ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਸਾਲ 2023 ਦੇ ਲਈ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਸਾਲ ਦੇ ਪਹਿਲੇ ਮਹੀਨੇ ਯਾਨੀ ਜਨਵਰੀ 2023 ਵਿੱਚ ਕੁੱਲ 14 ਦਿਨ ਬੈਂਕਾਂ ਵਿੱਚ ਛੁੱਟੀਆਂ ਰਹਿਣਗੀਆਂ। ਜਨਵਰੀ ਵਿੱਚ ਚਾਰ ਐਤਵਾਰ ਹਨ। ਇਸ ਦਿਨ ਬੈਂਕ ਵਿੱਚ ਹਫ਼ਤਾਵਾਰੀ ਛੁੱਟੀ ਰਹੇਗੀ। ਦੂਜੇ ਤੇ ਚੌਥੇ ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਇਹੀ ਨਹੀਂ ਕੁਝ ਤਿਓਹਾਰਾਂ ਤੇ ਖਾਸ ਦਿਨਾਂ ਦੇ ਚੱਲਦਿਆਂ ਵੀ ਸਾਲ ਦੇ ਪਹਿਲੇ ਮਹੀਨੇ ਬੈਂਕ ਕੁਝ ਦਿਨ ਬੰਦ ਰਹਿਣਗੇ। ਜੇਕਰ ਤੁਸੀਂ ਵੀ ਅਗਲੇ ਮਹੀਨੇ ਬੈਂਕ ਦਾ ਕੰਮ ਕਰਨਾ ਹੈ ਤਾਂ ਤਾਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਚੈੱਕ ਕਰ ਲਓ। ਨਹੀਂ ਤਾਂ ਤੁਹਾਨੂੰ ਬੈਂਕਿੰਗ ਨਾਲ ਸਬੰਧਤ ਲੈਣ-ਦੇਣ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਨਵਰੀ 2023 ‘ਚ ਬੈਂਕ ਛੁੱਟੀਆਂ ਦੀ ਸੂਚੀ
- 1 ਜਨਵਰੀ – ਐਤਵਾਰ – ਨਵੇਂ ਸਾਲ ਦੇ ਮੌਕੇ ‘ਤੇ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
- 2 ਜਨਵਰੀ – ਸੋਮਵਾਰ – ਮਿਜ਼ੋਰਮ ਵਿੱਚ ਨਵੇਂ ਸਾਲ ਦੀ ਛੁੱਟੀ ਵਾਲੇ ਦਿਨ ਬੈਂਕ ਬੰਦ ਰਹਿਣਗੇ।
- 11 ਜਨਵਰੀ – ਬੁੱਧਵਾਰ – ਮਿਸ਼ਨਰੀ ਦਿਵਸ ‘ਤੇ ਮਿਜ਼ੋਰਮ ‘ਚ ਬੈਂਕ ਬੰਦ ਰਹਿਣਗੇ।
- 12 ਜਨਵਰੀ – ਵੀਰਵਾਰ – ਪੱਛਮੀ ਬੰਗਾਲ ‘ਚ ਸਵਾਮੀ ਵਿਵੇਕਾਨੰਦ ਜਯੰਤੀ ‘ਤੇ ਬੈਂਕ ਬੰਦ ਰਹਿਣਗੇ।
- 16 ਜਨਵਰੀ – ਸੋਮਵਾਰ – ਆਂਧਰਾ ਪ੍ਰਦੇਸ਼ ‘ਚ ਊਝਾਵਰ ਤਿਰੁਨਾਲੀ ਤੇ ਕਨੂਮਾ ਪਾਂਡੂਗਾ ‘ਤੇ ਪਾਂਡੀਚੇਰੀ ਅਤੇ ਤਾਮਿਲਨਾਡੂ ‘ਚ ਬੈਂਕ ਛੁੱਟੀ।
- 23 ਜਨਵਰੀ – ਸੋਮਵਾਰ – ਨੇਤਾਜੀ ਸੁਭਾਸ਼ ਚੰਦਰ ਬੋਸ ਜੈਅੰਤੀ ‘ਤੇ ਆਸਾਮ ‘ਚ ਬੈਂਕ ਬੰਦ ਰਹਿਣਗੇ।
- 25 ਜਨਵਰੀ – ਬੁੱਧਵਾਰ – ਹਿਮਾਚਲ ਪ੍ਰਦੇਸ਼ ‘ਚ ਰਾਜ ਦਿਵਸ ਦੇ ਕਾਰਨ ਬੈਂਕਾਂ ਲਈ ਛੁੱਟੀ ਰਹੇਗੀ।
- 26 ਜਨਵਰੀ – ਵੀਰਵਾਰ – ਗਣਤੰਤਰ ਦਿਵਸ ਦੇ ਮੌਕੇ ‘ਤੇ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
- 31 ਜਨਵਰੀ – ਮੰਗਲਵਾਰ – ਮੀ-ਦਮ-ਮੀ-ਫ਼ੀਸ ਕਾਰਨ ਆਸਾਮ ‘ਚ ਬੈਂਕ ਬੰਦ ਰਹਿਣਗੇ।
ਇਹ ਵੀ ਪੜ੍ਹੋ: ਕੋਰੋਨਾ ਦਾ ਡਰ ! ਦੇਸ਼ ‘ਚ ਕੋਰੋਨਾ ਦੀ ਸਥਿਤੀ ਦੀ ਸਮੀਖਿਆ ਲਈ PM ਮੋਦੀ ਅੱਜ ਕਰਨਗੇ ਹਾਈ ਲੈਵਲ ਮੀਟਿੰਗ
ਦੱਸ ਦੇਈਏ ਕਿ ਨਵੇਂ ਸਾਲ ਤੇ 1 ਜਨਵਰੀ ਨੂੰ ਐਤਵਾਰ ਹੋਣ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ । ਇਸ ਤੋਂ ਇਲਾਵਾ 8, 15, 22 ਅਤੇ 29 ਜਨਵਰੀ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ । ਇਸ ਦੇ ਨਾਲ ਹੀ 14 ਅਤੇ 28 ਜਨਵਰੀ ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕਾਂ ਨੂੰ ਛੁੱਟੀ ਹੋਵੇਗੀ । ਬੈਂਕ ਛੁੱਟੀਆਂ ਦੌਰਾਨ ਆਨਲਾਈਨ ਸੇਵਾਵਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਤੁਸੀਂ ਆਸਾਨੀ ਨਾਲ ਆਨਲਾਈਨ ਲੈਣ-ਦੇਣ ਕਰ ਸਕੋਗੇ।
ਵੀਡੀਓ ਲਈ ਕਲਿੱਕ ਕਰੋ -: