੀ ਨੂੰ ਜੀਓ ਇਨਫੋਕਾਮ ਲਿਮਟਿਡ ਦੇ ਬੋਰਡ ਨੇ ਚੇਅਰਮੈਨ ਨਿਯੁਕਤ ਕੀਤਾ ਸੀ । ਇਨ੍ਹਾਂ ਨਿਯੁਕਤੀਆਂ ਤੋਂ ਸਪੱਸ਼ਟ ਹੈ ਕਿ ਮੁਕੇਸ਼ ਅੰਬਾਨੀ ਹੁਣ ਆਪਣਾ ਸਾਮਰਾਜ ਅਗਲੀ ਪੀੜ੍ਹੀ ਨੂੰ ਸੌਂਪਣ ਦੀ ਯੋਜਨਾ ‘ਤੇ ਤੇਜ਼ੀ ਨਾਲ ਕੰਮ ਕਰ ਰਹੇ ਹਨ।
ਰਿਪੋਰਟ ਅਨੁਸਾਰ ਈਸ਼ਾ ਅੰਬਾਨੀ ਦੇ ਚੇਅਰਮੈਨ ਬਣਨ ਦਾ ਐਲਾਨ ਬੁੱਧਵਾਰ ਨੂੰ ਕੀਤਾ ਜਾ ਸਕਦਾ ਹੈ । ਈਸ਼ਾ ਇਸ ਸਮੇਂ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਦੀ ਡਾਇਰੈਕਟਰ ਹੈ। ਈਸ਼ਾ ਨੇ ਯੇਲ ਅਤੇ ਸਟੈਨਫੋਰਡ ਤੋਂ ਪੜ੍ਹਾਈ ਕੀਤੀ ਹੈ । 2015 ਵਿੱਚ ਉਹ ਪਰਿਵਾਰਕ ਕਾਰੋਬਾਰ ਵਿੱਚ ਸ਼ਾਮਿਲ ਹੋਈ ਸੀ । ਉਹ ਜੀਓ ਪਲੇਟਫਾਰਮਸ, ਜੀਓ ਲਿਮਿਟੇਡ ਦੇ ਬੋਰਡ ਵਿੱਚ ਵੀ ਸ਼ਾਮਿਲ ਹੈ। ਉਸਦਾ ਵਿਆਹ ਦਸੰਬਰ 2018 ਵਿੱਚ ਵਪਾਰੀ ਅਜੈ ਪੀਰਾਮਲ ਦੇ ਪੁੱਤਰ ਆਨੰਦ ਪੀਰਾਮਲ ਨਾਲ ਹੋਇਆ ਸੀ।
ਦੱਸ ਦੇਈਏ ਕਿ ਦੇਸ਼ ਦੇ ਸਭ ਤੋਂ ਵੱਡੇ ਕਾਰਪੋਰੇਟ ਘਰਾਣਿਆਂ ਵਿੱਚੋਂ ਇੱਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਆਪਣੀ ਟੈਲੀਕਾਮ ਯੂਨਿਟ ਰਿਲਾਇੰਸ ਜੀਓ ਦੇ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ । ਜਿਸ ਤੋਂ ਬਾਅਦ ਉਨ੍ਹਾਂ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਨੂੰ ਰਿਲਾਇੰਸ ਜੀਓ ਦੇ ਬੋਰਡ ਦਾ ਚੇਅਰਮੈਨ ਬਣਾਇਆ ਗਿਆ। ਰਿਲਾਇੰਸ ਜੀਓ ਇਨਫੋਕਾਮ ਲਿਮਿਟੇਡ ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: