ਏਅਰਕ੍ਰਾਫਟ ਫਿਊਲ (ATF) ਦੀਆਂ ਕੀਮਤਾਂ ਵਿੱਚ 3.22 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਕਾਰਨ ਇਸ ਦੀਆਂ ਕੀਮਤਾਂ ਰਿਕਾਰਡ ਉਚਾਈ ‘ਤੇ ਪਹੁੰਚ ਗਈਆਂ ਹਨ । ਇਸ ਸਾਲ ਯਾਨੀ 2022 ਵਿੱਚ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ਵਿੱਚ ਨੌਵੀਂ ਵਾਰ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ ‘ਤੇ ਊਰਜਾ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ, ਜਿਸ ਦਾ ਅਸਰ ਜਹਾਜ਼ਾਂ ਦੇ ਤੇਲ ‘ਤੇ ਵੀ ਪਿਆ ਹੈ।
ਪੈਟਰੋਲੀਅਮ ਕੰਪਨੀਆਂ ਦੀ ਕੀਮਤ ਨੋਟੀਫਿਕੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ATF ਦੀਆਂ ਕੀਮਤਾਂ 3,649.13 ਰੁਪਏ ਪ੍ਰਤੀ ਕਿਲੋਲੀਟਰ ਭਾਵ 3.22 ਫੀਸਦੀ ਦਾ ਵਾਧਾ ਹੋਇਆ ਹੈ । ਹੁਣ ਰਾਸ਼ਟਰੀ ਰਾਜਧਾਨੀ ਵਿੱਚ ATF ਦੀ ਕੀਮਤ 1,16,851.46 ਰੁਪਏ ਪ੍ਰਤੀ ਕਿਲੋਲੀਟਰ (116.8 ਰੁਪਏ ਪ੍ਰਤੀ ਲੀਟਰ) ਤੇ ਪਹੁੰਚ ਗਈ ਹੈ। ਇਸ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 25ਵੇਂ ਦਿਨ ਕੋਈ ਬਦਲਾਅ ਨਹੀਂ ਹੋਇਆ ਹੈ । ਇਸ ਤੋਂ ਪਹਿਲਾਂ ਵਾਹਨਾਂ ਦੇ ਈਂਧਨ ਦੀਆਂ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਰਿਕਾਰਡ ਵਾਧਾ ਹੋਇਆ ਸੀ।
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਫੈਸਲਾ, ਹੁਣ ਵਿਧਾਇਕ ਆਪਣੀ ਜੇਬ ‘ਚੋਂ ਭਰਨਗੇ ਟੈਕਸ, ਭਲਕੇ ਹੋ ਸਕਦੈ ਐਲਾਨ
ਦੱਸ ਦੇਈਏ ਕਿ ਹਵਾਈ ਜਹਾਜ਼ ਦੇ ਈਂਧਨ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਅਤੇ 16 ਤਰੀਕ ਨੂੰ ਸੋਧੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ 16 ਮਾਰਚ ਨੂੰ ATF ਦੀਆਂ ਕੀਮਤਾਂ ਵਿੱਚ 18.3 ਫੀਸਦੀ ਜਾਂ 17,135.63 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਦੇ ਨਾਲ ਹੀ 1 ਅਪ੍ਰੈਲ ਨੂੰ ਵੀ ਜਹਾਜ਼ ਦਾ ਈਂਧਨ ਦੋ ਫੀਸਦੀ ਭਾਵ 2,258.54 ਰੁਪਏ ਪ੍ਰਤੀ ਕਿਲੋਲੀਟਰ ਮਹਿੰਗਾ ਹੋਇਆ ਸੀ । 16 ਅਪ੍ਰੈਲ ਨੂੰ ਇਸ ਦੀਆਂ ਕੀਮਤਾਂ ਚ 0.2 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਸੀ। ATF ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਮੁੰਬਈ ਵਿੱਚ ATF ਦੀ ਕੀਮਤ ਹੁਣ 1,15,617.24 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ।
ਸਥਾਨਕ ਟੈਕਸਾਂ ਦੇ ਕਾਰਨ ATF ਦੀ ਕੀਮਤ ਰਾਜ ਤੋਂ ਰਾਜ ਵਿੱਚ ਵੱਖਰੀ ਹੁੰਦੀ ਹੈ। ਕਿਸੇ ਏਅਰਲਾਈਨ ਦੀ ਸੰਚਾਲਨ ਲਾਗਤ ਵਿੱਚ ਜਹਾਜ਼ ਦੇ ਤੇਲ ਦਾ ਹਿੱਸਾ ਲਗਭਗ 40 ਪ੍ਰਤੀਸ਼ਤ ਹੁੰਦਾ ਹੈ। 2022 ਦੀ ਸ਼ੁਰੂਆਤ ਤੋਂ ਹਰ ਪੰਦਰਵਾੜੇ ATF ਦੀ ਕੀਮਤ ਵਧਾਈ ਗਈ ਹੈ ।
ਵੀਡੀਓ ਲਈ ਕਲਿੱਕ ਕਰੋ -: