ਹਰ ਮਹੀਨੇ ਦੀ ਪਹਿਲੀ ਤਰੀਖ ਨੀਤੀਆਂ, ਦਰਾਂ ਤੇ ਹੋਰ ਪ੍ਰਕਿਰਿਆਵਾਂ ਵਿਚ ਬਦਲਾਅ ਲੈ ਕੇ ਆਉਂਦੀ ਹੈ। ਅੱਜ 1 ਦਸੰਬਰ ਤੋੰ ਕਈ ਅਹਿਮ ਬਦਲਾਅ ਲਾਗੂ ਹੋਏ ਹਨ ਜਿਨ੍ਹਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ ਨਹੀਂ ਤਾਂ ਤੁਹਾਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅੱਜ 1 ਦਸੰਬਰ ਤੋਂ ਨਵੇਂ ਬਦਲਾਅ ਲਾਗੂ ਹੋਏ ਹਨ। ਉਨ੍ਹਾਂ ਬਾਰੇ ਸਮਝਣਾ ਜ਼ਰੂਰੀ ਹੈ ਤਾਂ ਕਿ ਤੁਸੀਂ ਸਿਰਫ ਆਪਣੇਬਜਟ ਤੇ ਯੋਜਨਾਵਾਂ ਨੂੰ ਸਮੇਂ ‘ਤੇ ਅਪਡੇਟ ਕਰ ਸਕੋ ਭਵਿੱਖ ਵਿਚ ਹੋਣ ਵਾਲੀ ਕਿਸੇ ਤਰ੍ਹਾਂ ਦੀ ਅਸਹੂਲਤ ਨਾਲ ਵੀ ਤੁਸੀਂ ਆਪਣੇ ਆਪ ਨੂੰ ਬਚਾ ਸਕੋ।
LPG ਗੈਸ ਸਿਲੰਡਰ ਦੀ ਕੀਮਤ
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ LPG ਗੈਸ ਦੀਆਂ ਕੀਮਤਾਂ ਵਿਚ ਬਦਲਾਅ ਕਰਦੀਆਂ ਹਨ। 1 ਦਸੰਬਰ ਤੋਂ ਨਵੇਂ ਬਦਲਾਅ ਲਾਗੂ ਹੋ ਚੁੱਕੇ ਹਨ। 19 ਕਿਲੋ ਵਾਲੇ ਕਮਰਸ਼ੀਅਲ LPG ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਚੁੱਕੀਆਂ ਹਨ। ਦੂਜੇ ਪਾਸੇ ਘਰੇਲੂ ਐੱਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ।
ਆਧਾਰ ਨਾਲ ਜੁੜੇ ਨਿਯਮ
1 ਦਸੰਬਰ ਤੋਂ ਆਧਾਰ ਨਾਲ ਜੁੜਿਆ ਇਕ ਨਵਾਂ ਨਿਯਮ ਵੀ ਲਾਗੂ ਹੋ ਚੁੱਕਾ ਹੈ। ਇਸ ਤਹਿਤ ਤੁਸੀਂ ਆਧਾਰ ਕਾਰਡ ਵਿਚ ਨਾਂ, ਪਤਾ, ਜਨਮ ਤਰੀਕ ਤੇ ਮੋਬਾਈਲ ਨੰਬਰ ਜਿਵੇਂ ਜਾਣਕਾਰੀ ਨੂੰ ਆਨਲਾਈਨ ਵੀ ਭਰਿਆ ਜਾ ਸਕੇਗਾ। ਇਸ ਵਿਚ ਡਾਟੇ ਦੀ ਜਾਂਚ ਪੈਨਕਾਰਡ, ਪਾਸਪੋਰਟ ਜਾਂ ਕਿਸੇ ਦੂਜੇ ਜ਼ਰੂਰੀ ਸਰਕਾਰ ਰਿਕਾਰਡ ਨਾਲ ਕੀਤੀ ਜਾ ਸਕੇਗੀ।
ਟ੍ਰੈਫਿਕ ਨਾਲ ਜੁੜੇ ਨਿਯਮ
ਕਈ ਸੂਬਿਆਂ ਨੇ ਟ੍ਰੈਫਿਕ ਨਾਲ ਜੁੜੇ ਕੁਝ ਨਿਯਮ ਵੀ ਲਾਗੂ ਕੀਤੇ ਹਨ। ਹੁਣ ਆਨਲਾਈਨ ਚਲਾਨ ਦੀ ਪੇਮੈਂਟ ਕਰਨ ‘ਤੇ ਤੁਹਾਨੂੰ ਵਾਧੂ ਪ੍ਰੋਸੈਸਿੰਗ ਫੀਸ ਦੇਣੀ ਪੈ ਸਕਦੀ ਹੈ। ਦੂਜੇ ਪਾਸੇ ਜੇਕਰ ਤੁਹਾਡੇ ਕੋਲ PUC ਪ੍ਰਮਾਣ ਪੱਤਰ ਨਹੀਂ ਹੈ ਤਾਂ ਭਾਰੀ ਜੁਰਮਾਨਾ ਦੇਣਾ ਹੋਵੇਗਾ।
ਈਪੀਐੱਫਓ
1 ਦਸੰਬਰ ਤੋਂ EPFO ਨੇ ਕਈ ਨਵੇਂ ਬਦਲਾਅ ਕੀਤੇ ਹਨ। ਇਸ ਵਿਚ UAN-KVC ਲਿੰਕਿੰਗ, ਈ-ਨੋਮੀਨੇਸ਼ਨ ਤੇ ਮਾਸਿਕ ਪੈਨਸ਼ਨ ਅਪਡੇਟ ਦੇ ਨਿਯਮਾਂ ਵਿਚ ਬਦਲਾਅ ਕੀਤੇ ਗਏ ਹਨ। ਉਹ ਮੁਲਾਜ਼ਮ ਜੋ ਨੋਮੀਨੇਸ਼ਨ ਪੂਰਾ ਨਹੀਂ ਕਰਦੇ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
SBI ਐਮਕੈਸ਼ ਸਰਵਿਸ ਬੰਦ
ਭਾਰਤੀ ਸਟੇਟ ਬੈਂਕ ਨੇ ਆਪਣੀ ਐਮਕੈਸ਼ ਸੇਵਾ ਬੰਦ ਕਰ ਦਿੱਤੀ ਹੈ। ਇਹ ਸਹੂਲਤ 1 ਦਸੰਬਰ ਤੋਂ ਉਪਲਬਧ ਨਹੀਂ ਹੋਵੇਗੀ। ਬੈਂਕ ਨੇ ਐਲਾਨ ਕੀਤਾ ਹੈ ਕਿ ਐਮਕੈਸ਼ ਜ਼ਰੀਏ ਪੈਸੇ ਭੇਜਣ ਤੇ ਕਲੇਮ ਕਰਨ ਦੀ ਸਹੂਲਤ 30 ਨਵੰਬਰ 2025 ਦੇ ਬਾਅਦ ਉਪਲਬਧ ਨਹੀਂ ਹੋਵੇਗੀ। SBI ਨੇ ਸਲਾਹ ਦਿੱਤੀ ਹੈ ਕਿ ਉਹ ਡਿਜੀਟਲ ਭੁਗਤਾਨ ਲਈ ਹੁਣ ਹੋਰ ਬਦਲ ਜਿਵੇਂ ਯੂਪੀਆਈ, NEFT ਤੇ RTGS ਦਾ ਇਸਤੇਮਾਲ ਕਰਨ।
ਵੀਡੀਓ ਲਈ ਕਲਿੱਕ ਕਰੋ -:
























