ਸਰਕਾਰੀ ਬੀਮਾ ਕੰਪਨੀ LIC ਦੇ ਸ਼ੇਅਰਾਂ ਵਿਚ ਬੀਤੇ ਕੁਝ ਦਿਨਾਂ ਤੋਂ ਤੇਜ਼ੀ ਦਾ ਦੌਰ ਜਾਰੀ ਹੈ। ਤੇਜ਼ੀ ਅਜਿਹੀ ਕਿ ਜਦੋਂ ਸ਼ੇਅਰ ਬਾਜ਼ਾਰ ਕ੍ਰੈਸ਼ ਹੋ ਰਿਹਾ ਸੀ, ਚਾਰੋਂ ਪਾਸੇ ਬਿਕਵਾਲੀ ਹਾਵੀ ਸੀ, ਉਦੋਂ ਵੀ ਐੱਲਆਈਸੀ ਦੇ ਸ਼ੇਅਰਾਂ ਵਿਚ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਡਿੱਗਦੇ ਬਾਜ਼ਾਰ ਵਿਚ LIC ਦੇ ਸ਼ੇਅਰ ਗ੍ਰੀਨ ਜ਼ੋਨ ਵਿਚ ਹਨ। ਇਸ ਤੇਜ਼ੀ ਦੇ ਨਾਲ ਹੀ ਬੀਮਾ ਕੰਪਨੀ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। LIC ਨੇ SBI ਨੂੰ ਪਛਾਣ ਕੇ ਸ਼ੇਅਰ ਬਾਜ਼ਾਰ ਦੀ ਸਭ ਤੋਂ ਵੱਡੀ ਸਰਕਾਰੀ ਕੰਪਨੀ ਦਾ ਖਿਤਾਬ ਹਾਸਲ ਕਰ ਲਿਆ ਹੈ।
ਮੰਗਲਵਾਰ ਦੇ ਬਾਅਦ ਬੁੱਧਵਾਰ ਨੂੰ ਵੀ LIC ਦੇ ਸ਼ੇਅਰਾਂ ਵਿਚ ਤੇਜ਼ੀ ਆਈ। ਸ਼ੇਅਰ ਲਗਭਗ 2 ਫੀਸਦੀ ਚੜ੍ਹ ਕੇ 900 ਰੁਪਏ ਵਧ ਕੇ 52 ਹਫਤਿਆਂ ਦੇ ਹਾਈ ‘ਤੇ ਪਹੁੰਚ ਗਿਆ। ਸ਼ੇਅਰਾਂ ਵਿਚ ਤੇਜ਼ੀ ਦੇ ਨਾਲ LIC ਦਾ ਮਾਰਕੀਟ ਕੈਪ 5.8 ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਗਿਆ। ਇਸ ਤਰ੍ਹਾਂ LIC ਨੇ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੂੰ ਪਛਾੜ ਦਿੱਤਾ ਤੇ ਸ਼ੇਅਰ ਬਾਜ਼ਾਰ ਵਿਚ ਲਿਸਟਿਡ ਸਭ ਤੋਂ ਵੱਡੀ ਸਰਕਾਰੀ ਕੰਪਨੀ ਬਣ ਗਈ।
ਇਹ ਵੀ ਪੜ੍ਹੋ : ਦਿੱਲੀ ਪਹੁੰਚੇ CM ਮਾਨ, ਕਈ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨਾਲ ਪੰਜਾਬ ‘ਚ ਨਿਵੇਸ਼ ਨੂੰ ਲੈ ਕੇ ਕੀਤੀ ਚਰਚਾ
ਅੱਜ SBI ਦੇ ਸ਼ੇਅਰ ਲਾਲ ਨਿਸ਼ਾਨ ਦੇ ਨਾਲ ਟ੍ਰੇਡ ਕਰ ਰਹੇ ਹਨ। 1.18 ਫੀਸਦੀ ਡਿੱਗ ਕੇ 626.90 ਰੁਪਏ ‘ਤੇ ਟ੍ਰੇਡ ਕਰ ਰਿਹਾ ਹੈ। ਇਸ ਗਿਰਾਵਟ ਦੇ ਚੱਲਦੇ ਐੱਸਬੀਆਈ ਦਾ ਮਾਰਕੀਟ ਕੈਪ ਡਿੱਗ ਕੇ 5.61 ਲੱਖ ਕਰੋੜ ਰੁਪਏ ‘ਤੇ ਪਹੁੰਚ ਗਿਆ। SBI ਨੂੰ ਪਿੱਛੇ ਛੱਡ ਕੇ LIC ਸ਼ੇਅਰ ਬਾਜ਼ਾਰ ਦੇ ਸਭ ਤੋਂ ਜ਼ਿਆਦਾ ਮਾਰਕੀਟ ਕੈਪ ਵਾਲੀ ਸਰਕਾਰੀ ਕੰਪਨੀ ਬਣ ਗਈ। ਦੱਸ ਦੇਈਏ ਕਿ ਲੰਬੇ ਸਮੇਂ ਬਾਅਦ LIC ਨੇ ਆਪਣੇ ਨਿਵੇਸ਼ਕਾਂ ਨੂੰ ਖੁਸ਼ਖਬਰੀ ਦਿੱਤੀ ਹੈ।