ਅਮੀਰਾਂ ਦੀ ਲਿਸਟ ਵਿਚ ਅੱਜ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਲੰਬੇ ਸਮੇਂ ਤੋਂ ਇਸ ਲਿਸਟ ਵਿਚ ਟੌਪ ‘ਤੇ ਬਣੇ ਹੋਏ ਐਲੋਨ ਮਸਕ ਨੂੰ ਵੱਡਾ ਝਟਕਾ ਲੱਗਾ ਹੈ। ਅਮੀਰਾਂ ਦੀ ਲਿਸਟ ਵਿਚ ਉਹ ਹੇਠਾਂ ਫਿਸਲ ਗਏ ਹਨ ਟੇਸਲਾ ਦੇ ਐਲੋਨ ਮਸਕ ਹੁਣ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਨਹੀਂ ਰਹੇ। ਉਨ੍ਹਾਂ ਦੀ ਜਗ੍ਹਾ ਹੁਣ ਅਮੇਜਨ ਵਾਲੇ ਜੇਫ ਬੇਜੋਸ ਨੇ ਲੈ ਲਈ ਹੈ।
ਬਲੂਬਰਗ ਬਿਲੇਨੀਅਨ ਇੰਡੈਕਸ ਤੋਂ ਇਸ ਦੀ ਜਾਣਕਾਰੀ ਮਿਲੀ ਹੈ। ਇਸ ਇੰਡੈਕਸ ਮੁਤਾਬਕ ਐਲੋਨ ਮਸਕ ਦੀ ਜਾਇਦਾਦ ਵਿਚ 17.6 ਅਰਬ ਡਾਲਰ ਦੀ ਗਿਰਾਵਟ ਆਈ ਹੈ ਜਿਸ ਦੇ ਬਾਅਦ ਉਹ 198 ਅਰਬ ਡਾਲਰ ਦੇ ਨੈੱਟਵਰਥ ਦੇ ਨਾਲ ਦੂਜੇ ਨੰਬਰ ‘ਤੇ ਆ ਗਏ ਹਨ।
ਅਮੀਰਾਂ ਦੀ ਸੂਚੀ ਵਿਚ ਇਸ ਸਮੇਂ ਪਹਿਲੇ ਨੰਬਰ ‘ਤੇ ਜੇਫ ਬੇਜੋਸ ਸਦਾ ਨਾਂ ਹੈ। ਜੇਫ ਬੇਜੋਸ ਦੀ ਨੈਟਵਰਥ ਵਿਚ 23 ਅਰਬ ਡਾਲਰ ਦੀ ਤੇਜ਼ੀ ਆਈ ਹੈ ਜਿਸ ਦੇ ਬਾਅਦ ਬੇਜੋਸ ਦੀ ਕੁੱਲ ਨੈਟਵਰਥ 200 ਅਰਬ ਡਾਲਰ ਹੋ ਗਈ ਹੈ। ਇਸ ਤੋਂ ਇਲਾਵਾ ਇਸ ਲਿਸਟ ਵਿਚ ਤੀਜੇ ਨੰਬਰ ‘ਤੇ ਬਰਨਾਰਡ ਅਰਨੌਲਟ ਦਾ ਨਾਂ ਸ਼ਾਮਲ ਹੈ। ਬਰਨਾਰਡ ਅਰਨੌਲਟ ਦੀ ਕੁੱਲ ਜਾਇਦਾਦ $197 ਬਿਲੀਅਨ ਹੈ।
ਇਹ ਵੀ ਪੜ੍ਹੋ : ਸੁਖਦੇਵ ਢੀਂਡਸਾ ਦੀ ਅਕਾਲੀ ਦਲ ਵਿਚ ਹੋਈ ਵਾਪਸੀ, ਸੁਖਬੀਰ ਬਾਦਲ ਨੇ ਕੀਤਾ ਸਵਾਗਤ
ਐਲੋਨ ਮਸਕ ਦੀ ਕੰਪਨੀ ਟੇਸਲਾ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਸ਼ੇਅਰਾਂ ਵਿਚ ਗਿਰਾਵਟ ਦੇ ਬਾਅਦ ਮਸਕ ਦੀ ਜਾਇਦਾਦ ਵਿਚ ਵੱਡੀ ਗਿਰਾਵਟ ਆ ਗਈ। ਟੇਸਲਾ ਦਾ ਸ਼ੇਅਰ ਸੋਮਵਾਰ ਨੂੰ 7.16 ਫੀਸਦੀ ਦੀ ਗਿਰਾਵਟ ਨਾਲ 188.14 ਡਾਲਰ ‘ਤੇ ਆ ਗਿਆ। ਇਸ ਵਜ੍ਹਾ ਤੋਂ 2024 ਵਿਚ ਹੁਣ ਤੱਕ ਮਸਕ ਦੀ ਜਾਇਦਾਦ ਵਿਚ 31.3 ਅਰਬ ਡਾਲਰ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -: