Jeff Bezos becomes world richest man: ਈ-ਕਾਮਰਸ ਕੰਪਨੀ Amazon ਦੇ CEO ਅਤੇ ਸੰਸਥਾਪਕ ਜੈਫ ਬੇਜੋਸ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਬਣ ਗਏ ਹਨ । ਬੇਜੋਸ ਨੇ ਟੇਸਲਾ ਦੇ ਸੀਈਓ ਐਲਨ ਮਸਕ ਨੂੰ ਪਛਾੜਦੇ ਹੋਏ ਇਹ ਸਥਾਨ ਹਾਸਿਲ ਕੀਤਾ ਹੈ। ਦਰਅਸਲ, ਮੰਗਲਵਾਰ ਨੂੰ ਟੇਸਲਾ ਦੇ ਸ਼ੇਅਰਾਂ ਵਿੱਚ ਦੋ ਫ਼ੀਸਦੀ ਗਿਰਾਵਟ ਦਰਜ ਕੀਤੀ ਗਈ, ਜਿਸ ਤੋਂ ਬਾਅਦ ਮਾਸਕ ਦੀ ਦੌਲਤ ਵਿੱਚ 4.6 ਅਰਬ ਡਾਲਰ ਦੀ ਕਮੀ ਆਈ ਅਤੇ ਬਲੂਮਬਰਗ ਬਿਲੀਅਨੇਰ ਇੰਡੈਕਸ ਦੇ ਦੂਜੇ ਸਥਾਨ ‘ਤੇ ਆ ਗਏ । ਇਸ ਤੋਂ ਬਾਅਦ ਜੈਫ ਬੇਜੋਸ ਨੇ ਇੱਕ ਵਾਰ ਫਿਰ ਪਹਿਲਾ ਸਥਾਨ ਆਪਣੇ ਨਾਮ ਕੀਤਾ।
ਦਰਅਸਲ, ਉਸ ਕੋਲ ਕੁੱਲ 191.2 ਅਰਬ ਡਾਲਰ ਦੀ ਦੌਲਤ ਹੈ, ਜੋ ਮਸਕ ਨਾਲੋਂ 95.5 ਮਿਲੀਅਨ ਵਧੇਰੇ ਹੈ। ਬੇਜੋਸ ਪਿਛਲੇ ਮਹੀਨੇ ਇਹ ਸਥਾਨ ਗੁਆਉਣ ਤੋਂ ਪਹਿਲਾਂ ਤਿੰਨ ਸਾਲ ਤੱਕ ਇਸ ‘ਤੇ ਕਾਬਿਜ਼ ਰਹੇ ਸਨ, ਪਰ ਮਸਕ ਨੇ ਥੋੜ੍ਹੇ ਸਮੇਂ ਲਈ ਉਨ੍ਹਾਂ ਨੂੰ ਪਛਾੜ ਦਿੱਤਾ ਸੀ । ਇਸ ਸਾਲ ਦੀ ਗੱਲ ਕੀਤੀ ਜਾਵੇ ਤਾਂ ਟੇਸਲਾ ਦੇ ਮਾਲਕ ਐਲਨ ਮਸਕ ਦੀ ਜਾਇਦਾਦ ਵਿੱਚ 2050 ਕਰੋੜ ਡਾਲਰ ਦਾ ਵਾਧਾ ਹੋਇਆ ਹੈ, ਜਦਕਿ ਜੈੱਫ ਬੇਜੋਸ ਦੀ ਜਾਇਦਾਦ ਵਿੱਚ ਸਿਰਫ 88.40 ਕਰੋੜ ਡਾਲਰ ਦਾ ਵਾਧਾ ਹੋਇਆ ਹੈ, ਪਰ ਮਸਕ ਦੀ ਜਾਇਦਾਦ ਪਿਛਲੇ 24 ਘੰਟਿਆਂ ਵਿੱਚ 458 ਕਰੋੜ ਡਾਲਰ ਘੱਟ ਗਈ ਹੈ । 26 ਜਨਵਰੀ ਤੋਂ ਲੈ ਬਾਅਦ ਟੇਸਲਾ ਦੇ ਸ਼ੇਅਰਾਂ ਵਿੱਚ 10 ਪ੍ਰਤੀਸ਼ਤ ਤੋਂ ਵੀ ਵੱਧ ਦੀ ਗਿਰਾਵਟ ਆਈ ਹੈ।
ਦੱਸ ਦੇਈਏ ਕਿ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਅਮੀਰ ਅਰਬਪਤੀਆਂ ਦੀ ਸੂਚੀ ਵਿੱਚ ਟਾਪ 10 ਵਿਚੋਂ ਬਾਹਰ ਹੋ ਗਏ ਹਨ। ਅੰਬਾਨੀ ਦੀ ਕੁੱਲ ਸੰਪਤੀ 7970 ਕਰੋੜ ਡਾਲਰ ਹੈ ਅਤੇ ਉਹ ਸੂਚੀ ਵਿੱਚ 11ਵੇਂ ਨੰਬਰ ‘ਤੇ ਹੈ। ਇਸ ਸਾਲ ਦੀ ਗੱਲ ਕਰੀਏ ਤਾਂ ਅੰਬਾਨੀ ਦੀ ਦੌਲਤ ਵਿੱਚ 303 ਕਰੋੜ ਡਾਲਰ ਦਾ ਵਾਧਾ ਹੋਇਆ ਹੈ । ਹਾਲਾਂਕਿ, ਮੁਕੇਸ਼ ਅੰਬਾਨੀ ਪਿਛਲੇ ਸਾਲ ਮਜ਼ਬੂਤ ਆਰਆਈਐਲ ਅਤੇ ਜੀਓ ਵਿੱਚ ਭਾਰੀ ਨਿਵੇਸ਼ ਦੇ ਕਾਰਨ ਅਮੀਰ ਸੂਚੀ ਵਿੱਚ ਪਹਿਲੇ ਪੰਜ ਵਿੱਚ ਪਹੁੰਚ ਗਏ ਸੀ।
ਇਹ ਵੀ ਦੇਖੋ: ਸਿੰਘੂ ਬਾਰਡਰ ‘ਤੇ ਦਿੱਲੀ ਪੁਲਿਸ ਫਿਰ ਐਕਸ਼ਨ ‘ਚ, ਕਿਉਂ ਲੱਗ ਰਹੀਆਂ ਮੁੜ ਕੰਡਿਆਲੀਆਂ ਤਾਰਾਂ, ਦੇਖੋ ਹਲਾਤ