israel gold mask: ਇਜ਼ਰਾਈਲ ਵਿਚ ਇਕ ਗਹਿਣਿਆਂ ਦੇ ਨਿਰਮਾਤਾ ਨੇ 1.5 ਮਿਲੀਅਨ ਡਾਲਰ ਦੀ ਲਾਗਤ ਨਾਲ ਕੋਰੋਨਾ ਵਾਇਰਸ ਦੇ ਲਈ ਦੁਨੀਆਂ ਦਾ ਸਭ ਤੋਂ ਮਹਿੰਗਾ ਮਾਸਕ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਸੋਨੇ ਦੇ ਮਾਸਕ ਦੇ ਨਾਲ ਹੀਰੇ ਵੀ ਜੁੜੇ ਹੋਣਗੇ। ਡਿਜ਼ਾਈਨਰ ਲੇਵੀ ਨੇ ਦੱਸਿਆ ਕਿ 18 ਕੈਰਟ ਦੇ ਸੋਨੇ ਨਾਲ ਬਣੇ ਇਸ ਮਾਸਕ ਵਿਚ 3,600 ਕਾਲੇ ਅਤੇ ਚਿੱਟੇ ਹੀਰੇ ਅਤੇ ਐਨ 99 ਫਿਲਟਰ ਹਨ। ਇਹ ਖਰੀਦਦਾਰ ਦੀ ਮੰਗ ‘ਤੇ ਬਣਾਇਆ ਗਿਆ ਹੈ।
‘ਯਵੇਲ’ ਕੰਪਨੀ ਦੇ ਮਾਲਕ ਲੇਵੀ ਨੇ ਕਿਹਾ ਕਿ ਖਰੀਦਦਾਰ ਦੀਆਂ ਦੋ ਹੋਰ ਮੰਗਾਂ ਹਨ ਕਿ ਇਸ ਨੂੰ ਸਾਲ ਦੇ ਅੰਤ ਤੱਕ ਬਣਾਇਆ ਜਾਏ ਅਤੇ ਇਹ ਦੁਨੀਆਂ ਦਾ ਸਭ ਤੋਂ ਮਹਿੰਗਾ ਮਾਸਕ ਹੋਵੇ। ਲੇਵੀ ਨੇ ਖਰੀਦਦਾਰ ਦੀ ਪਛਾਣ ਜ਼ਾਹਰ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਇਹ ਕਿਹਾ ਕਿ ਉਹ ਸੰਯੁਕਤ ਰਾਜ ਵਿੱਚ ਅਧਾਰਤ ਚੀਨੀ ਉਦਯੋਗਪਤੀ ਸੀ। ਉਸਨੇ ਕਿਹਾ, “ਮੈਂ ਖੁਸ਼ ਹਾਂ ਕਿ ਮੇਰੇ ਕਰਮਚਾਰੀਆਂ ਨੂੰ ਇਸ ਮਾਸਕ ਕਾਰਨ ਬਹੁਤ ਹੀ ਚੁਣੌਤੀਪੂਰਨ ਸਮੇਂ ਵਿੱਚ ਕੰਮ ਮਿਲਿਆ।”