know about benefits of rupay card: ਨਵੀਂ ਦਿੱਲੀ: ਅਕਸਰ ਹੀ ਤੁਸੀ ਆਪਣੇ ATM ਕਾਰਡ ਦੀ ਵਰਤੋਂ ਕੈਸ਼ ਕਢਵਾਉਣ ਜਾਂ ਫਿਰ ਸ਼ਾਪਿੰਗ ਕਰਨ ਲਈ ਕਰਦੇ ਹੋ। ATM ਕਾਰਡ ਨੂੰ ਲੈ ਕੇ ਇਹ ਇੱਕ ਅਹਿਮ ਖਬਰ ਹੈ। ਜੇਕਰ ਤੁਹਾਡੇ ਕੋਲ ਵੀ RuPay ਦਾ ATM ਕਾਰਡ ਹੈ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਕਿਉਂਕਿ RuPay ਦਾ ATM ਕਾਰਡ ਹੁਣ ਤੁਹਾਡੀ ਔਖੇ ਵੇਲੇ ਸਹਾਇਤਾ ਕਰ ਸਕਦਾ ਹੈ । ਦਰਅਸਲ, RuPay ਏਟੀਐਮ ਕਾਰਡ ‘ਤੇ ਤੁਹਾਨੂੰ ਮੁਫ਼ਤ ਵਿੱਚ 10 ਲੱਖ ਰੁਪਏ ਦਾ ਬੀਮਾ ਮਿਲੇਗਾ। ਇਸਦੇ ਨਾਲ ਹੀ ਇਸ ਕਾਰਡ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ, ਜਿਨ੍ਹਾਂ ਦੀ ਜਾਣਕਾਰੀ ਅਸੀਂ ਤੁਹਾਨੂੰ ਦੇਵਾਂਗੇ।
ਦਰਅਸਲ, ATM ਕਾਰਡ ਦੋ ਤਰ੍ਹਾਂ ਦਾ ਹੁੰਦਾ ਹੈ-ਕਲਾਸਿਕ ਅਤੇ ਪ੍ਰੀਮੀਅਮ। ਕਲਾਸਿਕ ATM ਕਾਰਡ ‘ਤੇ 1 ਲੱਖ ਰੁਪਏ ਦਾ ਕਵਰ ਹੁੰਦਾ ਹੈ ਅਤੇ ਪ੍ਰੀਮੀਅਮ ATM ਕਾਰਡ ‘ਤੇ 10 ਲੱਖ ਰੁਪਏ ਤੱਕ ਦਾ ਕਵਰ ਮਿਲਦਾ ਹੈ । ਇਸ ਕਾਰਡ ਰਾਹੀਂ ਲੈਣ-ਦੇਣ ਕਰਨ ਦੀ ਸਾਰੀ ਪ੍ਰਕਿਰਿਆ ਦੇਸ਼ ਵਿੱਚ ਹੀ ਹੁੰਦੀ ਹੈ। ਜਿਸ ਕਾਰਨ ਇਸ ਕਾਰਡ ਨਾਲ ਲੈਣ-ਦੇਣ ਕਰਨਾ ਕਿਸੇ ਹੋਰ ਕਾਰਡ ਦੀ ਤੁਲਨਾ ਵਿੱਚ ਜ਼ਿਆਦਾ ਕਿਫਾਇਤੀ ਹੁੰਦਾ ਹੈ।
ਦੱਸ ਦੇਈਏ ਕਿ ਇਹ ਇੱਕ ਭਾਰਤੀ ਯੋਜਨਾ ਹੈ। ਇਸ ਲਈ RuPay ਦੇ ਆਫਰਸ ਨੂੰ ਭਾਰਤੀ ਖਪਤਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਜਾਂਦਾ ਹੈ। RuPay ਦਾ ਕਾਰਡ ਦੂਜੇ ਕਾਰਡਾਂ ਨਾਲੋਂ ਬਹੁਤ ਸਸਤਾ ਹੁੰਦਾ ਹੈ । ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਯਾਨੀ NPCI ਨੇ ਇਸਦੀ ਪਹਿਲ ਕੀਤੀ ਹੈ। NPCI ਇਸ ਕਾਰਡ ਰਾਹੀਂ ਕਲੇਮ ਕੀਤੀ ਰਕਮ ਦਾ ਭੁਗਤਾਨ ਕਰਦੀ ਹੈ । ਜੇ ਤੁਸੀਂ ਇਸ ਕਾਰਡ ਦੀ ਵਿਦੇਸ਼ ਵਿੱਚ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ATM ਦੀ ਵਰਤੋਂ ‘ਤੇ 5% ਅਤੇ ਪੀਓਐਸ ਮਸ਼ੀਨ ਦੀ ਵਰਤੋਂ ਕਰਨ ਤੇ 10% ਕੈਸ਼ਬੈਕ ਮਿਲਦਾ ਹੈ ।
RuPay ਦੇ ਗੈਰ-ਪ੍ਰੀਮੀਅਮ ਕਾਰਡ ਰੱਖਣ ਵਾਲੇ ਗਾਹਕਾਂ ਦੀ ਦੁਰਘਟਨਾ ਵਿੱਚ ਮੌਤ ਜਾਂ ਸਥਾਈ ਅਪਾਹਜਤਾ ਦੀ ਸਥਿਤੀ ਵਿੱਚ 1 ਲੱਖ ਰੁਪਏ ਦਾ ਬੀਮਾ ਕਵਰ ਮਿਲਦਾ ਹੈ । ਉੱਥੇ ਹੀ ਪ੍ਰੀਮੀਅਮ ਕਾਰਡ ਧਾਰਕ ਲਈ ਇਹ ਰਕਮ ਦੋ ਲੱਖ ਰੁਪਏ ਹੈ। ਦੱਸ ਦੇਈਏ ਕਿ SBI ਅਤੇ PNB ਸਮੇਤ ਸਾਰੇ ਵੱਡੇ ਸਰਕਾਰੀ ਬੈਂਕ ਇਸ ਕਾਰਡ ਨੂੰ ਜਾਰੀ ਕਰਦੇ ਹਨ । HDFC ,ICICI ਬੈਂਕ, AXIS ਬੈਂਕ ਸਣੇ ਬਹੁਤੇ ਪ੍ਰਾਈਵੇਟ ਬੈਂਕ ਵੀ ਇਹ ਕਾਰਡ ਜਾਰੀ ਕਰ ਰਹੇ ਹਨ । ਤੁਸੀਂ ਇਸ ਬਾਰੇ ਆਪਣੇ ਬੈਂਕ ਨਾਲ ਪੁੱਛਗਿੱਛ ਕਰ ਸਕਦੇ ਹੋ । ਅਚਾਨਕ ਮੌਤ ਜਾਂ ਸਥਾਈ ਅਪਾਹਜਤਾ ਦੇ ਮਾਮਲੇ ਵਿਚ ਇਨ੍ਹਾਂ ਬੈਂਕਾਂ ਵੱਲੋਂ ਇੱਕ ਬੀਮਾ ਕਵਰ ਮਿਲਦਾ ਹੈ।