ਕੋਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਦੇ ਮੱਦੇਨਜ਼ਰ, ਵਿੱਤੀ ਸਾਲ 2020-21 ਲਈ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਭਰਨ ਦੀ ਸਮਾਂ ਸੀਮਾ ਦੋ ਵਾਰ ਵਧਾ ਦਿੱਤੀ ਗਈ ਸੀ। ਪਹਿਲਾਂ ਇਸਨੂੰ 31 ਜੁਲਾਈ ਤੋਂ 30 ਸਤੰਬਰ 2021 ਤੱਕ ਵਧਾ ਦਿੱਤਾ ਗਿਆ ਅਤੇ ਫਿਰ ਇਸਨੂੰ 31 ਦਸੰਬਰ 2021 ਤੱਕ ਵਧਾ ਦਿੱਤਾ ਗਿਆ। ਅਜਿਹੀ ਸਥਿਤੀ ਵਿੱਚ, ਹੁਣ ITR ਫਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ, 2021 ਹੈ।
ਜੇਕਰ ਕਿਸੇ ਕਾਰਨ ਕਰਕੇ ਤੁਸੀਂ 31 ਦਸੰਬਰ, 2021 ਦੀ ਆਖਰੀ ਮਿਤੀ ਤੋਂ ਪਹਿਲਾਂ ਆਪਣਾ ITR ਫਾਈਲ ਨਹੀਂ ਕਰ ਪਾਉਂਦੇ ਹੋ, ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ। ਕਰੋਨਾਵਾਇਰਸ ਮਹਾਂਮਾਰੀ ਅਤੇ ਨਵੇਂ ਲਾਂਚ ਕੀਤੇ ਇਨਕਮ ਟੈਕਸ ਪੋਰਟਲ ‘ਤੇ ਰੁਕਾਵਟਾਂ ਦੇ ਕਾਰਨ, ਸਰਕਾਰ ਨੇ ਦੇਰੀ ਨਾਲ ਆਈਟੀਆਰ ਫਾਈਲ ਕਰਨ ਦੀ ਨਿਯਤ ਮਿਤੀ 31 ਮਾਰਚ, 2022 ਤੱਕ ਵਧਾ ਦਿੱਤੀ ਹੈ।
ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰ ਨੇ ITR ਦੇ ਲੇਟ ਫਾਈਲ ਕਰਨ ‘ਤੇ ਲੇਟ ਫੀਸ ਵਸੂਲਣ ਦਾ ਪ੍ਰਬੰਧ ਕੀਤਾ ਹੈ। ਇਨਕਮ ਟੈਕਸ ਐਕਟ ਦੀ ਧਾਰਾ 234ਏ ਦੇ ਤਹਿਤ, ਟੈਕਸਦਾਤਾ ਨੂੰ ਹਰ ਮਹੀਨੇ ਇੱਕ ਫੀਸਦੀ ਦੀ ਸਧਾਰਨ ਦਰ ‘ਤੇ ਟੈਕਸ ਦੀ ਰਕਮ ‘ਤੇ ਵਿਆਜ ਦੇਣਾ ਹੋਵੇਗਾ। ਜੇਕਰ ਤੁਸੀਂ ਸਰਕਾਰ ਦੁਆਰਾ ਤੈਅ ਕੀਤੀ ਆਖਰੀ ਮਿਤੀ ਤੋਂ ਬਾਅਦ ITR ਫਾਈਲ ਕਰਦੇ ਹੋ, ਤਾਂ ਤੁਹਾਡੇ ਤੋਂ 5,000 ਰੁਪਏ ਦੀ ਲੇਟ ਫਾਈਲਿੰਗ ਫੀਸ ਲਈ ਜਾਵੇਗੀ।
ITR ਦੇਰ ਨਾਲ ਫਾਈਲ ਕਰਨ ਦੇ ਨੁਕਸਾਨ
ਆਈ.ਟੀ.ਆਰ. ਫਾਈਲ ਕਰਨ ‘ਚ ਦੇਰੀ ਹੋਣ ‘ਤੇ ਟੈਕਸਦਾਤਾ ਨੂੰ ਜੁਰਮਾਨਾ ਤਾਂ ਭਰਨਾ ਹੀ ਪੈਂਦਾ ਹੈ ਅਤੇ ਅਜਿਹੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਇਨਕਮ ਟੈਕਸ ਛੋਟਾਂ ਵੀ ਨਹੀਂ ਮਿਲਦੀਆਂ। ਜੁਰਮਾਨੇ ਦੇ ਨਾਲ-ਨਾਲ ਇਨਕਮ ਟੈਕਸ ਐਕਟ ਦੀ ਧਾਰਾ-10ਏ ਅਤੇ ਧਾਰਾ-10ਬੀ ਦੇ ਤਹਿਤ ਛੋਟ ਵੀ ਉਪਲਬਧ ਨਹੀਂ ਹੈ। ਇਸ ਦੇ ਨਾਲ ਹੀ ਅਜਿਹੇ ਲੋਕਾਂ ਨੂੰ ਧਾਰਾ-80IA, 80IAB, 80IC, 80ID ਅਤੇ 80IE ਤਹਿਤ ਵੀ ਛੋਟ ਨਹੀਂ ਮਿਲਦੀ।