Meta ਨੇ ਭਾਰਤ ਸਣੇ 150 ਦੇਸ਼ਾਂ ਵਿੱਚ Whatsapp ‘ਤੇ ਚੈਨਲਾਂ ਨੂੰ ਲਾਂਚ ਕਰ ਦਿੱਤਾ ਹੈ। Whatsapp ਚੈਨਲ ਇੱਕ ਤਰ੍ਹਾਂ ਦਾ ਵਨ-ਵੇ ਬ੍ਰਾਡਕਾਸਟ ਟੂਲ ਹੈ, ਯਾਨੀ ਕਿ ਇਸਦੇ ਜ਼ਰੀਏ ਸਿਰਫ ਚੈਨਲ ਦੇ ਐਡਮਿਨ ਮੈਸੇਜ ਭੇਜ ਸਕਦੇ ਹਨ। ਚੈਨਲਾਂ ਰਾਹੀਂ ਆਰਟੀਕਲ, ਤਸਵੀਰਾਂ, ਵੀਡੀਓ ਤੇ ਸਟਿੱਕਰ ਭੇਜੇ ਜਾ ਸਕਦੇ ਹਨ। ਇਸ ਫ਼ੀਚਰ ਦੇ ਲਾਂਚ ਹੁੰਦਿਆਂ ਹੀ ਕਈ ਫ਼ਿਲਮੀ ਸਿਤਾਰਿਆਂ ਤੇ ਸੇਲੇਬ੍ਰਿਟੀਆਂ ਨੇ ਇਸਦੀ ਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਇਹ ਫ਼ੀਚਰ Instagram ਦੇ ਬ੍ਰਾਡਕਾਸਟ ਚੈਨਲ ਫ਼ੀਚਰ ਦੀ ਤਰ੍ਹਾਂ ਕੰਮ ਕਰਦਾ ਹੈ।
Meta ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜੁਕਰਬਰਗ ਦੇ ਵਟਸਐਪ ਚੈਨਲ ਨੂੰ ਲਾਂਚ ਕੀਤਾ। ਉਨ੍ਹਾਂ ਨੇ ਕਿਹਾ ਕਿ ਮੈਂ Meta ਨਿਊਜ਼ ਤੇ ਅਪਡੇਟ ਸ਼ੇਅਰ ਕਰਨ ਦੇ ਲਈ ਇਹ ਚੈਨਲ ਸ਼ੁਰੂ ਕਰ ਰਿਹਾ ਹਾਂ। ਦੁਨੀਆ ਭਰ ਵਿੱਚ ਮੈਂ ਤੁਹਾਡੇ ਨਾਲ ਜੁੜਨ ਲਈ ਉਤਸਕ ਹਾਂ। Meta ਦੇ ਮੁਤਾਬਕ ਚੈਨਲਾਂ ਨੂੰ ਲਾਂਚ ਕਰਨ ਦਾ ਉਦੇਸ਼ ਇੱਕ ਅਜੇਹੀ ਨਿੱਜੀ ਬ੍ਰਾਡਕਾਸਟ ਸੇਵਾ ਮੁਹਈਆ ਕਰਵਾਉਣਾ ਹੈ, ਜੋ ਚੈਨਲਾਂ ਦੇ ਐਡਮਿਨ ਤੇ ਉਨ੍ਹਾਂ ਦੇ ਫੋਲੋਅਰਜ਼ ਦੋਹਾਂ ਦੀ ਨਿੱਜਤਾ ਦਾ ਧਿਆਨ ਰੱਖੇ।
ਇਸ ਨਵੇਂ ਫ਼ੀਚਰ ਦੇ ਨਾਲ ਸੇਲਿਬ੍ਰਿਟੀ, ਕੰਪਨੀਆਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਜਾਂ ਫਿਰ ਕਸਟਮਰਜ਼ ਨਾਲ ਜੁੜਨ ਦਾ ਸੌਖਾ ਵਿਕਲਪ ਮਿਲੇਗਾ। Whatsapp ਨੇ ਦੱਸਿਆ ਕਿ ਇਨ੍ਹਾਂ ਚੈਨਲਾਂ ਨੂੰ ਬ੍ਰਾਡਕਾਸਟਿੰਗ ਟੂਲ ਦੀ ਤਰ੍ਹਾਂ ਵਰਤੋਂ ਕੀਤੀ ਜਾ ਸਕੇਗੀ। ਜਿਨ੍ਹਾਂ ਵਿੱਚ ਸਿਰਫ਼ ਐਡਮਿਨ ਹੀ ਟੈਕਸਟ, ਫੋਟੋਆਂ, ਵੀਡੀਓ, ਪੋਲ ਭੇਜ ਸਕਣਗੇ। Meta ਵੱਲੋਂ ਦੱਸਿਆ ਗਿਆ ਹੈ ਕਿ ਅਗਲੇ ਕੁਝ ਹਫਤੇ ਤੇ ਫੀਡਬੈਕ ਦੇ ਆਧਾਰ ‘ਤੇ ਕੰਪਨੀ ਤੇ ਹੋਰ ਸੁਵਿਧਾਵਾਂ ਜੋੜਨਾ ਤੇ ਚੈਨਲਾਂ ਦਾ ਵਿਸਤਾਰ ਕਰਨਾ ਜਾਰੀ ਰੱਖੇਗੀ।
ਕੰਪਨੀ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਅਸੀਂ ਕਿਸੇ ਦੇ ਲਈ ਵੀ ਚੈਨਲ ਬਣਾਉਣਾ ਸੰਭਵ ਬਣਾ ਦਿਆਂਗੇ। ਦੱਸ ਦੇਈਏ ਕਿ Meta ਨੇ ਸਭ ਤੋਂ ਪਹਿਲੇ ਸਾਲ 2023 ਵਿੱਚ ਸਿੰਗਾਪੁਰ ਤੇ ਕੋਲੰਬੀਆ ਵਿੱਚ ਵਟਸਅੱਪ ਦੇ ਚੈਨਲਾਂ ਨੂੰ ਲਾਂਚ ਕੀਤਾ ਸੀ। ਇਸਦੇ ਬਾਅਦ ਇਸਨੂੰ ਮਿਸਰ, ਚਿਲੀ, ਮਲੇਸ਼ੀਆ, ਮੋਰੱਕੋ, ਯੂਕਰੇਨ, ਕੀਨੀਆ ਤੇ ਪੇਰੂ ਵਿੱਚ ਵੀ ਲਾਂਚ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਹਿੱਟ ਗਾਣਿਆਂ ਦੀ ਝੜੀ ਲਾਉਣ ਵਾਲਾ ਪੰਜਾਬੀ ਗਾਇਕ ਦੇਖੋ ਕਿਉਂ ਬੈਠ ਗਿਆ ਚੁੱਪ ਹੋ ਕੇ ! ਮਿਊਜ਼ਿਕ ਇੰਡਸਟਰੀ ਦੀਆਂ ਖੋਲ੍ਹ…